
ਭਾਰਤੀ ਫੌਜ ਨੇ ਵੱਖ-ਵੱਖ ਪੋਸਟਾਂ 'ਤੇ ਭਰਤੀਆਂ ਕੱਢੀਆਂ ਹਨ। ਇਹਨਾਂ ਅਸਾਮੀਆਂ 'ਤੇ 10ਵੀਂ ਪਾਸ ਤੋਂ ਲੈ ਕੇ 12ਵੀਂ ਪਾਸ ਉਮੀਦਵਾਰ ਤੱਕ ਅਪਲਾਈ ਕਰ ਸਕਦੇ ਹਨ।
ਨਵੀਂ ਦਿੱਲੀ: ਭਾਰਤੀ ਫੌਜ ਨੇ ਵੱਖ-ਵੱਖ ਪੋਸਟਾਂ 'ਤੇ ਭਰਤੀਆਂ ਕੱਢੀਆਂ ਹਨ। ਇਹਨਾਂ ਅਸਾਮੀਆਂ 'ਤੇ 10ਵੀਂ ਪਾਸ ਤੋਂ ਲੈ ਕੇ 12ਵੀਂ ਪਾਸ ਉਮੀਦਵਾਰ ਤੱਕ ਅਪਲਾਈ ਕਰ ਸਕਦੇ ਹਨ। ਦਰਅਸਲ ਇਹਨਾਂ ਭਰਤੀਆਂ ਲਈ ਭਾਰਤੀ ਪੌਜ ਰੈਲੀ ਦਾ ਅਯੋਜਨ ਕਰਨ ਜਾ ਰਹੀ ਹੈ, ਜਿਸ ਦੇ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਜਾਰੀ ਹੈ।
Indian Army Recruitment
ਕਿਹੜੀਆਂ ਆਸਾਮੀਆਂ 'ਤੇ ਹੋਵੇਗੀ ਭਰਤੀ?
-ਸੈਨਿਕ ਜਨਰਲ ਡਿਊਟੀ
-ਸੈਨਿਕ ਕਲਰਕ / ਸਟੋਰ ਕੀਪਰ ਤਕਨੀਕੀ
-ਸੈਨਿਕ ਵਪਾਰੀ
-ਸੈਨਿਕ ਟੈਕਨੀਕਲ
-ਸੈਨਿਕ ਤਕਨੀਕੀ ਨਰਸਿੰਗ ਸਹਾਇਕ
-ਸੈਨਿਕ ਕਲਰਕ / ਸਟੋਰ ਕੀਪਰ ਤਕਨੀਕੀ
Indian army recruitment
ਵਿਦਿਅਕ ਯੋਗਤਾ ਅਤੇ ਉਮਰ ਸੀਮਾ
ਫੌਜ ਵਿਚ ਨਿਕਲੀਆਂ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ ਵਿੱਦਿਅਕ ਯੋਜਨਾ ਅਤੇ ਉਮਰ ਵੀ ਵੱਖ-ਵੱਖ ਨਿਰਧਾਰਤ ਕੀਤੀ ਗਈ ਹੈ। ਸੈਨਿਕ ਜਨਰਲ ਡਿਊਟੀ ਦੀ ਪੋਸਟ 'ਤੇ ਅਪਲਾਈ ਕਰਨ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜਰੂਰੀ ਹੈ, ਜਦਕਿ ਜ਼ਿਆਦਾਤਰ ਉਮਰ 21 ਸਾਲ ਤੈਅ ਕੀਤੀ ਗਈ ਹੈ।
Indian army recruitment
ਉੱਥੇ ਹੀ ਸੈਨਿਕ ਟੈਕਨੀਕਲ ਅਤੇ ਸੈਨਿਕ ਨਰਸਿੰਗ ਅਸਿਸਟੈਂਟ ਦੀ ਪੋਸਟ 'ਤੇ ਅਪਲਾਈ ਕਰਨ ਲਈ ਉਮੀਦਵਾਰ ਦਾ 12ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਲਈ ਜ਼ਿਆਦਾਤਰ ਉਮਰ 23 ਸਾਲ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਸੈਨਿਕ ਵਪਾਰੀ ਦੀ ਪੋਸਟ 'ਤੇ 10ਵੀਂ-12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।
Army Recruitment
ਕਦੋਂ ਤੱਕ ਕੀਤਾ ਜਾ ਸਕਦਾ ਹੈ ਅਪਲਾਈ?
ਹਰਿਆਣਾ-(ARO Charkhi Dadri Rally 2020)
ਅਪਲਾਈ ਕਰਨ ਦੀ ਆਖਰੀ ਤਕੀਰ: 2 ਮਈ 2020 ਤੋਂ ਲੈ ਕੇ 15 ਜੂਨ 2020 ਤੱਕ
ਐਡਮਿਟ ਕਾਰਡ ਦੀ ਤਰੀਕ: 16 ਜੂਨ 2020 ਤੋਂ 30 ਜੁਲਾਈ 2020 ਤੱਕ ਡਾਊਨਲੋਡ ਕੀਤੇ ਜਾ ਸਕਣਗੇ।
ਰੈਲੀ ਦੀ ਤਰੀਕ: 1 ਜੁਲਾਈ 2020 ਤੋਂ ਲੈ ਕੇ 14 ਜੁਲਾਈ 2020 ਤੱਕ
Army Recruitment
ਪੰਜਾਬ- (ARO Patiala Rally 2020)
ਅਪਲਾਈ ਕਰਨ ਦੀ ਆਖਰੀ ਤਕੀਰ: 2 ਜੂਨ 2020 ਤੋਂ ਲੈ ਕੇ 16 ਜੁਲਾਈ 2020 ਤੱਕ।
ਐਡਮਿਟ ਕਾਰਡ ਦੀ ਤਰੀਕ: 17 ਜੁਲਾਈ 2020 ਤੋਂ 26 ਜੁਲਾਈ 2020 ਤੱਕ।
ਰੈਲੀ ਦੀ ਤਰੀਕ: 1 ਅਗਸਤ 2020 ਤੋਂ ਲੈ ਕੇ 16 ਅਗਸਤ 2020 ਤੱਕ।