
ਰਾਜ ਸਭਾ ਦੇ ਉਪ ਸਭਾਪਤੀ ਅਹੁਦੇ ਲਈ ਐਨਡੀਏ ਵਲੋਂ ਉਮੀਦਵਾਰ ਜੇਡੀਯੂ ਸਾਂਸਦ ਹਰੀਵੰਸ਼ ਨੂੰ ਲੈ ਕੇ ਅਕਾਲੀ ਦਲ ਅਤੇ ਸ਼ਿਵ ਸੈਨਾ ਦੇ ਨਾਰਾਜ਼ ਹੋਣ ਦੀ ਖ਼ਬਰ ਹੈ। ਅਕਾਲੀ ...
ਨਵੀਂ ਦਿੱਲੀ : ਰਾਜ ਸਭਾ ਦੇ ਉਪ ਸਭਾਪਤੀ ਅਹੁਦੇ ਲਈ ਐਨਡੀਏ ਵਲੋਂ ਉਮੀਦਵਾਰ ਜੇਡੀਯੂ ਸਾਂਸਦ ਹਰੀਵੰਸ਼ ਨੂੰ ਲੈ ਕੇ ਅਕਾਲੀ ਦਲ ਅਤੇ ਸ਼ਿਵ ਸੈਨਾ ਦੇ ਨਾਰਾਜ਼ ਹੋਣ ਦੀ ਖ਼ਬਰ ਹੈ। ਅਕਾਲੀ ਦਲ ਨੂੰ ਉਮੀਦ ਸੀ ਕਿ ਰਾਜ ਸਭਾ ਵਿਚ ਐਨਡੀਏ ਦਾ ਡਿਪਟੀ ਚੇਅਰਮੈਨ ਦਾ ਉਮੀਦਵਾਰ ਅਕਾਲੀ ਦਲ ਦੇ ਨਰੇਸ਼ ਗੁਜਰਾਲ ਹੋਣਗੇ ਪਰ ਆਖ਼ਰੀ ਸਮੇਂ 'ਤੇ ਭਾਜਪਾ ਨੇ ਜੇਡੀਯੂ ਦੇ ਸਾਂਸਦ ਹਰੀਵੰਸ਼ ਨੂੰ ਉਮੀਦਵਾਰ ਬਣਾ ਦਿਤਾ, ਜਿਸ ਨਾਲ ਅਕਾਲੀ ਦਲ ਵਿਚ ਨਰਾਜ਼ਗੀ ਹੈ।
Sukhbir Badalਦਸ ਦਈਏ ਕਿ ਅਕਾਲੀ ਦਲ ਦੀ ਸੰਸਦੀ ਦਲ ਦੀ ਮੀਟਿੰਗ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ 'ਤੇ ਹੋਈ, ਜਿਸ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਅਕਾਲੀ ਦਲ 9 ਅਗੱਸਤ ਨੂੰ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੀ ਚੋਣ ਵਿਚ ਅਬਸਟੇਨ ਵੀ ਕਰ ਸਕਦਾ ਹੈ। ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਸਵੇਰੇ ਇਕ ਵਾਰ ਫਿਰ ਤੋਂ ਅਪਣੀ ਪਾਰਟੀ ਸੰਸਦੀ ਦਲ ਦੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿਚ ਪਾਰਟੀ ਵੱਡਾ ਲੈ ਸਕਦੀ ਹੈ।
Udhav Thakreyਉਥੇ ਹੀ ਖ਼ਬਰ ਹੈ ਕਿ ਬਿਨਾਂ ਗੱਲ ਕੀਤੇ ਹਰੀਵੰਸ਼ ਦਾ ਨਾਮ ਤੈਅ ਕਰਨ ਨਾਲ ਸ਼ਿਵ ਸੈਨਾ ਵੀ ਨਾਰਾਜ਼ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਅਪਣੇ ਸਹਿਯੋਗੀਆਂ ਨੂੰ ਫ਼ੋਨ ਕਰ ਰਹੇ ਹਨ। ਉਨ੍ਹਾਂ ਨੇ ਪਾਸਵਾਨ ਨੂੰ ਫ਼ੋਨ ਕਰਕੇ ਹਰੀਵੰਸ਼ ਦੇ ਨਾਮ ਦੀ ਜਾਣਕਾਰੀ ਦਿਤੀ, ਜਿਸ ਤੋਂ ਬਾਅਦ ਪਾਸਵਾਨ ਨੇ ਹਰੀਵੰਸ਼ ਦੇ ਨਾਮ ਦਾ ਸਵਾਗਤ ਕੀਤਾ। ਦਸ ਦਈਏ ਕਿ ਹਰੀਵੰਸ਼ ਇਸ ਤੋਂ ਪਹਿਲਾਂ ਇਕ ਹਿੰਦੀ ਅਖ਼ਬਾਰ ਦੇ ਸੰਪਾਦਕ ਰਹਿ ਚੁੱਕੇ ਹਨ। ਅਪ੍ਰੈਲ 2014 ਵਿਚ ਰਾਜ ਸਭਾ ਦੇ ਲਈ ਬਿਹਾਰ ਤੋਂ ਚੁਣੇ ਗਏ ਸਨ। ਉਨ੍ਹਾਂ ਦਾ ਕਾਰਜਕਾਲ ਅਪ੍ਰੈਲ 2020 ਵਿਚ ਪੂਰਾ ਹੋਵੇਗਾ।
Venkeyiah Naiduਹਰੀਵੰਸ਼ ਦਾ ਜਨਮ ਉਤਰ ਪ੍ਰਦੇਸ਼ ਦੇ ਬਲੀਆ ਵਿਚ 30 ਜੂਨ 1956 ਨੂੰ ਹੋÎÂਆ ਸੀ। ਉਹ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ ਅਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਰਹਿੰਦੇ ਹਨ। ਰਾਜਸਭਾ ਦੇ ਨਵੇਂ ਉਪ ਸਭਾਪਤੀ ਦੀ ਚੋਣ 9 ਅਗੱਸਤ ਨੂੰ ਹੋਵੇਗੀ।
Harivansh JDUਸੰਸਦ ਦਾ ਮਾਨਸੂਨ ਸੈਸ਼ਨ 10 ਅਗੱਸਤ ਨੂੰ ਖ਼ਤਮ ਹੋ ਰਿਹਾ ਹੈ। ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਸੋਮਵਾਰ ਨੂੰ ਜ਼ੀਰੋ ਕਾਲ ਦੌਰਾਨ ਚੋਣ ਦੇ ਵੇਰਵੇ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਮੈਂਬਰ 8 ਅਗੱਸਤ ਦੁਪਹਿਰ ਨੂੰ 12 ਵਜੇ ਤਕ ਅਪਣਾ ਨੋਟਿਸ ਆਫ ਮੋਸ਼ਨ ਦੇ ਸਕਦੇ ਹਨ।