
ਦੇਸ਼ ਭਰ ਦੇ ਸਾਰੇ ਕੇਂਦਰੀ ਵਿਦਿਆਲਿਆਂ ਦੇ ਕਲਾਸ 9ਵੀਂ ਅਤੇ 11ਵੀਂ ਦੇ ਵਿਦਿਆਰਥੀ-ਵਿਦਿਆਰਥਣਾਂ ਲਈ ਚੰਗੀ ਖ਼ਬਰ ਹੈ।
ਨਵੀਂ ਦਿੱਲੀ: ਦੇਸ਼ ਭਰ ਦੇ ਸਾਰੇ ਕੇਂਦਰੀ ਵਿਦਿਆਲਿਆਂ ਦੇ ਕਲਾਸ 9ਵੀਂ ਅਤੇ 11ਵੀਂ ਦੇ ਵਿਦਿਆਰਥੀ-ਵਿਦਿਆਰਥਣਾਂ ਲਈ ਚੰਗੀ ਖ਼ਬਰ ਹੈ। ਸਾਰੇ ਕੇਂਦਰੀ ਵਿਦਿਆਲਿਆਂ ਵਿਚ ਇਸ ਵਾਰ ਕਲਾਸ 9ਵੀਂ ਅਤੇ 11ਵੀਂ ਵਿਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪ੍ਰੀਖਿਆ ਤੋਂ ਅਗਲੀ ਕਲਾਸ ਵਿਚ ਪ੍ਰਮੋਟ ਕੀਤਾ ਜਾਵੇਗਾ।ਕੇਂਦਰੀ ਵਿਦਿਆਲਿਆ ਸੰਗਠਨ ਨੇ ਇਸ ਸਬੰਧੀ ਇਕ ਬਿਆਨ ਜਾਰੀ ਕਰ ਦਿੱਤਾ ਹੈ।
Students
ਫਿਲਹਾਲ ਇਹਨਾਂ ਕਲਾਸਾਂ ਵਿਚ ਜ਼ਿਆਦਾਤਰ ਦੋ ਵਿਸ਼ਿਆਂ ਵਿਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿਚ ਜਾਣ ਲਈ ਸਪਲੀਮੈਂਟਰੀ ਪਰੀਖਿਆ ਦੇਣੀ ਹੁੰਦੀ ਹੈ। ਸਪਲੀਮੈਂਟਰੀ ਵਿਚ ਪਾਸ ਹੋਣ ‘ਤੇ ਹੀ ਅਗਲੀ ਕਲਾਸ ਵਿਚ ਪ੍ਰਮੋਟ ਕੀਤਾ ਜਾਂਦਾ ਹੈ ਪਰ ਇਸ ਵਾਰ ਇਹ ਪਰੀਖਿਆ ਨਹੀਂ ਲਈ ਜਾਵੇਗੀ। ਸੰਗਠਨ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਇਹ ਫੈਸਲਾ ਸਿਰਫ ਇਸ ਸਾਲ ਲਈ ਲਿਆ ਹੈ।
Students
ਕੇਂਦਰੀ ਵਿਦਿਆਲਿਆ ਸੰਗਠਨ ਦੀ ਜੁਆਇੰਟ ਕਮਿਸ਼ਨਰ ਪ੍ਰੀਆ ਠਾਕੁਰ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀ ਇਹਨਾਂ ਦੋਂ ਕਲਾਸਾਂ ਵਿਚੋਂ ਸਾਰੇ ਪੰਜ ਵਿਸ਼ਿਆਂ ਵਿਚ ਵੀ ਫੇਲ ਹੁੰਦਾ ਹੈ ਤਾਂ ਉਸ ਨੂੰ ਸਕੂਲ ਵੱਲੋਂ ਪ੍ਰਾਜੈਕਟ ਵਰਕ ਦੇ ਅਧਾਰ ‘ਤੇ ਜਾਂਚਿਆ ਜਾਵੇਗਾ ਅਤੇ ਅੰਕ ਦਿੱਤੇ ਜਾਣਗੇ। ਫਿਰ ਉਹਨਾਂ ਅੰਕਾਂ ਦੇ ਅਧਾਰ ‘ਤੇ ਹੀ ਉਸ ਵਿਦਿਆਰਥੀ ਨੂੰ ਅਗਲੀ ਕਲਾਸ ਵਿਚ ਪ੍ਰਮੋਟ ਕੀਤਾ ਜਾਵੇਗਾ।