Uttar Pradesh: ਛੋਟੀ ਭੈਣ ਮਾਤਾ-ਪਿਤਾ ਨੂੰ ਕਰਦੀ ਸੀ ਸ਼ਿਕਾਇਤ, ਸਨਕੀ 14 ਸਾਲ ਦੇ ਭਰਾ ਨੇ ਚੁੰਨੀ ਨਾਲ ਗਲਾ ਘੁੱਟ ਕੇ ਮਾਰਿਆ
Published : Jun 7, 2024, 12:11 pm IST
Updated : Jun 7, 2024, 12:11 pm IST
SHARE ARTICLE
 Brother killed Sister Uttar Pradesh News in punjabi
Brother killed Sister Uttar Pradesh News in punjabi

Uttar Pradesh: ਭੈਣ ਮਾਤਾ-ਪਿਤਾ ਨੂੰ ਦੱਸਦੀ ਸੀ ਭਰਾ ਦੀਆਂ ਕਰਤੂਤਾਂ

14-year-old brother killed 8-year-old sister Uttar Pradesh News in punjabi : ਯੂਪੀ ਦੇ ਬਾਗਪਤ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 14 ਸਾਲ ਦੇ ਭਰਾ ਨੇ ਆਪਣੀ 8 ਸਾਲ ਦੀ ਭੈਣ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਉਸ ਦੀ ਲਾਸ਼ ਘਰ ਤੋਂ ਕੁਝ ਦੂਰੀ 'ਤੇ ਮਿਲੀ। ਦੱਸਿਆ ਜਾ ਰਿਹਾ ਹੈ ਕਿ ਭੈਣ ਅਕਸਰ ਹੀ ਮਾਤਾ-ਪਿਤਾ ਨੂੰ ਭਰਾ ਦੀਆਂ ਕਰਤੂਤਾਂ ਬਾਰੇ ਦੱਸਦੀ ਸੀ, ਜਿਸ ਕਾਰਨ ਭਰਾ ਝਿੜਕਦਾ ਰਹਿੰਦਾ ਸੀ। ਇਸੇ ਗੁੱਸੇ ਵਿੱਚ ਉਸ ਨੇ ਆਪਣੀ ਮਾਸੂਮ ਭੈਣ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਦੋਸ਼ੀ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਸੀਟੀਵੀ ਨੇ ਕਤਲ ਦਾ ਪਰਦਾਫਾਸ਼ ਕਰਨ ਵਿੱਚ ਪੁਲਿਸ ਦੀ ਮਦਦ ਕੀਤੀ।

ਇਹ ਵੀ ਪੜ੍ਹੋ: Kangana Ranaut Controversy: ਥੱਪੜ ਤੋਂ ਬਾਅਦ ਟ੍ਰੋਲ ਹੋਈ ਕੰਗਨਾ ਰਣੌਤ, ਕਿਸੇ ਨੇ ਬਣਾਏ ਗੀਤ ਤੇ ਕਿਸੇ ਨੇ ਮੁਫਤ ਕੇਸ ਲੜਨ ਦਾ ਕੀਤਾ ਐਲਾਨ

ਪੁੱਛਗਿੱਛ ਦੌਰਾਨ ਦੋਸ਼ੀ ਭਰਾ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਹਰ ਰੋਜ਼ ਉਸ ਬਾਰੇ ਝੂਠੀਆਂ ਸ਼ਿਕਾਇਤਾਂ ਕਰਦੀ ਸੀ, ਜਿਸ ਕਾਰਨ ਉਸ ਨੂੰ ਆਪਣੇ ਮਾਤਾ-ਪਿਤਾ ਤੋਂ ਝਿੜਕਾਂ ਪੈਂਦੀਆਂ ਸਨ। ਕਈ ਵਾਰ ਕੁੱਟਮਾਰ ਵੀ ਹੁੰਦੀ ਸੀ। ਇਸ ਤੋਂ ਗੁੱਸੇ 'ਚ ਆ ਕੇ ਉਸ ਨੇ ਆਪਣੀ ਭੈਣ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸੁੰਨਸਾਨ ਗਲੀ 'ਚ ਛੱਡ ਕੇ ਘਰ ਆ ਗਿਆ।

ਇਹ ਵੀ ਪੜ੍ਹੋ: Punjab Vigilance: ਵਿਜੀਲੈਂਸ ਵੱਲੋਂ 25000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਗ੍ਰਿਫਤਾਰ  

ਫਿਲਹਾਲ 24 ਘੰਟਿਆਂ ਦੇ ਅੰਦਰ ਹੀ ਬਾਗਪਤ ਪੁਲਿਸ ਨੇ ਇਸ ਘਟਨਾ ਦਾ ਖੁਲਾਸਾ ਕੀਤਾ ਹੈ। ਇਸ ਮਾਮਲੇ ਵਿੱਚ ਐਡੀਸ਼ਨਲ ਐਸਪੀ ਨਰਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਬੀਨੌਲੀ ਥਾਣਾ ਖੇਤਰ ਵਿੱਚ ਇੱਕ 8 ਸਾਲ ਦੀ ਬੱਚੀ ਦਾ ਗਲਾ ਘੁੱਟ ਕੇ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ।  ਉਸ ਦੀ ਲਾਸ਼ ਘਰ ਤੋਂ ਕੁਝ ਦੂਰੀ 'ਤੇ ਇਕ ਘਰ ਦੇ ਪਿੱਛੇ ਪਈ ਮਿਲੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਰਿਵਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਮ੍ਰਿਤਕਾ ਆਪਣੇ ਭਰਾ ਨਾਲ ਪੜ੍ਹਾਈ ਲਈ ਗਈ ਹੋਈ ਸੀ ਪਰ ਉਦੋਂ ਤੋਂ ਉਹ ਘਰ ਨਹੀਂ ਪਹੁੰਚੀ। ਕੁਝ ਸਮੇਂ ਬਾਅਦ ਉਸ ਦੀ ਲਾਸ਼ ਪਿੰਡ ਦੇ ਇੱਕ ਘਰ ਦੇ ਪਿੱਛੇ ਪਈ ਮਿਲੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। 8 ਸਾਲ ਦੇ ਮਾਸੂਮ ਬੱਚੀ ਦਾ ਕਾਤਲ ਕੋਈ ਹੋਰ ਨਹੀਂ ਸਗੋਂ ਉਸਦਾ ਆਪਣਾ ਵੱਡਾ ਭਰਾ ਨਿਕਲਿਆ।

14 ਸਾਲਾ ਨਾਬਾਲਗ ਭਰਾ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਭੈਣ ਘਰ ਆ ਕੇ ਉਸ ਦੀ ਸ਼ਿਕਾਇਤ ਮਾਪਿਆਂ ਕੋਲ ਕਰਦੀ ਸੀ, ਜਿਸ ਤੋਂ ਬਾਅਦ ਉਸ ਨੂੰ ਝਿੜਕਾਂ ਪੈਂਦੀਆਂ ਸਨ। ਘਟਨਾ ਵਾਲੇ ਦਿਨ ਵੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਉਹ ਆਪਣੀ ਭੈਣ ਨੂੰ ਘਰੋਂ ਲੈ ਗਿਆ ਅਤੇ ਭੀੜੀ ਗਲੀ 'ਚ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਉਹ ਇਕੱਲਾ ਹੀ ਘਰ ਪਹੁੰਚ ਗਿਆ। ਪੁਲਿਸ ਨੇ ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਘਟਨਾ ਦਾ ਪਰਦਾਫਾਸ਼ ਕੀਤਾ। ਸੀਸੀਟੀਵੀ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਕਿਉਂਕਿ, ਭੈਣ-ਭਰਾ ਆਖਰੀ ਵਾਰ ਇਕੱਠੇ ਨਜ਼ਰ ਆਏ ਸਨ।

(For more Punjabi news apart from brother killed sister Uttar Pradesh News in punjabi, stay tuned to Rozana Spokesman)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement