
ਇਕ ਸ਼ਰਧਾਲੂ ਦੀ ਸਾਹ ਰੁਕਣ ਕਾਰਨ ਮੌਤ ਹੋ ਗਈ
Puri Jagannath Rath Yatra : ਪੁਰੀ ਰਥ ਯਾਤਰਾ (puri rath yatra) ਦੌਰਾਨ ਭਗਦੜ ਮੱਚ ਗਈ ਹੈ। ਦਰਅਸਲ, ਜਦੋਂ ਸ਼ਰਧਾਲੂ ਭਗਵਾਨ ਬਲਭੱਦਰ ਦਾ ਰੱਥ ਖਿੱਚ ਰਹੇ ਸਨ ਤਾਂ ਅਚਾਨਕ ਭਗਦੜ ਮੱਚ ਗਈ। ਇਸ ਦੌਰਾਨ 400 ਸ਼ਰਧਾਲੂ ਹੇਠਾਂ ਡਿੱਗ ਗਏ, ਜਿਸ ਵਿਚ ਇਕ ਸ਼ਰਧਾਲੂ ਦੀ ਸਾਹ ਰੁਕਣ ਕਾਰਨ ਮੌਤ ਹੋ ਗਈ, ਜਦਕਿ 400 ਦੇ ਕਰੀਬ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਭਗਵਾਨ ਜਗਨਨਾਥ ਦਾ ਨੰਦੀਘੋਸ਼ ਰੱਥ ਖਿੱਚਿਆ ਜਾ ਰਿਹਾ ਸੀ। ਇਸ ਦੌਰਾਨ ਕਾਫ਼ੀ ਭੀੜ ਹੋਣ ਕਾਰਨ ਸ਼ਰਧਾਲੂ ਆਪਸ ਵਿੱਚ ਖਿੱਚ ਤਾਣ ਕਰਨ ਲੱਗੇ, ਜਿਸ ਕਾਰਨ ਭਗਦੜ ਮੱਚ ਗਈ। ਇਸ 'ਚ 400 ਤੋਂ ਵੱਧ ਸ਼ਰਧਾਲੂ ਜ਼ਮੀਨ 'ਤੇ ਡਿੱਗ ਗਏ।
ਪ੍ਰਸ਼ਾਸਨ ਦੀ ਟੀਮ ਜ਼ਖਮੀ ਸ਼ਰਧਾਲੂਆਂ ਨੂੰ ਤੁਰੰਤ ਪੁਰੀ ਦੇ ਜ਼ਿਲ੍ਹਾ ਮੁੱਖ ਹਸਪਤਾਲ ਲੈ ਗਈ। ਉਸ ਤੋਂ ਬਾਅਦ 50 ਤੋਂ ਵੱਧ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਨਾਲ ਘਰ ਭੇਜ ਦਿੱਤਾ ਗਿਆ। ਬਾਕੀ ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ। ਇੱਕ ਸ਼ਰਧਾਲੂ ਦੀ ਜਾਨ ਚਲੀ ਗਈ ਹੈ, ਜੋ ਉੜੀਸਾ ਤੋਂ ਬਾਹਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਨੇ ਹਸਪਤਾਲ ਪਹੁੰਚ ਕੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਪੁਰੀ ਰਥ ਯਾਤਰਾ ਦੌਰਾਨ ਮਚੀ ਭਗਦੜ ਵਿੱਚ ਜ਼ਖ਼ਮੀ ਹੋਏ ਲੋਕ ਜ਼ਿਲ੍ਹਾ ਮੁੱਖ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਡਾਕਟਰਾਂ ਨੂੰ ਮਿਲ ਕੇ ਕਿਹਾ ਕਿ ਜ਼ਖਮੀਆਂ ਦਾ ਚੰਗਾ ਇਲਾਜ ਕੀਤਾ ਜਾਵੇ। ਉਨ੍ਹਾਂ ਜ਼ਖਮੀਆਂ ਨਾਲ ਗੱਲ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਭਗਦੜ ਕਿਵੇਂ ਮੱਚੀ।