ਯੂ.ਪੀ. ਦੇ ਟੋਲ ਨਾਕਿਆਂ 'ਤੇ ਲੱਗੇ ਪੋਸਟਰ
Published : Jul 7, 2020, 8:49 am IST
Updated : Jul 7, 2020, 8:49 am IST
SHARE ARTICLE
 Vikas Dubey
Vikas Dubey

ਅਪਰਾਧੀ ਵਿਕਾਸ ਦੁਬੇ 'ਤੇ ਢਾਈ ਲੱਖ ਦਾ ਇਨਾਮ

ਲਖਨਊ,  6 ਜੁਲਾਈ : ਯੂਪੀ ਦੇ ਕਾਨਪੁਰ ਜ਼ਿਲ੍ਹੇ ਵਿਚ ਅਪਣੇ ਘਰ ਦੇ ਬਾਹਰ ਮੁਕਾਬਲੇ ਵਿਚ ਅੱਠ ਪੁਲਿਸ ਮੁਲਾਜ਼ਮਾਂ ਦੀ ਹਤਿਆ ਕਰਨ ਦੇ ਮੁਲਜ਼ਮ ਅਤੇ ਨਾਮਵਰ ਅਪਰਾਧੀ ਵਿਕਾਸ ਦੁਬੇ 'ਤੇ ਪੁਲਿਸ ਨੇ ਢਾਈ ਲੱਖ ਰੁਪਏ ਦਾ ਇਨਾਮ ਐਲਾਨ ਦਿਤਾ ਹੈ ਅਤੇ ਪੂਰੇ ਰਾਜ ਦੇ ਟੋਲ ਪਲਾਜ਼ਿਆਂ 'ਤੇ ਉਸ ਦੇ ਪੋਸਟਰ ਲਾਉਣ ਲਈ ਕਿਹਾ ਗਿਆ ਹੈ।

ਕਾਨਪੁਰ ਦੇ ਪੁਲਿਸ ਮੁਖੀ ਮੋਹਿਤ ਅਗਰਵਾਲ ਨੇ ਦਸਿਆ, 'ਦੁਬੇ 'ਤੇ ਢਾÂਂੀ ਲੱਖ ਦਾ ਇਨਾਮ ਰਖਿਆ ਗਿਆ ਹੈ।' ਉਨ੍ਹਾਂ ਕਿਹਾ ਕਿ ਜਿਹੜਾ ਕੋਈ ਦੁਬੇ ਬਾਰੇ ਸਹੀ ਜਾਣਕਾਰੀ ਦੇਵੇਗਾ, ਉਸ ਨੂੰ ਨਾ ਵੀ ਸਿਰਫ਼ ਇਨਾਮ ਦਿਤਾ ਜਾਵੇਗਾ ਸਗੋਂ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਨੂੰ ਪੂਰੇ ਰਾਜ ਦੇ ਟੋਲ ਨਾਕਿਆਂ 'ਤੇ ਉਸ ਦੇ ਪੋਸਟਰ ਲਾਉਣ ਦੇ ਹੁਕਮ ਦਿਤੇ ਗਏ ਹਨ

ਤਾਕਿ ਜੇ ਉਹ ਕਿਸੇ ਟੋਲ ਨਾਕੇ ਤੋਂ ਲੰਘਦਾ ਹੈ ਤਾਂ ਉਸ ਬਾਰੇ ਜਾਣਕਾਰੀ ਮਿਲ ਸਕੇ। ਪਹਿਲਾਂ ਦੁਬੇ ਦੇ ਸਿਰ 'ਤੇ ਪੰਜਾਹ ਹਜ਼ਾਰ ਰੁਪਏ ਦਾ ਇਨਾਮ ਸੀ ਜਿਸ ਨੂੰ ਵਧਾ ਕੇ ਇਕ ਲੱਖ ਕੀਤਾ ਗਿਆ ਅਤੇ ਹੁਣ ਢਾਈ ਲੱਖ ਰੁਪਏ ਕਰ ਦਿਤਾ ਗਿਆ ਹੈ। ਦੁਬੇ ਨੂੰ ਲੱਭਣ ਲਈ 40 ਪੁਲਿਸ ਥਾਣਿਆਂ ਦੀਆਂ 25 ਟੀਮਾਂ ਲਾਈਆਂ ਗਈਆਂ ਹਨ।
ਦੁਬੇ ਦੇ ਸਾਥੀਆਂ ਦੇ ਮੋਬਾਈਲਾਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਰਾਤ ਕਾਨਪੁਰ ਦੇ ਚੌਬੇਪੁਰ ਥਾਣਾ ਇਲਾਕੇ ਦੇ ਪਿੰਡ ਬਿਕਰੂ ਵਾਸੀ ਅਪਰਾਧੀ ਵਿਕਾਸ ਦੁਬੇ ਨੂੰ ਫੜਨ ਪਹੁੰਚੀ ਪੁਲਿਸ ਟੀਮ 'ਤੇ ਹਮਲਾ ਕਰ ਦਿਤਾ ਗਿਆ ਸੀ ਜਿਸ ਵਿਚ ਅੱਠ ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਮੁਕਾਬਲੇ ਵਿਚ ਪੰਜ ਪੁਲਿਸ ਮੁਲਾਜ਼ਮ, ਇਕ ਹੋਮਗਾਰਡ ਅਤੇ ਇਕ ਆਮ ਨਾਗਰਿਕ ਜ਼ਖ਼ਮੀ ਹੈ।  (ਏਜੰਸੀ)

File PhotoFile Photo

ਕਾਨਪੁਰ ਪੁਲਿਸ ਦੇ ਤਿੰਨ ਹੋਰ ਪੁਲਿਸ ਮੁਲਾਜ਼ਮ ਮੁਅੱਤਲ ਕੀਤੇ
ਕਾਨਪੁਰ, 6 ਜੁਲਾਈ : ਕਾਨਪੁਰ 'ਚ ਮੁੱਖ ਦੋਸ਼ੀ ਵਿਕਾਸ ਦੁਬੇ ਦੇ ਘਰ ਦੇ ਬਾਹਰ ਹੋਏ ਮੁਕਾਬਲੇ 'ਚ 8 ਪੁਲਿਸ ਮੁਲਾਜ਼ਮਾਂ ਦੇ ਸ਼ਹੀਦ ਹੋਣ ਦੀ ਘਟਨਾ ਤੋਂ ਬਾਅਦ ਡਿਊਟੀ 'ਚ ਲਾਪਰਵਾਹੀ ਵਰਤਣ ਲਈ ਤਿੰਨ ਹੋਰ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਸੀਨੀਅਰ ਪੁਲਿਸ ਸੁਪਰਡੈਂਟ ਦਿਨੇਸ਼ ਕੁਮਾਰ ਪੀ ਨੇ ਦਸਿਆ ਕਿ ਮੁਅੱਤਲ ਹੋਣ ਵਾਲਿਆਂ 'ਚ ਸਬ ਇੰਸਪੈਕਟਰ ਕੁੰਵਰਪਾਲ, ਕ੍ਰਿਸ਼ਨ ਕੁਮਾਰ ਅਤੇ ਕਾਂਸਟੇਬਲ ਰਾਜੀਵ ਹਨ। ਇਹ ਸਾਰੇ ਚੌਬੇਪੁਰ ਥਾਣੇ 'ਚ ਤਾਇਨਾਤ ਸਨ। ਤਿੰਨਾਂ ਵਿਰੁਧ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਗਈ ਹੈ।  

ਉਨ੍ਹਾਂ ਦਸਿਆ ਕਿ ਪੁਲਿਸ ਮੁਲਾਜ਼ਮਾਂ ਵਿਰੁਧ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜੇਕਰ ਜਾਂਚ ਦੌਰਾਨ ਉਨ੍ਹਾਂ ਦੀ ਭੂਮਿਕਾ ਜਾਂ ਸਾਜਿਸ਼ ਸਾਹਮਣੇ ਆਈ ਤਾਂ ਉਨ੍ਹਾਂ ਵਿਰੁਧ ਅੱਗੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਤਿੰਨੇ ਪੁਲਿਸ ਮੁਲਾਜ਼ਮ ਚੌਬੇਪੁਰ ਦੇ ਥਾਣਾ ਇੰਚਾਰਜ ਵਿਨੇ ਤਿਵਾੜੀ ਨਾਲ ਵਿਕਾਸ ਦੁਬੇ ਦੇ ਘਰ ਬੁੱਧਵਾਰ ਨੂੰ ਗਏ ਸਨ।

ਸਥਾਨਕ ਕਾਰੋਬਾਰੀ ਰਾਹੁਲ ਤਿਵਾੜੀ ਦੀ ਸ਼ਿਕਾਇਤ 'ਤੇ ਪੁਲਿਸ ਉਥੇ ਦਬਿਸ਼ ਦੇਣ ਗਈ ਸੀ। ਰਾਹੁਲ ਨੂੰ ਵਿਕਾਸ ਦੁਬੇ ਨੇ ਪੁਲਿਸ ਦੀ ਮੌਜੂਦਗੀ 'ਚ ਕੁੱਟਿਆ ਸੀ। ਜਦੋਂ ਤਿਵਾੜੀ ਨੇ ਵਿਚ-ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਦੁਬੇ ਨੇ ਉਨ੍ਹਾਂ ਦਾ ਮੋਬਾਈਲ ਖੋਹ ਕੇ ਉਨ੍ਹਾਂ ਨਾਲ ਹੀ ਬਦਸਲੂਕੀ ਕੀਤੀ ਸੀ। ਉਸ ਤੋਂ ਬਾਅਦ ਦੋਹਾਂ ਦਰਮਿਆਨ ਕਹਾਸੁਣੀ ਅਤੇ ਧੱਕਾਮੁੱਕੀ ਵੀ ਹੋਈ ਅਤੇ ਫਿਰ ਪੁਲਿਸ ਘਰੋਂ ਚਲੀ ਗਈ। ਮੁਕਾਬਲੇ ਦੀ ਵਾਰਦਾਤ ਤੋਂ ਬਾਅਦ ਵਿਨੇ ਤਿਵਾੜੀ ਨੂੰ ਮੁਅੱਤਲ ਕਰ ਦਿਤਾ ਗਿਆ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement