ਬਿਹਾਰ ਦੇ ਛਪਰਾ 'ਚ ਨਾਬਾਲਗ ਵਿਦਿਆਰਥਣ ਨਾਲ 15 ਵਿਦਿਆਰਥੀਆਂ ਅਤੇ 3 ਅਧਿਆਪਕਾਂ ਵਲੋਂ ਬਲਾਤਕਾਰ
Published : Jul 7, 2018, 10:14 am IST
Updated : Jul 7, 2018, 10:14 am IST
SHARE ARTICLE
gang rape victim and bihar police
gang rape victim and bihar police

ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਏਕਮਾ ਥਾਣਾ ਖੇਤਰ ਦੇ ਪਰਸਾਗੜ੍ਹ ਸਕੂਲ ਦੀ ਇਕ ਵਿਦਿਆਰਥਣ ਦੇ ਨਾਲ ਗੈਂਗਰੇਪ ਅਤੇ ਬਲੈਕਮੇਲ ਕਰਨ ਦਾ ਮਾਮਲਾ ਦਰਜ ਹੋਇਆ ਹੈ।

ਛਪਰਾ : ਬਿਹਾਰ ਦੇ ਛਪਰਾ ਜ਼ਿਲ੍ਹੇ ਦੇ ਏਕਮਾ ਥਾਣਾ ਖੇਤਰ ਦੇ ਪਰਸਾਗੜ੍ਹ ਸਕੂਲ ਦੀ ਇਕ ਵਿਦਿਆਰਥਣ ਦੇ ਨਾਲ ਗੈਂਗਰੇਪ ਅਤੇ ਬਲੈਕਮੇਲ ਕਰਨ ਦਾ ਮਾਮਲਾ ਦਰਜ ਹੋਇਆ ਹੈ। ਮਾਮਲੇ ਵਿਚ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਹੀ ਦੋ ਅਧਿਆਪਕਾਂ ਅਤੇ 15 ਵਿਦਿਆਰਥੀਆਂ 'ਤੇ ਗੈਂਗਰੇਪ ਅਤੇ ਬਲੈਕਮੇਲਿੰਗ ਕਰਨ ਦਾ ਦੋਸ਼ ਲੱਗਿਆ ਹੈ। ਪੁਲਿਸ ਨੇ ਇਨ੍ਹਾਂ ਵਿਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਵਿਚ ਪ੍ਰਿੰਸੀਪਲ, ਦੋ ਵਿਦਿਆਰਥੀ ਅਤੇ 1 ਅਧਿਆਪਕ ਸ਼ਾਮਲ ਹਨ। ਉਕਤ ਜਾਣਕਾਰੀ ਸਾਰਣ ਐਸਪੀ ਵਲੋਂ ਦਿਤੀ ਗਈ ਹੈ। 

gang rape gang rapeਨਾਬਾਲਗ ਵਿਦਿਆਰਥਣ ਨੇ ਦੋਸ਼ ਲਗਾਇਆ ਕਿ ਉਸ ਦੇ ਨਾਲ ਸਕੂਲ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ ਵਲੋਂ ਸਮੂਹਕ ਬਲਾਤਕਾਰ ਅਤੇ ਬਲੈਕਮੇਲਿੰਗ ਕੀਤੀ ਗਈ ਹੈ। ਇਸ ਨੂੰ ਲੈ ਕੇ ਨਾਬਾਲਗ ਵਿਦਿਆਰਥਣ ਨੇ ਸਥਾਨਕ ਏਕਮਾ ਥਾਣੇ ਵਿਚ ਸ਼ਿਕਾਇਤ ਦੇ ਕੇ ਸਕੂਲ ਦੇ ਪ੍ਰਿੰਸੀਪਲ, ਦੋ ਅਧਿਆਪਕਾਂ ਅਤੇ 15 ਵਿਦਿਆਰਥੀਆਂ ਦੇ ਉਪਰ ਬਲੈਕਮੇਲਿੰਗ ਕਰ ਕੇ ਸਮੂਹਕ ਬਲਾਤਕਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। 

gang rape victim gang rape victimਏਕਮਾ ਥਾਣਾ ਦੇ ਪਰਸਾਗੜ੍ਹ ਸਥਿਤ ਦਿਪੇਸ਼ਵਰ ਵਿਦਿਆ ਨਿਕੇਤਨ ਦੇ ਦਸਵੀਂ ਦੀ ਵਿਦਿਆਰਥਣ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਦਸੰਬਰ 2017 ਵਿਚ ਉਸ ਦੇ ਨਾਲ ਉਸੇ ਦੇ ਕਲਾਸ ਦੇ ਇਕ ਨੌਜਵਾਨ ਨੇ ਬਲਾਤਕਾਰ ਕੀਤਾ। ਉਸ ਤੋਂ ਬਾਅਦ ਉਸੇ ਦੀ ਬਲੈਕਮੇਲਿੰਗ ਕਰ ਕੇ ਕਲਾਸ ਦੇ ਚਾਰ ਪੰਜ ਲੜਕਿਆਂ ਤੋਂ ਇਲਾਵਾ ਦੋ ਅਧਿਆਪਕਾਂ ਅਤੇ ਪ੍ਰਿੰਸੀਪਲ ਨੇ ਵੀ ਵਿਦਿਆਰਥਣ ਦਾ ਯੌਨ ਸੋਸ਼ਣ ਕੀਤਾ। ਵਿਦਿਆਰਥਣ ਨੇ ਦਸਿਆ ਕਿ ਇਹ ਸਿਲਸਿਲਾ ਪਿਛਲੇ ਛੇ ਮਹੀਨੇ ਤੋਂ ਚਲਦਾ ਆ ਰਿਹਾ ਸੀ। 

gang rape victim file photogang rape victim file photo13 ਸਾਲਾ ਵਿਦਿਆਰਥਣ ਨੇ ਅਪਣੇ ਪਿਤਾ ਦੇ ਨਾਲ ਏਕਮਾ ਥਾਣਾ ਵਿਚ ਪਹੁੰਚ ਕੇ ਥਾਣੇਦਾਰ ਅਨੁਜ ਕੁਮਾਰ ਸਿੰਘ ਨੂੰ ਅਪਣੀ ਆਪਬੀਤੀ ਸੁਣਾਈ ਤਾਂ ਥਾਣਾ ਇੰਚਾਰਜ ਦੇ ਹੋਸ਼ ਉਡ ਗਏ। ਕਾਹਲੀ-ਕਾਹਲੀ ਵਿਚ ਉਸ ਦੀ ਸੂਚਨਾ ਮਹਿਲਾ ਥਾਣਾ ਨੂੰ ਦੇ ਕੇ ਵਿਦਿਆਰਥਣ ਦਾ ਬਿਆਨ ਦਰਜ ਕੀਤਾ ਗਿਆ। ਮਹਿਲਾ ਥਾਣਾ ਮੁਖੀ ਨੇ ਵਿਦਿਆਰਥਣ ਨੂੰ ਅਪਣੇ ਨਾਲ ਲਿਜਾ ਕੇ ਛਪਰਾ ਸਦਰ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਈ। 

gang rape victim chapragang rape victim chapraਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਵਲ ਸਰਜਨ ਨੇ ਮੈਡੀਕਲ ਬੋਰਡ ਦਾ ਗਠਨ ਕਰ ਕੇ ਨਾਬਾਲਗ ਦੀ ਜਾਂਚ ਕਰਵਾਈ। ਉਥੇ ਸਾਰਣ ਦੇ ਐਸਡੀਪੀਓ ਅਜੈ ਕੁਮਾਰ ਸਿੰਘ ਨੇ ਅਪਣੀ ਟੀਮ ਦੇ ਨਾਲ ਏਕਮਾ ਥਾਣਾ ਦੇ ਪਰਸਾਗੜ੍ਹ ਦੇ ਦਿਪੇਸ਼ਵਰ ਬਿਦਯਾ ਨਿਕੇਤਨ ਪਹੁੰਚ ਕੇ ਸਕੂਲ ਦੇ ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਅਤੇ ਦੋ ਵਿਦਿਆਰਥਣਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੇ ਹਨ। ਮਾਮਲੇ ਦੇ ਹੋਰ 14 ਦੋਸ਼ੀ ਫ਼ਰਾਰ ਹਨ, ਜਿਸ ਨੂੰ ਲੈ ਕੇ ਪੁਲਿਸ ਛਾਪੇਮਾਰੀ ਕਰ ਰਹੀ ਹੈ।  

Location: India, Bihar, Chapra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement