
ਅਫ਼ਰੀਕੀ ਦੇਸ਼ ਮਾਰੀਸ਼ਸ਼ ਵਿਚ ਇਸੇ ਮਹੀਨੇ ਹੋਣ ਜਾ ਰਹੇ ਵਿਸ਼ਵ ਹਿੰਦੀ ਸੰਮੇਲਨ ਦੇ ਲਈ ਦੂਜੇ ਦੇਸ਼ਾਂ ਵਿਚ ਰਹਿ ਰਹੇ ਹਿੰਦੀ ਪ੍ਰੇਮੀਆਂ ਨੇ ਜ਼ਬਰਦਸਤ ਉਤਸ਼ਾਹ...
ਨਵੀਂ ਦਿੱਲੀ : ਅਫ਼ਰੀਕੀ ਦੇਸ਼ ਮਾਰੀਸ਼ਸ਼ ਵਿਚ ਇਸੇ ਮਹੀਨੇ ਹੋਣ ਜਾ ਰਹੇ ਵਿਸ਼ਵ ਹਿੰਦੀ ਸੰਮੇਲਨ ਦੇ ਲਈ ਦੂਜੇ ਦੇਸ਼ਾਂ ਵਿਚ ਰਹਿ ਰਹੇ ਹਿੰਦੀ ਪ੍ਰੇਮੀਆਂ ਨੇ ਜ਼ਬਰਦਸਤ ਉਤਸ਼ਾਹ ਦਿਖਾਇਆ ਹੈ। ਵਿਦੇਸ਼ ਮੰਤਰਾਲਾ ਦੇ ਮੁਤਾਬਕ 18 ਤੋਂ 20 ਅਗੱਸਤ ਤਕ ਹੋਣ ਵਾਲੇ 11ਵੇਂ ਵਿਸ਼ਵ ਹਿੰਦੀ ਸੰਮੇਲਨ ਲਈ ਹੁਣ ਤਕ ਕੁੱਲ 1422 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ਵਿਚੋਂ 560 ਵਿਦੇਸ਼ੀ ਹਨ। ਸੰਮੇਲਨ ਦੇ ਲਈ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਅਤੇ ਮਾਰੀਸ਼ਸ਼ ਦੇ ਰਾਸ਼ਟਰੀ ਪੰਛੀ ਡੋਡੋ ਨੂੰ ਮਿਲਾ ਕੇ ਬਣਾਇਆ ਗਿਆ ਲੋਗੋ ਹਿੰਦੀ ਦੇ ਅੰਕ 11 ਵਰਗਾ ਨਜ਼ਰ ਆਉਂਦਾ ਹੈ।
Shushma Swarajਮੰਤਰਾਲਾ ਅਨੁਸਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਪੂਰੀ ਕੋਸ਼ਿਸ਼ ਹੈ ਕਿ ਇਹ ਸੰਮੇਲਨ ਪੁਰਾਣੇ ਸੰਮੇਲਨਾਂ ਤੋਂ ਹਟ ਕੇ ਕੁੱਝ ਅਲੱਗ ਹੋਵੇ। ਇਸ ਸਬੰਧ ਵਿਚ ਮੰਤਰਾਲਾ ਦੇ ਸੂਤਰਾਂ ਨੇ ਦਸਿਆ ਕਿ ਸੰਮੇਲਨ ਵਿਚ ਪਹਿਲੀ ਵਾਰ ਪਿਛਲੇ ਸੰਮੇਲਨ ਵਿਚ ਹੋਏ ਅਲੱਗ-ਅਲੱਗ ਸੈਸ਼ਨਾਂ 'ਤੇ ਪਿਛਲੇ ਤਿੰਨ ਸਾਲ ਦੀ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਪਿਛਲਾ ਸੰਮੇਲਨ 2015 ਵਿਚ ਭੋਪਾਲ ਵਿਚ ਹੋਇਆ ਸੀ ਅਤੇ ਉਸ ਵਿਚ ਕੁੱਲ 12 ਸੈਸ਼ਨ ਹੋਏ ਸਨ।
Hindiਸੂਤਰਾਂ ਨੇ ਦਸਿਆ ਕਿ ਇਸ ਸੰਮੇਲਨ ਵਿਚ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਇਕ ਅਲੱਗ ਤੋਂ ਸੈਸ਼ਨ ਰਖਿਆ ਗਿਆ ਹੈ। ਖ਼ੁਦ ਸੁਸ਼ਮਾ ਸਵਰਾਜ ਕਾਰਵਾਈ ਰਿਪੋਰਟ ਪੇਸ਼ ਕਰੇਗੀ। ਇਸ ਤੋਂ ਇਲਾਵਾ ਸਾਰੇ ਸੈਸ਼ਨਾਂ ਵਿਚ ਇਸ ਵਾਰ ਭਾਸ਼ਾ ਦੇ ਨਾਲ ਭਾਰਤੀ ਸਭਿਆਚਾਰ ਨੂੰ ਮੁੱਚ ਥੀਮ ਦੇ ਤੌਰ 'ਤੇ ਰਖਿਆ ਜਾਵੇਗਾ। ਇਸ ਸੰਮੇਲਨ ਦੇ ਲਈ ਲੋਗੋ ਨੂੰ ਬਣਾਉਣ ਵਿਚ ਵੀ ਸਵਰਾਜ ਨੇ ਕਾਫ਼ੀ ਦਿਲਚਸਪੀ ਦਿਖਾਈ ਹੈ। ਭਾਰਤ ਦੇ ਰਾਸ਼ਟਰੀ ਪੰਛੀ ਮੋਰ ਅਤੇ ਮਾਰੀਸ਼ਸ਼ ਦੇ ਰਾਸ਼ਟਰੀ ਪੰਛੀ ਡੋਡੋ ਨੂੰ ਮਿਲਾ ਕੇ ਬਣਾਇਆ ਗਿਆ ਲੋਗੋ ਹਿੰਦੀ ਦੇ ਅੰਕ 11 ਵਰਗਾ ਦਿਸਦਾ ਹੈ।
11th World Hindi Conferenceਇਸ ਸੰਮੇਲਨ ਨੂੰ ਲੈ ਕੇ ਹਿੰਦੀ ਪ੍ਰੇਮੀਆਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬਹੁਤ ਸਾਰੇ ਹਿੰਦੀ ਪ੍ਰੇਮੀ ਇਸ ਸੰਮੇਲਨ ਵਿਚ ਭਾਗ ਲੈਣ ਲਈ ਮਾਰੀਸ਼ਸ਼ ਜਾਣਗੇ। ਇਸ ਸਮਾਗਮ ਦਾ ਮਕਸਦ ਹਿੰਦੀ ਨੂੰ ਵਿਸ਼ਵ ਪੱਧਰ 'ਤੇ ਉਭਾਰਨ ਹੈ। ਦਸ ਦਈਏ ਕਿ ਮਾਰੀਸ਼ਸ਼ ਵਿਚ ਕਾਫ਼ੀ ਲੋਕ ਹਿੰਦੀ ਬੋਲਦੇ ਅਤੇ ਸਮਝਦੇ ਹਨ। ਇਸ ਦੇਸ਼ ਦੇ ਭਾਰਤ ਨਾਲ ਚੰਗੇ ਸਬੰਧ ਹਨ। ਇੱਥੋਂ ਦੇ ਪ੍ਰਧਾਨ ਮੰਤਰੀ ਕੁੱਝ ਸਮਾਂ ਪਹਿਲਾਂ ਭਾਰਤ ਦਾ ਦੌਰਾ ਵੀ ਕਰ ਚੁੱਕੇ ਹਨ। ਜਿਸ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੀ ਸੀ।