ਭਾਰਤ ਨੂੰ ਵਿਕਸਤ ਦੇਸ਼ ਬਣਾਉਣ ’ਚ ਲੋਕਾਂ ਦਾ ਉਤਸ਼ਾਹ, ਸ਼ਾਨਦਾਰ ਕੰਮ ਸਾਡੀ ਸੱਭ ਤੋਂ ਵੱਡੀ ਤਾਕਤ : ਮੋਦੀ
Published : Jul 7, 2024, 10:12 pm IST
Updated : Jul 7, 2024, 10:12 pm IST
SHARE ARTICLE
PM Modi
PM Modi

ਕਿਹਾ, ਵਿਦੇਸ਼ੀ ਉਤਪਾਦਾਂ ’ਤੇ  ਨਿਰਭਰਤਾ ਘਟਾਉਣਾ ਅਤੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਮੇਰੀਆਂ ਮਹੱਤਵਪੂਰਨ ਪ੍ਰਾਪਤੀਆਂ ’ਚੋਂ ਇਕ ਹੈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵੱਖ-ਵੱਖ ਖੇਤਰਾਂ ’ਚ ਭਾਰਤੀਆਂ ਦਾ ਬਿਹਤਰੀਨ ਕੰਮ ਅਤੇ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਉਤਸ਼ਾਹ ਦੇਸ਼ ਦੀ ਸੱਭ ਤੋਂ ਵੱਡੀ ਤਾਕਤ ਹੈ। 

ਜੈਨ ਇੰਟਰਨੈਸ਼ਨਲ ਟਰੇਡ ਆਰਗੇਨਾਈਜ਼ੇਸ਼ਨ (ਜੇ.ਆਈ.ਟੀ.ਓ.) ‘ਇਨਕਿਊਬੇਸ਼ਨ ਇਨੋਵੇਸ਼ਨ ਫੰਡ’ ਦੇ ਸੱਤਵੇਂ ਸਥਾਪਨਾ ਦਿਵਸ ’ਤੇ  ਲਿਖਤੀ ਸੰਦੇਸ਼ ’ਚ ਮੋਦੀ ਨੇ ਕਿਹਾ ਕਿ ਦੁਨੀਆਂ  ਭਰ ’ਚ ਭਾਰਤ ’ਚ ਜੋ ਉਮੀਦ ਅਤੇ ਵਿਸ਼ਵਾਸ ਵੇਖਿਆ  ਜਾ ਰਿਹਾ ਹੈ, ਉਹ ਦੇਸ਼ ਦੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਭਾਰਤ ਅਥਾਹ ਸੰਭਾਵਨਾਵਾਂ ਦੀ ਧਰਤੀ ਹੈ। ਸੱਭ ਤੋਂ ਵੱਡੀ ਤਾਕਤ ਸਾਡੇ ਦੇਸ਼ ਵਾਸੀਆਂ ਦੀ ਭਾਗੀਦਾਰੀ ਹੈ ਜੋ ਵੱਖ-ਵੱਖ ਖੇਤਰਾਂ ’ਚ ਉੱਤਮ ਹਨ ਅਤੇ ਦੇਸ਼ ਦੇ ਵਿਕਾਸ ਲਈ ਉਨ੍ਹਾਂ ਦਾ ਉਤਸ਼ਾਹ ਹੈ।’’

ਪ੍ਰਧਾਨ ਮੰਤਰੀ ਨੇ ਤਕਨਾਲੋਜੀ ਦੀ ਵਰਤੋਂ ’ਤੇ  ਧਿਆਨ ਕੇਂਦਰਿਤ ਕਰ ਕੇ  2047 ਤਕ  ਭਾਰਤ ਨੂੰ ਇਕ  ਵਿਕਸਤ ਰਾਸ਼ਟਰ ਬਣਾਉਣ ਦਾ ਟੀਚਾ ਰਖਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਉਤਪਾਦਾਂ ’ਤੇ  ਨਿਰਭਰਤਾ ਘਟਾਉਣਾ ਅਤੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ’ਚੋਂ ਇਕ  ਹੈ। 

ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਦੀ ਆਸ਼ਾਵਾਦੀ ਅਤੇ ਸਾਡੀਆਂ ਸਮਰੱਥਾਵਾਂ ’ਚ ਅਟੁੱਟ ਵਿਸ਼ਵਾਸ ਪੁਲਾੜ, ਵਿਗਿਆਨ, ਰੱਖਿਆ ਅਤੇ ਵਪਾਰ ਸਮੇਤ ਸਾਰੇ ਖੇਤਰਾਂ ’ਚ ਫੈਲਿਆ ਹੋਇਆ ਹੈ। ਜੇ.ਆਈ.ਟੀ.ਓ. ਵਰਗੀਆਂ ਸੰਸਥਾਵਾਂ ਨੇ ਪਿਛਲੇ ਦਹਾਕੇ ’ਚ ਇਨ੍ਹਾਂ ਪ੍ਰਾਪਤੀਆਂ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ’ਚ ਯੋਗਦਾਨ ਪਾਇਆ ਹੈ।’’

ਜੇ.ਆਈ.ਟੀ.ਓ. ਇਨਕਿਊਬੇਸ਼ਨ ਐਂਡ ਇਨੋਵੇਸ਼ਨ ਫੰਡ (ਜੇ.ਆਈ.ਆਈ.ਐਫ.) ਨੇ 6 ਅਤੇ 7 ਜੁਲਾਈ ਨੂੰ ਅਪਣਾ  ਸਾਲਾਨਾ ‘ਇਨੋਵੇਸ਼ਨ ਕਾਨਕਲੇਵ’ ਕੀਤਾ। ਇਸ ਦਾ ਵਿਸ਼ਾ ‘ਪ੍ਰਭਾਵਸ਼ਾਲੀ ਸੋਚ: ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ’ ਸੀ। ਜੇ.ਆਈ.ਆਈ.ਐਫ. ਨੇ 80 ਕੰਪਨੀਆਂ ’ਚ 200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ 25 ਤੋਂ ਵੱਧ ਜੈਨ ਉੱਦਮੀਆਂ ਨੂੰ ਸਿਖਲਾਈ ਦਿਤੀ  ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement