
ਮੱਧ ਪ੍ਰਦੇਸ਼ ਦੇ ਸ਼ਹਾਜਹਾਂਪੁਰ ਵਿਚ ਇਕ ਅਨੋਖੀ ਘਟਨਾ ਦੇਖਣ ਨੂੰ ਮਿਲੀ ਹੈ। ਜਿੱਥੇ ਇਕ ਪਰਿਵਾਰ ਦੇ ਮੈਂਬਰਾਂ ਵੱਲੋਂ ਇਕ ਨਿੱਜੀ ਹਸਪਤਾਲ ਤੇ ਅਰੋਪ ਲਗਾਇਆ ਗਿਆ ਹੈ
ਮੱਧ ਪ੍ਰਦੇਸ਼ ਦੇ ਸ਼ਹਾਜਹਾਂਪੁਰ ਵਿਚ ਇਕ ਅਨੋਖੀ ਘਟਨਾ ਦੇਖਣ ਨੂੰ ਮਿਲੀ ਹੈ। ਜਿੱਥੇ ਇਕ ਪਰਿਵਾਰ ਦੇ ਮੈਂਬਰਾਂ ਵੱਲੋਂ ਇਕ ਨਿੱਜੀ ਹਸਪਤਾਲ ਤੇ ਅਰੋਪ ਲਗਾਇਆ ਗਿਆ ਹੈ ਕਿ ਹਸਪਤਾਲ ਵਿਚ ਇਲਾਜ਼ ਕਰਵਾ ਰਹੇ ਬਜ਼ੁਰਗ ਵਿਅਕਤੀ ਦੇ ਵੱਲ਼ੋਂ ਹਸਪਤਾਲ ਦਾ ਬਿੱਲ ਨਾ ਜਮਾ ਕਰਵਾਉਂਣ ਤੇ ਉਸ ਨੂੰ ਹਸਪਤਾਲ ਦੇ ਬੈੱਡ ਨਾਲ ਬੰਨਿਆ ਗਿਆ ਹੈ। ਉਧਰ ਹਸਪਤਾਲ ਦੇ ਸਟਾਫ ਦਾ ਕਹਿਣਾ ਹੈ ਕਿ ਬਜ਼ੁਰਗ ਇਲੈਕਟ੍ਰੋਲਾਈਟ ਅਸੰਤੁਲਨ ਨਾਲ ਬਾਰ-ਬਾਰ ਅਕੜ ਰਿਹਾ ਸੀ ਇਸ ਲਈ ਉਹ ਖੁਦ ਨੂੰ ਕੋਈ ਨੁਕਸਾਨ ਨਾ ਪਹੁੰਚਾ ਲਵੇ ਇਸ ਲਈ ਉਸ ਦੀ ਸੁਰੱਖਿਆ ਲਈ ਉਸ ਨੂੰ ਬੰਨਿਆ ਗਿਆ ਹੈ।
photo
ਇਸ ਮਾਮਲੇ ਵਿਚ ਵਿਰੋਧੀਆਂ ਦੇ ਹਮਲੇ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਚੁਹਾਨ ਨੇ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸੇ ਤਹਿਤ ਸ਼ਹਾਜਹਾਂਪੁਰ ਦੇ ਕਲੈਕਟਰ ਨੂੰ ਸੀਐੱਮਐੱਚਓ ਤੋਂ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਣ ਨੂੰ ਕਿਹਾ ਹੈ। ਜਿਸ ਤੋਂ ਬਾਅਦ ਦੇਰ ਰਾਤ ਨੂੰ ਬਜ਼ੁਰਗ ਨੂੰ ਹਸਪਤਾਲ ਚੋਂ ਡਿਸਚਾਰਜ਼ ਕਰ ਦਿੱਤਾ ਗਿਆ। ਦੱਸ ਦੱਈਏ ਕਿ ਬਜ਼ੁਰਗ ਦਾ ਨਾਮ ਲਕਸ਼ਮੀਨਾਰਾਇਣ ਹੈ। ਸ਼ਾਜਾਪੁਰ ਜ਼ਿਲ੍ਹਾ ਸਿਟੀ ਹਸਪਤਾਲ ਵਿੱਚ ਦਾਖਲ ਲਕਸ਼ਮੀਨਾਰਾਇਣ ਨੂੰ ਜ਼ਿਲ੍ਹਾ ਹਸਪਤਾਲ ਨੇ ਰੈਫ਼ਰ ਕਰ ਦਿੱਤਾ। ਹਸਪਤਾਲ ਵਿਚ 11,000 ਰੁਪਏ ਦਾ ਬਿੱਲ ਆਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਬਿੱਲ ਨਹੀਂ ਭਰਿਆ ਗਿਆ ਸੀ ਇਸ ਲਈ ਉਨ੍ਹਾਂ ਨੂੰ ਰੱਸੀ ਨਾਲ ਬੰਨ੍ਹਿਆ ਗਿਆ ਸੀ
photo
ਇਸ ਦੇ ਨਾਲ ਹੀ ਹਸਪਤਾਲ ਦਾ ਕਹਿਣਾ ਹੈ ਕਿ ਬਜ਼ੁਰਗਾਂ ਦੀ ਸਿਹਤ ਦੇ ਮੱਦੇਨਜ਼ਰ ਅਜਿਹਾ ਕਰਨਾ ਜ਼ਰੂਰੀ ਸੀ। ਉਧਰ ਬਜ਼ੁਰਗ ਦੀ ਬੇਟੀ ਨੇ ਦੋਸ਼ ਲਗਾਇਆ ਕਿ ਜਿਸ ਦਿਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਸੀ ਉਸੇ ਦਿਨ ਹਸਪਤਾਲ ਵਿਚ 6000 ਰੁਪਏ ਜਮ੍ਹਾਂ ਕਰਵਾਏ ਸਨ। ਦੋ ਦਿਨ ਪਹਿਲਾ 5 ਹਜ਼ਾਰ ਜਮ੍ਹਾ ਕਰਵਾ ਦਿੱਤੇ ਸਨ। ਹਸਪਤਾਲ ਨੂੰ ਅਸੀਂ ਕਿਹਾ ਕਿ ਹੁਣ ਸਾਡੇ ਕੋਲ ਪੈਸੇ ਨਹੀਂ ਹਨ। ਇਸ ਲਈ ਤੁਸੀਂ ਪਿਤਾ ਦੇ ਲੱਗੀ ਪਿਸ਼ਾਬ ਨਲੀ ਕੱਡ ਦਿਓ ਕਿਉਂਕਿ ਅਸੀਂ ਘਰ ਜਾਣਾ ਹੈ।
photo
ਇਸ ਤੋਂ ਬਾਅਦ ਜਦੋਂ ਅਸੀਂ ਫਾਇਲ ਲੈਣ ਗਏ ਤਾਂ ਸਾਨੂੰ ਕਿਹਾ ਗਿਆ ਕਿ 11, 270 ਰੁਪਏ ਹੋਰ ਜਮ੍ਹਾਂ ਕਰਵਾਉ। ਇਸ ਤੋਂ ਬਾਅਦ ਜਦੋਂ ਅਸੀਂ ਹਸਪਤਾਲ ਵਿਚੋਂ ਜਾਣ ਲੱਗੇ ਤਾਂ ਉਹ ਪਿਤਾ ਜੀ ਨੂੰ ਫੜ ਕੇ ਲੈ ਗਏ ਅਤੇ ਉਨ੍ਹਾਂ ਨੂੰ ਪਲੰਗ ਨਾਲ ਬੰਨ ਦਿੱਤਾ। ਉਧਰ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਕੇਵਲ ਉਨ੍ਹਾਂ ਦੀ ਸੁਰੱਖਿਆ ਦੇ ਲਈ ਕੀਤਾ ਸੀ ਤਾਂ ਜੋ ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ।
photo