
ਇਕ ਲੇਡੀ ਪੁਲਿਸ ਸਬ ਇੰਸਪੈਕਟਰ ਨੂੰ 35 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਹਿਮਦਾਬਾਦ, 6 ਜੁਲਾਈ : ਇਕ ਲੇਡੀ ਪੁਲਿਸ ਸਬ ਇੰਸਪੈਕਟਰ ਨੂੰ 35 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਲੇਡੀ ਪੁਲਿਸ ਸਬ ਇੰਸਪੈਕਟਰ ਨੇ ਇਕ ਕੇਸ ਨੂੰ ਰਫ਼ਾ ਦਫ਼ਾ ਕਰਨ ਲਈ ਇਹ ਰਿਸ਼ਵਤ ਮੰਗੀ ਸੀ। ਸਪੈਸ਼ਲ ਟੀਮ ਨੇ 20 ਲੱਖ ਰੁਪਏ ਰਿਸ਼ਵਤ ਤੇ ਸਬੂਤਾਂ ਸਮੇਤ ਲੇਡੀ ਪੁਲਿਸ ਸਬ ਇੰਸਪੈਕਟਰ ਸ਼ਵੇਤਾ ਜਡੇਜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਇਸ ਲੇਡੀ ਪੁਲਿਸ ਸਬ ਇੰਸਪੈਕਟਰ ਨੇ ਇਕ ਨਿੱਜੀ ਦਫ਼ਤਰ ਦੇ ਐਮ ਡੀ ਕੇਨਾਲ ਸ਼ਾਹ ਤੋਂ ਇਹ ਰਿਸ਼ਵਤ ਮੰਗੀ ਸੀ। ਸ਼ਾਹ 'ਤੇ 2017 ਵਿਚ ਅਪਣੀ ਪੀ ਏ ਦਾ ਰੇਪ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਜਾਂਚ ਜਡੇਜਾ ਕਰ ਰਹੀ ਸੀ।