ਚੀਨੀ ਫ਼ੌਜ ਦੇ ਪਿੱਛੇ ਹਟਣ ਬਾਅਦ ਵੀ ਭਾਰਤ ਚੌਕਸ, 1962 ਦੀ ਯਾਦ ਤਾਜ਼ਾ ਕਰਵਾਉਂਦੇ ਨੇ ਚੀਨ ਦੇ ਕਦਮ!
Published : Jul 7, 2020, 8:09 pm IST
Updated : Jul 7, 2020, 8:09 pm IST
SHARE ARTICLE
Galvan Valley
Galvan Valley

1962 ਵਿਚ ਵੀ ਪਿੱਛੇ ਹਟਣ ਦਾ ਡਰਾਮਾ ਕਰਨ ਬਾਅਦ ਚੀਨ ਨੇ ਕੀਤਾ ਸੀ ਹਮਲਾ

ਨਵੀਂ ਦਿੱਲੀ : ਗਲਵਾਨ ਘਾਟੀ ਵਿਚੋਂ ਚੀਨੀ ਫ਼ੌਜਾਂ ਦੇ ਪਿੱਛੇ ਹਟਣ ਦੀਆਂ ਖ਼ਬਰਾਂ ਮੀਡੀਆ ਅੰਦਰ ਛਾਈਆਂ ਹੋਈਆਂ ਹਨ। ਖ਼ਬਰਾਂ ਮੁਤਾਬਕ ਚੀਨੀ ਫ਼ੌਜ ਅਪਣੇ ਕੈਂਪ ਡੇਢ ਕਿਲੋਮੀਟਰ ਪਿਛਾਂਹ ਲੈ ਗਈ ਹੈ। ਚੀਨੀ ਫ਼ੌਜ ਦੇ ਪਿਛਾਂਹ ਹਟਣ ਦੇ ਬਾਵਜੂਦ ਭਾਰਤੀ ਪਾਸੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸ ਦੀ ਵਜ੍ਹਾ ਚੀਨ ਦਾ ਪਿਛਲਾ ਰਿਕਾਰਡ ਹੈ। ਚੀਨ ਦਾ ਇਹ ਵਤੀਰਾ ਸੰਨ 1962 ਦੀ ਯਾਦ ਤਾਜ਼ਾ ਕਰਵਾਉਂਦਾ ਹੈ, ਜਦੋਂ ਉਸ ਨੇ ਇਕ ਵਾਰ ਪਿੱਛੇ ਹਟਣ ਦਾ ਡਰਾਮਾ ਕਰਨ ਬਾਅਦ ਅਚਾਨਕ ਹਮਲਾ ਬੋਲ ਦਿਤਾ ਸੀ।

Galvan ValleyGalvan Valley

ਵੈਸੇ ਵੀ ਚੀਨ ਦੀ ਇਹ ਨੀਅਤ ਤੇ ਨੀਤੀ ਰਹੀ ਹੈ ਕਿ ਉਹ ਹਮੇਸ਼ਾ ਲੁਕ ਤੇ ਵਸਾਹ ਕੇ ਵਾਰ ਕਰਨ ਦਾ ਆਦੀ ਹੈ। ਉਹ ਹਮੇਸ਼ਾ ਸਿੱਧੀ ਟੱਕਰ ਲੈਣ ਤੋਂ ਕਤਰਾਉਂਦਾ ਹੈ। ਜਦੋਂ ਉਹ ਕਮਜ਼ੋਰ ਸਥਿਤੀ 'ਚ ਹੁੰਦਾ ਹੈ ਤਾਂ ਅਪਣੀ ਤਾਕਤ ਦਾ ਵਿਖਾਵਾ ਵਧੇਰੇ ਕਰਦਾ ਹੈ, ਪਰ ਜਦੋਂ ਉਹ ਖੁਦ ਨੂੰ ਹਾਸ਼ੀਏ 'ਤੇ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੋਈ ਨਹੀਂ ਜਾਣਦਾ, ਉਸ ਦੇ ਮੰਨ ਅੰਦਰ ਕੀ ਚੱਲ ਰਿਹਾ ਹੈ।

Galvan ValleyGalvan Valley

ਚੀਨ ਦੀਆਂ ਅਜਿਹੀਆਂ ਹੀ ਕਈ ਜਾਅਲਸਾਜ਼ੀਆਂ ਇਤਿਹਾਸ 'ਚ ਦਰਜ ਹਨ। ਸਾਲ 1962 ਦੀ ਇਕ ਅਖ਼ਬਾਰ 'ਚ ਇਕ ਖ਼ਬਰ ਛਪੀ ਸੀ, ਜਿਸ 'ਚ ਚੀਨੀ ਫ਼ੌਜੀਆਂ ਦੇ ਪਿੱਛੇ ਹਟਣ ਦਾ ਜ਼ਿਕਰ ਸੀ। 15 ਜੁਲਾਈ 1962 ਦੀ ਇਸ ਕਲਿਪਿੰਗ ਦੀ ਹੈੱਡਲਾਈਨ ਸੀ 'ਗਲਵਨ ਪੋਸਟ ਤੋਂ ਚੀਨੀ ਸੈਨਿਕ ਹਟੇ'। ਹੁਣ 7 ਜੁਲਾਈ 2020 ਨੂੰ ਵੀ ਭਾਰਤੀ ਅਖ਼ਬਾਰਾਂ 'ਚ ਕੁਝ ਅਜਿਹੀਆਂ ਹੀ ਖ਼ਬਰਾਂ ਛਾਈਆਂ ਹੋਈਆਂ ਹਨ। ਇਤਿਹਾਸ 'ਚ ਦਰਜ ਵੇਖਵਿਆਂ ਮੁਤਾਬਕ ਸਾਲ 1962 ਦੇ ਸ਼ੁਰੂਆਤ ਤੋਂ ਹੀ ਚੀਨ ਨੇ ਸਰਹੱਦ 'ਤੇ ਤਣਾਅ ਵਧਾਉਣਾ ਸ਼ੁਰੂ ਕਰ ਦਿਤਾ ਸੀ।

Galvan ValleyGalvan Valley

ਇਸ ਦੌਰਾਨ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਟਕਰਾਅ ਅਤੇ ਝੜਪਾਂ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਸਨ। ਉਸ ਸਮੇਂ ਗਲਵਨ ਪੋਸਟ ਭਾਰਤੀ ਫ਼ੌਜ ਦੇ ਅਧਿਕਾਰ ਖੇਤਰ ਵਿਚ ਸੀ। ਗੋਰਖਾ ਰੈਜੀਮੈਂਟ ਦੇ 40-50 ਸਿਪਾਹੀ ਉਥੇ ਮੌਜੂਦ ਸਨ। ਚੀਨ ਦੀ ਪੀਐਲਏ ਆਰਮੀ ਨੇ ਜੂਨ ਮਹੀਨੇ ਦੌਰਾਨ ਇਸ ਚੌਕੀ ਦੁਆਲੇ ਅਪਣਾ ਸਿਕੰਜਾ ਕੱਸਣਾ ਸ਼ੁਰੂ ਕਰ ਦਿਤਾ ਸੀ। ਜਦੋਂ ਭਾਰਤ ਨੇ ਚੀਨ ਦੀ ਇਸ ਹਰਕਤ ਨੂੰ ਲੈ ਕੇ ਦਬਾਅ ਬਣਾਇਆ ਤਾਂ ਉਸ ਨੇ ਅਪਣੀਆਂ ਫ਼ੌਜਾਂ ਨੂੰ ਗਲਵਨ ਪੋਸਟ ਤੋਂ ਪਿੱਛੇ ਹਟਾਉਣਾ ਸ਼ੁਰੂ ਕਰ ਦਿਤਾ। 15 ਜੁਲਾਈ ਨੂੰ ਅਖ਼ਬਾਰ ਨੇ ਚੀਨੀ ਸੈਨਿਕਾਂ ਦੇ ਗਲਵਾਨ ਚੌਕੀ ਤੋਂ ਪਿੱਛੇ ਹਟਣ ਸਬੰਧੀ ਖ਼ਬਰ ਛਾਪੀ।

Galvan ValleyGalvan Valley

ਇਸ ਤੋਂ ਬਾਅਦ ਅਚਾਨਕ ਚੀਨੀ ਫ਼ੌਜ ਨੇ ਗਲਵਨ ਚੌਂਕੀ ਨੂੰ ਮੁੜ ਘੇਰਨਾ ਸ਼ੁਰੂ ਕਰ ਦਿਤਾ। ਇਸ ਤੋਂ ਬਾਅਦ 21 ਅਕਤੂਬਰ, 1962 ਨੂੰ ਚੀਨ ਦੀ ਪੀਐਲਏ ਫ਼ੌਜ ਦੇ ਤਕਰੀਬਨ 2000 ਜਵਾਨਾਂ ਵਲੋਂ ਭਾਰਤੀ ਚੌਕੀ 'ਤੇ ਬੋਲੇ ਹਮਲੇ 'ਚ ਜਾਟ ਰੈਜੀਮੈਂਟ ਦੇ 30 ਜਵਾਨ ਸ਼ਹੀਦ ਅਤੇ 18 ਫ਼ੌਜੀ ਜ਼ਖਮੀ ਹੋ ਗਏ ਸਨ। ਉਸ ਸਮੇਂ ਚੀਨ ਨੇ ਮੇਜਰ ਸ੍ਰੀਕਾਂਤ ਸਮੇਤ ਕੁਲ 12 ਭਾਰਤੀ ਸੈਨਿਕਾਂ ਨੂੰ ਬੰਦੀ ਬਣਾ ਲਿਆ ਸੀ। ਉਸ ਸਮੇਂ ਚੀਨ ਤੋਂ ਖਾਧੇ ਧੋਖੇ ਤੋਂ ਸਬਕ ਲੈਂਦਿਆਂ ਅੱਜ ਭਾਰਤ ਨੇ ਸਰਹੱਦ 'ਤੇ ਪੂਰੀ ਤਿਆਰੀ ਕੀਤੀ ਹੋਈ ਹੈ। ਇੱਥੇ ਜੰਗੀ ਜਹਾਜ਼ਾਂ ਤੋਂ ਲੈ ਕੇ ਤੋਪਖ਼ਾਨੇ ਅਤੇ ਹੋਰ ਜੰਗੀ ਸਾਜੋ-ਸਮਾਨ ਸਮੇਤ ਚੀਨ ਦੀ ਹਰ ਹਰਕਤ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement