
ਗਲਵਾਨ ਘਾਟੀ 'ਤੇ ਭਾਰਤ ਦੀ ਖੁਦਮੁਖਤਾਰੀ ਦਾ ਜ਼ਿਕਰ ਨਾ ਕਰਨ 'ਤੇ ਚੁਕਿਆ ਸਵਾਲ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਸਲ ਕੰਟਰੋਲ ਰੇਖਾ 'ਤੇ ਚੱਲ ਰਹੇ ਰੇੜਕੇ ਵਿਚਾਲੇ ਚੀਨੀ ਫ਼ੌਜੀਆਂ ਦੇ ਪਿੱਛੇ ਹਟਣ ਲਈ ਸਹਿਮਤੀ ਬਣਨ ਦੇ ਸਬੰਧ ਵਿਚ ਸਵਾਲ ਕੀਤਾ ਕਿ ਸਰਕਾਰ ਵਲੋਂ ਪਹਿਲਾਂ ਵਾਲੀ ਜਿਉਂ ਦੀ ਤਿਉਂ ਸਥਿਤੀ ਬਹਾਲ ਕਰਨ 'ਤੇ ਜ਼ੋਰ ਕਿਉਂ ਨਹੀਂ ਦਿਤਾ ਗਿਆ ਅਤੇ ਸਰਕਾਰੀ ਬਿਆਨ ਵਿਚ ਗਲਵਾਨ ਘਾਟੀ 'ਤੇ ਭਾਰਤ ਦੀ ਖ਼ੁਦਮੁਖ਼ਤਾਰੀ ਦਾ ਜ਼ਿਕਰ ਕਿਉਂ ਨਹੀਂ?
Rahul gandhi
ਉਨ੍ਹਾਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬਿਆਨਾਂ ਨੂੰ ਸਾਂਝਾ ਕਰਦਿਆਂ ਕਿਹਾ, 'ਦੇਸ਼ ਹਿੱਤ ਸੱਭ ਤੋਂ ਉਪਰ ਹੁੰਦਾ ਹੈ। ਭਾਰਤ ਸਰਕਾਰ ਦਾ ਫ਼ਰਜ਼ ਹੈ ਕਿ ਉਹ ਇਸ ਦੀ ਰਾਖੀ ਕਰੇ।'
Rahul Gandhi
ਕਾਂਗਰਸ ਆਗੂ ਨੇ ਸਵਾਲ ਕੀਤਾ, 'ਪਹਿਲਾਂ ਵਾਲੀ ਸਥਿਤੀ ਦੀ ਬਹਾਲੀ 'ਤੇ ਜ਼ੋਰ ਕਿਉਂ ਨਹੀਂ ਦਿਤਾ ਗਿਆ? ਸਾਡੇ ਖੇਤਰ ਵਿਚ 20 ਨਿਹੱਥੇ ਜਵਾਨਾਂ ਦੀ ਹਤਿਆ ਨੂੰ ਚੀਨ ਨੂੰ ਸਹੀ ਠਹਿਰਾਉਣ ਕਿਉਂ ਦਿਤਾ ਗਿਆ?
Rahul Gandhi and PM Modi
ਗਲਵਾਨ ਘਾਟੀ 'ਤੇ ਸਾਡੀ ਖ਼ੁਦਮੁਖ਼ਤਾਰੀ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਜ਼ਿਕਰਯੋਗ ਹੈ ਕਿ ਤਣਾਅ ਘਟਾਉਣ ਲਈ ਚੀਨੀ ਫ਼ੌਜ ਨੇ ਸੋਮਵਾਰ ਨੂੰ ਪੂਰਬੀ ਲਦਾਖ਼ ਵਿਚ ਕੁੱਝ ਇਲਾਕਿਆਂ ਤੋਂ ਅਪਣੀ ਸੀਮਤ ਵਾਪਸੀ ਸ਼ੁਰੂ ਕਰ ਦਿਤੀ।
Rahul Gandhi
ਇਸ ਤੋਂ ਇਕ ਦਿਨ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਟੈਲੀਫ਼ੋਨ 'ਤੇ ਗੱਲ ਕੀਤੀ ਜਿਸ ਵਿਚ ਉਹ ਐਲਏਸੀ ਤੋਂ ਫ਼ੌਜੀਆਂ ਦੇ ਤੇਜ਼ੀ ਨਾਲ ਪਿੱਛੇ ਹਟਣ ਦੀ ਕਵਾਇਦ ਨੂੰ ਪੂਰਾ ਕਰਨ 'ਤੇ ਸਹਿਮਤ ਹੋਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।