
ਅਮੂਲ ਅਤੇ ਮਦਰ ਡੇਅਰੀ ਵਰਗੇ ਦੁੱਧ ਵਿਕਰੇਤਾਵਾਂ ਨੇ ਵਧਾਏ ਦੁੱਧ ਦੇ ਰੇਟ
ਨਵੀਂ ਦਿੱਲੀ: ਅਮੂਲ ਅਤੇ ਮਦਰ ਡੇਅਰੀ ਵਰਗੇ ਦੁੱਧ ਵਿਕਰੇਤਾਵਾਂ ਨੇ ਪਿਛਲੇ ਦਿਨੀਂ 2 ਰੁਪਏ ਪ੍ਰਤੀ ਲੀਟਰ ਦੁੱਧ ਦਾ ਮੁੱਲ ਵਧਾ ਦਿੱਤਾ ਹੈ। ਜਿਸਦੇ ਯੋਗ ਗੁਰੂ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਆਪਣੇ ਡੇਅਰੀ ਪ੍ਰੋਡਕਟਸ ਦੁੱਧ ਅਤੇ ਗਾਂ ਦੇ ਮੱਖਣ ਤੋਂ ਬਣੀ ਖਾਦ ਸਮੱਗਰੀ ਨੂੰ ਲਾਂਚ ਕਰ ਦਿੱਤਾ ਹੈ। ਪੈਕਟ ਵਾਲੇ ਦੁੱਧ ਦੇ ਮੁੱਲ ਦਿੱਲੀ- ਐਨਸੀਆਰ, ਰਾਜਸਥਾਨ, ਹਰਿਆਣਾ ਅਤੇ ਮਹਾਰਾਸ਼ਟਰ ਰਾਜਾਂ ਵਿਚ ਸਸਤੇ ਕੀਤੇ ਗਏ ਹਨ।
Ramdev Product Patanjali Launches Cheaper Milk
ਇਸ ਵਜ੍ਹਾ ਨਾਲ ਹੁਣ ਲੋਕਾਂ ਦੀ ਨਜ਼ਰ ਵੱਡੀਆਂ ਡੇਅਰੀ ਕੰਪਨੀਆਂ ਤੋਂ ਇਲਾਵਾ ਬਾਬਾ ਰਾਮਦੇਵ ਦੇ ਪਤੰਜਲੀ ਡੇਅਰੀ ਪ੍ਰੋਡਕਟਸ ਉੱਤੇ ਵੀ ਪਵੇਗੀ। ਪਤੰਜਲੀ ਆਯੁਰਵੇਦ ਦੇ ਕੋ- ਫਾਊਂਡਰ ਰਾਮਦੇਵ ਨੇ ਕਿਹਾ, ਦੇਸ਼ ਵਿੱਚ ਦੁੱਧ ਦੀ ਵਧਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ, ਪਤੰਜਲੀ ਹੁਣ 40 ਰੁਪਏ ਪ੍ਰਤੀ ਲੀਟਰ ਦੁੱਧ ਵੇਚ ਰਹੀ ਹੈ, ਜੋ ਹੋਰ ਕੰਪਨੀਆਂ ਦੀ ਵਿਕਰੀ ਦੀ ਤੁਲਣਾ ਵਿਚ 4 ਰੁਪਏ ਸਸਤਾ ਹੈ। ਉਨ੍ਹਾਂ ਨੇ ਕਿਹਾ, ਹੁਣ ਸਾਡਾ ਟੀਚਾ ਘੱਟ ਤੋਂ ਘੱਟ 4 ਲੱਖ ਲੀਟਰ ਦੁੱਧ ਹਰ ਰੋਜ਼ ਵੇਚਣਾ ਹੈ।
Amul Dairy Increase the Milk Prices
ਇਸ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਦੋ ਪ੍ਰਮੁੱਖ ਡੇਅਰੀ ਕੰਪਨੀਆਂ ਅਮੂਲ ਅਤੇ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਰਾਮਦੇਵ ਦਾ ਕਹਿਣਾ ਹੈ ਕਿ ਕੰਪਨੀ ਕਿਸਾਨਾਂ ਤੋਂ ਸਿੱਧਾ ਦੁੱਧ ਖਰੀਦਦੇ ਹਨ। ਰਾਮਦੇਵ ਨੇ ਕਿਹਾ ਕਿ ਅਸੀਂ 15,000 ਤੋਂ ਜ਼ਿਆਦਾ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਦਿੱਧਾ ਪੈਸਾ ਟ੍ਰਾਂਸਫਰ ਕਰਦੇ ਹਾਂ।
Mother Dairy Increase the Milk Prices
ਦੱਸ ਦਈਏ ਕਿ ਦਿੱਲੀ ਐਨਸੀਆਰ ਸਮੇਤ ਹੋਰ ਰਾਜਾਂ ਵਿਚ ਅਮੂਲ ਦੁੱਧ ਦੀ ਕੀਮਤ ਵਧ ਗਈ ਹੈ। ਅਮੂਲ ਬ੍ਰੈਡ ਨਾਮ ਨਾਲ ਡੇਅਰੀ ਉਤਪਾਦ ਵੇਚਣ ਵਾਲੇ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ ਨੇ ਇਹ ਕਿਹਾ ਹੈ ਕਿ ਸੰਘ ਨੇ ਇਹ ਫ਼ੈਸਲਾ ਕੱਚੇ ਮਾਲ ਦੀ ਲਾਗਤ ਵਧਣ ਨੂੰ ਲੈ ਕੇ ਕੀਤਾ ਹੈ। ਜੀਸੀਐਮਐਮਐਫ ਨੇ ਕਿਹਾ ਕਿ ਦੁੱਧ ਦੇ ਮੁੱਲ 2 ਸਾਲ ਬਾਅਦ ਵਧਾਏ ਗਏ ਹਨ। ਇਸ ਤੋਂ ਪਹਿਲਾਂ , ਮਾਰਚ 2017 ਵਿਚ ਦੁੱਧ ਦੇ ਮੁੱਲ ਸੋਧ ਕੇ ਕੀਤੇ ਗਏ ਸਨ।