
ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰ ਸਕਦੇ ਹਨ, ਅਤੇ ਨਾਲ ਹੀ ਟੀਕਾਕਰਨ( vaccination) ਦੇ ਸੰਬੰਧ ਵਿੱਚ ਦੇ ਸਕਦੇ ਹਨ ਸੰਦੇਸ਼
ਨਵੀਂ ਦਿੱਲੀ: ਕੋਰੋਨਾ( Coronavirus) ਦੀ ਦੂਜੀ ਲਹਿਰ ਦੇ ਘਟਣ ਦੇ ਨਾਲ, ਅੱਜ ਤੋਂ ਦੇਸ਼ ਵਿੱਚ ਲਾਕਡਾਊਨ ਖੁੱਲ੍ਹਣ (Lockdown) ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ( Narendra Modi) ਸੋਮਵਾਰ ਸ਼ਾਮ 5 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ।
Prime Minister Shri @narendramodi will address the nation at 5 PM today, 7th June.
— PMO India (@PMOIndia) June 7, 2021
ਇਹ ਵੀ ਪੜ੍ਹੋ: ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ 10ਵੇਂ ਸਥਾਨ 'ਤੇ
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਤਾਲਾਬੰਦੀ((Lockdown) ਖੋਲ੍ਹਣ ਦੀ ਪ੍ਰਕਿਰਿਆ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ( Narendra Modi) ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰ ਸਕਦੇ ਹਨ, ਅਤੇ ਨਾਲ ਹੀ ਟੀਕਾਕਰਨ( vaccination) ਦੇ ਸੰਬੰਧ ਵਿੱਚ ਸੰਦੇਸ਼ ਦੇ ਸਕਦੇ ਹਨ।
Prime minister narendra modi
ਇਸ ਦੇ ਨਾਲ ਹੀ ਕੋਰੋਨਾ ਵਾਇਰਸ ( Coronavirus) ਕਾਰਨ 48 ਦਿਨਾਂ ਦੇ ਲਾਕਡਾਊਨ (Lockdown) ਤੋਂ ਬਾਅਦ ਅੱਜ ਤੋਂ ਰਾਜਧਾਨੀ ਦਿੱਲੀ (Delhi) ਦੇ ਬਾਜ਼ਾਰ ਅਤੇ ਦਫ਼ਤਰ ਸੀਮਤ ਰਿਆਇਤਾਂ ਨਾਲ ਖੁੱਲ੍ਹਣ ਜਾ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਮੈਟਰੋ (Delhi Metro) ਵੀ 50% ਸਮਰੱਥਾ ਨਾਲ ਪਟੜੀ ਉੱਤੇ ਦੌੜੇਗੀ।
Unlock 2.0 in Delhi from today
ਇਸ ਦੌਰਾਨ ਮਾਲ ਅਤੇ ਬਾਜ਼ਾਰ ਆਡ-ਈਵਨ (Odd-Even) ਅਧਾਰ ’ਤੇ ਖੁੱਲ੍ਹਣਗੇ। ਅਨਲਾਕ (Delhi Unlock) ਦੌਰਾਨ ਕੋਰੋਨਾ ਨਿਯਮਾਂ ਦਾ ਪਾਲਣ ਕਰਵਾਉਣ ਲਈ ਦਿੱਲੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ਵਿਚ ਤੈਨਾਤ ਕੀਤੀਆਂ ਗਈਆਂ ਹਨ।