
500 ਭਾਰਤੀ ਨਾਗਰਿਕ ਪਾਕਿ ਦੇ ਵੱਖ-ਵੱਖ ਸ਼ਹਿਰਾਂ 'ਚ ਫਸੇ
ਅੰਮ੍ਰਿਤਸਰ, ੨੦ ਮਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਨਿੱਜੀ ਸਮਾਰੋਹਾਂ 'ਚ ਸ਼ਾਮਲ ਹੋਣ ਲਈ ਪਹੁੰਚੇ ਭਾਰਤੀ ਪਰਿਵਾਰਾਂ ਨੇ ਭਾਰਤ ਸਰਕਾਰ ਪਾਸੋਂ ਉਨ੍ਹਾਂ ਨੂੰ ਵਾਪਸ ਬੁਲਾਏ ਜਾਣ ਦੀ ਮੰਗ ਕੀਤੀ ਹੈ। ਅੱਜ ਲਾਹੌਰ ਤੋਂ 'ਅਜੀਤ' ਨਾਲ ਇਸ ਬਾਰੇ ਗੱਲਬਾਤ ਕਰਦਿਆਂ ਸੰਤੋਖ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਸੰਗਰੂਰ ਨੇ ਦੱਸਿਆ ਕਿ ਉਹ 10 ਮਾਰਚ ਨੂੰ ਪਾਕਿ ਦੇ ਜ਼ਿਲ੍ਹਾ ਖੈਰਪੁਰ 'ਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਕੋਲ 30 ਦਿਨਾਂ ਦਾ ਵੀਜ਼ਾ ਸੀ, ਪਰ ਭਾਰਤ 'ਚ ਕੋਰੋਨਾ ਸੰਕਟ ਕਾਰਨ ਕੀਤੇ ਗਏ
photo
ਤਾਲਾਬੰਦੀ ਦੇ ਐਲਾਨ ਬਾਰੇ ਜਾਣਕਾਰੀ ਮਿਲਣ 'ਤੇ ਜਦੋਂ ਉਹ 18 ਮਾਰਚ ਨੂੰ ਲਾਹੌਰ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਤਾਲਾਬੰਦੀ ਦੇ ਚੱਲਦਿਆਂ ਦੋਵਾਂ ਮੁਲਕਾਂ ਨੇ ਅਟਾਰੀ-ਵਾਹਗਾ ਸਰਹੱਦ ਰਾਹੀਂ ਹੁੰਦੀ ਭਾਰਤ-ਪਾਕਿ ਦੇ ਨਾਗਰਿਕਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਨਾਲ ਵੀ ਸੰਪਰਕ ਕੀਤਾ ਹੈ, ਪਰ ਭਾਰਤ 'ਚ ਫਸੇ ਲਗਪਗ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਪਾਕਿ ਪਹੁੰਚਣ ਦੇ ਬਾਵਜੂਦ ਭਾਰਤੀ ਪਰਿਵਾਰਾਂ ਦੇ ਵਾਪਸ ਆਪਣੇ ਮੁਲਕ ਪਹੁੰਚਣ ਲਈ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ।
photo
ਇਸੇ ਤਰ੍ਹਾਂ ਪਾਕਿ ਦੇ ਜ਼ਿਲ੍ਹਾ ਸ਼ੇਖੁਪੁਰਾ ਦੇ ਡੇਰਾ ਹਰੀ ਸਿੰਘ ਵਾਲਾ 'ਚ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਜੋਗਿੰਦਰ ਸਿੰਘ ਪੁੱਤਰ ਮੁਨਸ਼ੀ ਰਾਮ ਨਿਵਾਸੀ ਲੁਧਿਆਣਾ ਅਤੇ ਉਨ੍ਹਾਂ ਦੀ ਪਤਨੀ ਬੀਬੀ ਸੁਰਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ 'ਤੋਂ ਤਾਲਾਬੰਦੀ ਦੇ ਚੱਲਦਿਆਂ ਪਾਕਿਸਤਾਨ 'ਚ ਫਸੇ ਹੋਏ ਹਨ ਅਤੇ ਹੁਣ ਉਨ੍ਹਾਂ ਕੋਲ ਦਵਾਈਆਂ ਅਤੇ ਪੈਸੇ ਵੀ ਖ਼ਤਮ ਹੋ ਚੁਕੇ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਵਤਨ ਵਾਪਸੀ ਜਲਦੀ ਸੰਭਵ ਬਣਾਈ ਜਾਵੇ।
india-pakistan
ਪ੍ਰਾਪਤ ਜਾਣਕਾਰੀ ਅਨੁਸਾਰ ਤਾਲਾਬੰਦੀ ਕਾਰਨ ਪਾਕਿਸਤਾਨ ਦੇ ਫੈਸਲਾਬਾਦ, ਲਾਹੌਰ, ਸ਼ੇਖੂਪੁਰਾ, ਸਿਆਲਕੋਟ, ਗੁਜਰਾਤ ਅਤੇ ਮੁਜ਼ਫ਼ਰਾਬਾਦ ਸ਼ਹਿਰਾਂ 'ਚ 500 ਦੇ ਲਗਪਗ ਭਾਰਤੀ ਨਾਗਰਿਕ ਫਸੇ ਹੋਏ ਹਨ। ਇਨ੍ਹਾਂ 'ਚ 353 ਭਾਰਤੀ ਵਿਦਿਆਰਥੀ ਹਨ। ਇਨ੍ਹਾਂ ਦਾ ਉੱਥੇ ਕੋਰੋਨਾ ਟੈਸਟ ਨਾ ਕਰਾਏ ਜਾਣ ਕਰਕੇ ਭਾਰਤ ਪਹੁੰਚਣ 'ਤੇ ਇਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ। ਦੱਸਣ ਯੋਗ ਹੈ ਕਿ ਤਾਲਾਬੰਦੀ ਦੇ ਚੱਲਦਿਆਂ 145 ਪਾਕਿ ਨਾਗਰਿਕ ਭਾਰਤ 'ਚ ਫਸੇ ਹੋਏ ਸਨ, ਜਿਨ੍ਹਾਂ ਨੂੰ ਭਾਰਤ ਸਰਕਾਰ ਦੀ ਵਿਸ਼ੇਸ਼ ਮਨਜ਼ੂਰੀ ਨਾਲ ਵੱਖ-ਵੱਖ ਦਿਨਾਂ 'ਚ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿ ਭੇਜ ਦਿਤਾ ਗਿਆ ਹੈ।
pakistan-india
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।