
ਕੋਰੋਨਾ ਵਾਇਰਸ ਦਾ ਸੰਕਟ ਦੇਸ਼ ਦੇ ਲਗਭਗ ਹਰ ਹਿੱਸੇ ਵਿਚ ਫੈਲ ਚੁੱਕਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਸੰਕਟ ਦੇਸ਼ ਦੇ ਲਗਭਗ ਹਰ ਹਿੱਸੇ ਵਿਚ ਫੈਲ ਚੁੱਕਾ ਹੈ। ਇਸ ਮੁਸੀਬਤ ਦੀ ਘੜੀ ਵਿਚ ਵੀ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਤੋਂ ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਿਰਫ 2500 ਰੁਪਏ ਦੀ ਕੀਮਤ ‘ਤੇ ਇਕ ਨਰਸਿੰਗ ਹੋਮ ਕੋਰੋਨਾ ਵਾਇਰਸ ਨੈਗੇਟਿਵ ਰਿਪੋਰਟ ਦੇਣ ਲਈ ਤਿਆਰ ਹੈ।
Corona virus
ਦਰਅਸਲ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਮੇਰਠ ਦੇ ਇਕ ਨਰਸਿੰਗ ਹੋਮ ਦਾ ਹੈ, ਜਿਸ ਵਿਚ ਸਿਰਫ 2500 ਰੁਪਏ ਦੀ ਕੀਮਤ ‘ਤੇ ਕੋਈ ਵੀ ਵਿਅਕਤੀ ਕੋਰੋਨਾ ਟੈਸਟ ਰਿਪੋਰਟ ਲੈ ਸਕਦਾ ਹੈ। ਮੇਰਠ ਦੇ ਚੀਫ ਮੈਡੀਕਲ ਅਫ਼ਸਰ ਵੱਲੋਂ ਹੁਣ ਹਸਪਤਾਲ ਖਿਲਾਫ ਜਾਂਚ ਕੀਤੀ ਜਾ ਰਹੀ ਹੈ, ਜਦਕਿ ਇਕ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ।
Corona Virus
ਮੇਰਠ ਦੇ ਸੀਐਮਓ ਮੁਤਾਬਕ ਹਸਪਤਾਲ ਵੱਲੋਂ ਨੈਗੇਟਿਵ ਰਿਪੋਰਟ ਦਿੱਤੀ ਜਾ ਰਹੀ ਸੀ। ਇਸ ਦੀ ਮਦਦ ਨਾਲ ਲੋਕ ਅਸਾਨੀ ਨਾਲ ਕਿਸੇ ਦੂਜੀ ਬਿਮਾਰੀ ਦਾ ਇਲਾਜ ਜਾਂ ਅਪਰੇਸ਼ਨ ਕਰਵਾ ਸਕਦੇ ਸੀ। ਵਾਇਰਲ ਵੀਡੀਓ ਵਿਚ ਕੁਝ ਲੋਕਾਂ ਦਾ ਗਰੁੱਪ ਹਸਪਤਾਲ ਦੇ ਸਟਾਫ ਕੋਲੋਂ ਨੈਗੇਟਿਵ ਕੋਰੋਨਾ ਰਿਪੋਰਟ ਮੰਗ ਰਿਹਾ ਹੈ।
Corona
ਇਸ ਵਿਚ ਕੁਝ ਲੋਕ ਹਸਪਤਾਲ ਦੇ ਕਰਮਚਾਰੀ ਨੂੰ ਦੋ ਹਜ਼ਾਰ ਰੁਪਏ ਦੇ ਰਹੇ ਹਨ ਅਤੇ ਬਾਕੀ 500 ਰੁਪਏ ਨੈਗੇਟਿਵ ਰਿਪੋਰਟ ਮਿਲਣ ‘ਤੇ ਦੇਣ ਦੀ ਗੱਲ ਕਹਿ ਰਹੇ ਹਨ। ਇਸ ਮਾਮਲੇ ਸਬੰਧੀ ਮੇਰਠ ਦੇ ਡੀਐਮ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਰਸਿੰਗ ਹੋਮ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ। ਡੀਐਮ ਨੇ ਕਿਹਾ ਕਿ ਨਰਸਿੰਗ ਹੋਮ ਸੀਲ ਕੀਤਾ ਜਾ ਚੁੱਕਾ ਹੈ।