Maharashtra : 4 ਮਹੀਨੇ ਦੇ ਬੱਚੇ ਨਾਲ ਪੁਲਿਸ ਕਾਂਸਟੇਬਲ ਦੀ ਭਰਤੀ 'ਚ ਪਹੁੰਚੀ ਮਹਿਲਾ ,ਡਿਊਟੀ 'ਤੇ ਮੌਜੂਦ ਮਹਿਲਾ ਕਾਂਸਟੇਬਲ ਨੇ ਸੰਭਾਲਿਆ ਬੱਚਾ
Published : Jul 7, 2024, 8:06 pm IST
Updated : Jul 7, 2024, 8:06 pm IST
SHARE ARTICLE
Woman police constable recruitment
Woman police constable recruitment

ਪਿੰਪਰੀ-ਚਿੰਚਵਾੜ ਵਿੱਚ ਵੀ ਪੁਲਿਸ ਕਾਂਸਟੇਬਲ ਦੀ ਭਰਤੀ ਲਈ ਬਹੁਤ ਸਾਰੇ ਲੜਕੇ ਅਤੇ ਲੜਕੀਆਂ ਆਈਆਂ ਸਨ

Maharashtra News : ਪੁਣੇ ਦੇ ਨਾਲ ਲੱਗਦੇ ਪਿੰਪਰੀ-ਚਿੰਚਵਾੜ (Pimpri chinchwad) 'ਚ ਪੁਲਿਸ ਕਾਂਸਟੇਬਲ ਦੀ ਭਰਤੀ ਪ੍ਰਕਿਰਿਆ (Police Constable Recruitment) 'ਚ ਇਕ ਅਨੋਖੀ ਤਸਵੀਰ ਦੇਖਣ ਨੂੰ ਮਿਲੀ। ਇੱਥੇ ਇੱਕ ਮਹਿਲਾ ਪੁਲਿਸ ਕਾਂਸਟੇਬਲ ਬਣਨ ਦਾ ਸੁਪਨਾ ਲੈ ਕੇ ਭਰਤੀ ਪ੍ਰਕਿਰਿਆ ਲਈ ਫੀਲਡ ਟੈਸਟ ਦੇਣ ਪਹੁੰਚੀ। ਮਹਿਲਾ ਦੇ ਨਾਲ ਉਸ ਦਾ ਚਾਰ ਮਹੀਨੇ ਦਾ ਬੱਚਾ ਵੀ ਸੀ। ਇਸ ਦੌਰਾਨ ਜਦੋਂ ਮਹਿਲਾ ਦੇ ਟੈਸਟ ਦੇਣ ਦੀ ਵਾਰੀ ਆਈ ਤਾਂ ਡਿਊਟੀ 'ਤੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮ ਨੇ ਬੱਚੇ ਦੀ ਦੇਖਭਾਲ ਕੀਤੀ।

ਦਰਅਸਲ 'ਚ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਤੋਂ ਮਹਿਲਾ , ਮਰਦ ਅਤੇ ਲੜਕੀਆਂ ਪੁਲਿਸ ਮੁਲਾਜ਼ਮ ਬਣਨ ਦਾ ਸੁਪਨੇ ਲੈ ਕੇ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋ ਰਹੀਆਂ ਹਨ। ਪਿੰਪਰੀ-ਚਿੰਚਵਾੜ ਵਿੱਚ ਵੀ ਪੁਲਿਸ ਕਾਂਸਟੇਬਲ ਦੀ ਭਰਤੀ ਲਈ ਬਹੁਤ ਸਾਰੇ ਲੜਕੇ ਅਤੇ ਲੜਕੀਆਂ ਆਈਆਂ ਸਨ। ਇੱਥੇ ਸ਼ਹਿਰ ਦੇ ਸੰਤ ਗਿਆਨੇਸ਼ਵਰ ਸਪੋਰਟਸ ਕੰਪਲੈਕਸ ਵਿੱਚ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਅੱਜ ਔਰਤਾਂ ਲਈ ਫੀਲਡ ਟੈਸਟ ਹੋਇਆ, ਜਿਸ ਵਿੱਚ ਪਹਿਲੇ ਦਿਨ 864 ਮਹਿਲਾਵਾਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 729 ਮਹਿਲਾਵਾਂ ਨੇ ਫੀਲਡ ਟੈਸਟ ਪੂਰਾ ਕੀਤਾ।

ਇਸ ਟੈਸਟ ਦੌਰਾਨ ਇਕ ਤਸਵੀਰ ਦੇਖਣ ਨੂੰ ਮਿਲੀ। ਆਪਣੇ ਚਾਰ ਮਹੀਨੇ ਦੇ ਬੱਚੇ ਨਾਲ ਮਾਂ ਫੀਲਡ ਟੈਸਟ ਲਈ ਸੈਂਟਰ ਪਹੁੰਚੀ। ਜਦੋਂ ਉਸਦੀ ਵਾਰੀ ਆਈ ਤਾਂ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਜ਼ਦੀਕੀ ਜਾਂ ਰਿਸ਼ਤੇਦਾਰ ਨਹੀਂ ਸੀ। ਇਸ ਦੌਰਾਨ ਡਿਊਟੀ 'ਤੇ ਮੌਜੂਦ ਇਕ ਮਹਿਲਾ ਪੁਲਸ ਕਰਮਚਾਰੀ ਨੇ ਫੀਲਡ ਟੈਸਟ ਖਤਮ ਹੋਣ ਤੱਕ ਦੋ ਤੋਂ ਢਾਈ ਘੰਟੇ ਤੱਕ ਚਾਰ ਮਹੀਨੇ ਦੇ ਬੱਚੇ ਦੀ ਦੇਖਭਾਲ ਕੀਤੀ। ਬੱਚੇ ਦੀ ਦੇਖਭਾਲ ਕਰਨ ਵਾਲੀ ਡਿਊਟੀ 'ਤੇ ਤਾਇਨਾਤ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕ ਕਹਿੰਦੇ ਹਨ ਕਿ ਔਰਤ ਦਾ ਦਰਦ ਸਿਰਫ਼ ਔਰਤ ਹੀ ਸਮਝ ਸਕਦੀ ਹੈ।

ਅੱਜ ਤੋਂ ਮਹਿਲਾ ਉਮੀਦਵਾਰਾਂ ਦਾ ਫੀਲਡ ਟੈਸਟ ਸ਼ੁਰੂ 

ਪਿੰਪਰੀ— ਚਿੰਚਵਾੜ ਪੁਲਿਸ ਕਮਿਸ਼ਨਰੇਟ 'ਚ ਚੱਲ ਰਹੀ ਪੁਲਸ ਕਾਂਸਟੇਬਲ ਭਰਤੀ ਪ੍ਰਕਿਰਿਆ 'ਚ ਫੀਲਡ ਟੈਸਟ ਸ਼ੁਰੂ ਹੋ ਗਿਆ ਹੈ। ਇਹ ਭਰਤੀ ਪ੍ਰਕਿਰਿਆ ਸੰਤ ਗਿਆਨੇਸ਼ਵਰ ਖੇਡ ਮੈਦਾਨ ਵਿਖੇ ਚੱਲ ਰਹੀ ਹੈ। ਹੁਣ ਤੱਕ 5 ਹਜ਼ਾਰ 958 ਪੁਰਸ਼ ਉਮੀਦਵਾਰਾਂ ਦਾ ਫੀਲਡ ਟੈਸਟ ਪੂਰਾ ਹੋ ਚੁੱਕਾ ਹੈ। ਅੱਜ ਤੋਂ ਮਹਿਲਾ ਉਮੀਦਵਾਰਾਂ ਲਈ ਫੀਲਡ ਟੈਸਟ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ 1200 ਮਹਿਲਾ ਉਮੀਦਵਾਰਾਂ ਵਿੱਚੋਂ 864 ਔਰਤਾਂ ਪਹੁੰਚੀਆਂ, ਜਿਨ੍ਹਾਂ ਵਿੱਚੋਂ 729 ਔਰਤਾਂ ਨੇ ਫੀਲਡ ਟੈਸਟ ਪੂਰਾ ਕੀਤਾ।

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement