
ਦੇਸ਼ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਵਿਚਕਾਰ ਸਕੂਲ ਬੰਦ ਹਨ, ਜਿਸ ਕਾਰਨ ਬੱਚਿਆਂ ਦੀ..........
ਪੰਜਾਬ : ਦੇਸ਼ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਵਿਚਕਾਰ ਸਕੂਲ ਬੰਦ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਰੋਕ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ ਸਮੇਂ ਸਮੇਂ ਤੇ, ਬਹੁਤ ਸਾਰੇ ਰਾਜਾਂ ਨੇ ਸਕੂਲ ਖੋਲ੍ਹਣ ਦਾ ਐਲਾਨ ਵੀ ਕੀਤਾ।
corona virus
ਹਾਲਾਂਕਿ, ਬਾਅਦ ਵਿੱਚ ਉਹਨਾਂ ਨੂੰ ਕੋਵਿਡ -19 ਦੇ ਖਤਰੇ ਕਾਰਨ ਆਪਣਾ ਫੈਸਲਾ ਬਦਲਣਾ ਪਿਆ। ਪੰਜਾਬ ਸਰਕਾਰ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਨੂੰ ਬਿਨ੍ਹਾਂ ਪ੍ਰੀਖਿਆ ਦੇ ਪ੍ਰਮੋਟ ਕਰਨ ਦਾ ਫੈਸਲਾ ਲਿਆ ਹੈ।
college students
ਇਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਆਨਲਾਈਨ ਅਸੈਸਮੈਂਟ ਟੈਸਟ ਲਵੇਗਾ। ਜਿਸ ਦੀ ਡੇਟਸ਼ੀਟ ਵੀ ਵਿਭਾਗ ਨੇ ਜਾਰੀ ਕੀਤੀ ਹੈ।
school education
ਵਿਭਾਗ ਨੇ ਦੱਸਿਆ ਕਿ ਉਹ ਬੱਚਿਆਂ ਦੇ ਵਟਸਐਪ ਗਰੁੱਪਾਂ ਤੇ ਪ੍ਰਸ਼ਨ ਪੱਤਰ ਸਾਂਝਾਂ ਕਰੇਗਾ ਅਤੇ ਬੱਚੇ ਇਸਦੀ ਉੱਤਰ ਸ਼ੀਟ ਨੂੰ ਗਰੁੱਪ ਵਿੱਚ ਹੀ ਸਾਂਝਾਂ ਕਰਨਗੇ।
WhatsApp
ਇਨ੍ਹਾਂ ਦੇ ਨੰਬਰ ਪੱਕੇ ਪੇਪਰ ਵਿੱਚ ਜੋੜੇ ਜਾਣਗੇ। ਇਹ ਟੈਸਟ 13ਜੁਲਾਈ ਤੋਂ ਲੈ ਕੇ 18 ਜੁਲਾਈ ਤੱਕ ਚੱਲੇਗਾ। ਇਸ ਟੈਸਟ ਨੂੰ ਚੈੱਕ ਕਰਨ ਲਈ ਅਧਿਆਪਕ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ