
ਬਿਹਾਰ ਦੇ ਸਾਰਣ ਵਿਚ ਦਸਵੀਂ ਵਿਚ ਪੜ੍ਹਨ ਵਾਲੀ ਇੱਕ ਵਿਦਿਆਰਥਣ ਨੇ ਆਪਣੇ ਪ੍ਰਿੰਸੀਪਲ ਅਤੇ ਟੀਚਰ ਸਮੇਤ 18 ਲੋਕਾਂ ਉੱਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ।
ਛਪਰਾ, ਬਿਹਾਰ ਦੇ ਸਾਰਣ ਵਿਚ ਦਸਵੀਂ ਵਿਚ ਪੜ੍ਹਨ ਵਾਲੀ ਇੱਕ ਵਿਦਿਆਰਥਣ ਨੇ ਆਪਣੇ ਪ੍ਰਿੰਸੀਪਲ ਅਤੇ ਟੀਚਰ ਸਮੇਤ 18 ਲੋਕਾਂ ਉੱਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ। ਪੀੜਿਤਾ ਦੀ ਸ਼ਿਕਾਇਤ ਤੋਂ ਬਾਅਦ ਸਾਰਣ ਪੁਲਿਸ ਨੇ ਸ਼ੁੱਕਰਵਾਰ ਨੂੰ 6 ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਿਨ੍ਹਾਂ ਵਿਚ ਪ੍ਰਿੰਸੀਪਲ ਅਤੇ ਇੱਕ ਸਿਖਿਅਕ ਸਮੇਤ ਦੋ ਵਿਦਿਆਰਥੀ ਸ਼ਾਮਿਲ ਹਨ। ਦੱਸ ਦਈਏ ਕੇ ਪੀੜਿਤਾ ਦੇ ਮੁਤਾਬਕ, ਉਸ ਦੇ ਨਾਲ ਦਿਸੰਬਰ ਮਹੀਨੇ ਤੋਂ ਹੀ ਹੈਵਾਨਿਅਤ ਕੀਤੀ ਜਾ ਰਹੀ ਸੀ, ਪਰ ਪੁਲਿਸ ਦੇ ਕੋਲ ਉਹ ਸ਼ੁੱਕਰਵਾਰ ਨੂੰ ਜਾ ਸਕੀ ਕਿਉਂਕਿ ਉਸਦੇ ਪਿਤਾ ਕੁੱਝ ਮਹੀਨਿਆਂ ਤੋਂ ਜੇਲ੍ਹ ਵਿਚ ਸਨ।
Chhapra student gang rapedਪੀੜਿਤਾ ਨੇ ਅਪਣੀ ਐਫਆਈਆਰ ਵਿਚ 18 ਲੋਕਾਂ ਨੂੰ ਦੋਸ਼ੀ ਬਣਾਇਆ ਹੈ। ਮੈਡੀਕਲ ਜਾਂਚ ਲਈ ਛਪਰਾ ਲਿਆਈ ਗਈ ਪੀੜਿਤਾ ਨੇ ਮੀਡੀਆ ਨੂੰ ਦੱਸਿਆ ਕਿ ਦਿਸੰਬਰ ਵਿਚ ਸਕੂਲ ਦੇ ਕੁੱਝ ਵਿਦਿਆਰਥੀਆਂ ਨੇ ਸਕੂਲ ਦੇ ਬਾਥਰੂਮ ਵਿਚ ਉਸਦਾ ਸਮੂਹਕ ਬਲਾਤਕਾਰ ਕੀਤਾ ਅਤੇ ਵੀਡੀਓ ਬਣਾ ਲਿਆ। ਦੱਸ ਦਈਏ ਕੇ ਪੀੜਿਤਾ ਨੂੰ ਇਹ ਵੀ ਪਤਾ ਨਹੀਂ ਕਿ ਬਾਥਰੂਮ ਵਿਚ ਉਸਦੇ ਨਾਲ ਕਿੰਨੇ ਮੁੰਡਿਆਂ ਨੇ ਇਹ ਸ਼ਰਮਨਾਕ ਕਰਨ ਕੀਤਾ ਸੀ। ਉਦੋਂ ਤੋਂ ਉਹ ਦੋਸ਼ੀ ਲੜਕੇ ਵੀਡੀਓ ਦੇ ਜ਼ਰੀਏ ਉਸਨੂੰ ਬਲੈਕਮੇਲ ਕਰਦੇ ਹੋਏ ਸਕੂਲ ਵਿਚ ਹੀ ਉਸ ਨਾਲ ਸਮੂਹਕ ਕੁਕਰਮ ਕਰਦੇ ਰਹੇ ਅਤੇ ਮਜਬੂਰਨ ਉਹ ਉਨ੍ਹਾਂ ਦੀ ਹਵਸ ਦੀ ਸ਼ਿਕਾਰ ਬਣਦੀ ਰਹੀ।
Chhapra student gang rapedਪੀੜਿਤਾ ਨੇ ਦੱਸਿਆ ਕਿ ਉਸਨੇ ਇਸ ਘਟਨਾ ਦੀ ਸ਼ਿਕਾਇਤ ਸਕੂਲ ਦੇ ਪ੍ਰਿੰਸੀਪਲ ਨੂੰ ਕੀਤੀ, ਪਰ ਪ੍ਰਿੰਸੀਪਲ ਕਾਰਵਾਈ ਕਰਨ ਦੇ ਬਦਲੇ ਆਪ ਵੀ ਦੋ ਸਿਖਿਅਕਾਂ ਦੇ ਨਾਲ ਮਿਲਕੇ ਉਸਦਾ ਸ਼ੋਸ਼ਣ ਕਰਨ ਲੱਗਾ। ਸਾਰਣ ਐਸਪੀ ਹਰ ਕਿਸ਼ੋਰ ਰਾਏ ਨੇ ਕਿਹਾ ਕਿ ਪੀੜਿਤਾ ਨੇ 18 ਲੋਕਾਂ ਦੇ ਨਾਮ ਦੱਸੇ, ਜਿਨ੍ਹਾਂ ਵਿਚ 15 ਵਿਦਿਆਰਥੀ ਸ਼ਾਮਿਲ ਹਨ। ਐਸਪੀ ਨੇ ਕਿਹਾ ਕੇ 14 ਦੋਸ਼ੀ ਅਜੇ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹਨ, ਪਰ ਉਨ੍ਹਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।
Chhapra student gang rapedਫਿਲਹਾਲ ਮੈਡੀਕਲ ਜਾਂਚ ਲਈ ਲੜਕੀ ਨੂੰ ਸਾਰਣ ਤੋਂ ਛਪਰਾ ਲਿਆਂਦਾ ਗਿਆ ਹੈ। ਦੱਸ ਦਈਏ ਕੇ ਸ਼ਨੀਵਾਰ ਨੂੰ ਅਦਾਲਤ ਵਿਚ ਉਸਦਾ ਬਿਆਨ ਦਰਜ ਕਰਵਾਇਆ ਜਾਵੇਗਾ। ਸੂਤਰਾਂ ਦੇ ਮੁਤਾਬਕ, ਪੀੜਿਤਾ ਦਾ ਪਿਤਾ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਇਆ ਹੈ।