
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਆਸ਼ਰਮਾਂ ਵਿਚ ਨਾਬਾਲਗ ਲੜਕੀਆਂ ਦੇ ਸੋਸ਼ਣ ਦੇ ਕਈ ਹੋਰ ਮਾਮਲੇ ਹੋ ਸਕਦੇ ਹਨ, ਜਿਨ੍ਹਾਂ ਦਾ...
ਨਵੀਂ ਦਿੱਲੀ : ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਆਸ਼ਰਮਾਂ ਵਿਚ ਨਾਬਾਲਗ ਲੜਕੀਆਂ ਦੇ ਸੋਸ਼ਣ ਦੇ ਕਈ ਹੋਰ ਮਾਮਲੇ ਹੋ ਸਕਦੇ ਹਨ, ਜਿਨ੍ਹਾਂ ਦਾ ਖ਼ੁਲਾਸਾ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਰਾਜਾਂ ਨੂੰ ਬੇਨਤੀ ਕੀਤੀ ਕਿ ਗ਼ੈਰ ਸਰਕਾਰੀ ਸੰਗਠਨਾਂ (ਐਨਜੀਓ) ਵਲੋਂ ਬੱਚਿਆਂ ਦੇ ਸੋਸ਼ਣ ਅਤੇ ਗ਼ਲਤ ਵਰਤੋਂ ਨੂੰ ਰੋਕਣ ਲਈ ਸਿੰਗਲ, ਵਿਆਪਕ ਪ੍ਰਬੰਧ ਬਣਾਉਣ। ਆਸ਼ਰਮ ਸਥਾਨਾਂ ਦੀ ਬਦਹਾਲ ਸਥਿਤੀ 'ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਕਿ ਜਦੋਂ ਐਤਵਾਰ ਨੂੰ ਉਤਰ ਪ੍ਰਦੇਸ਼ ਦੇ ਦੇਵਰੀਆ ਵਿਚ ਇਕ ਆਸ਼ਰਮ ਵਿਚ ਯੌਨ ਸ਼ੋਸ਼ਣ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ 24 ਲੜਕੀਆਂ ਨੂੰ ਬਚਾਇਆ ਗਿਆ ਹੈ।
Shelter Homeਨਾਬਾਲਗ ਲੜਕੀਆਂ ਦੇ ਯੌਨ ਸੋਸ਼ਣ ਦਾ ਮਾਮਲਾ ਪਹਿਲੀ ਵਾਰ ਅਪ੍ਰੈਲ ਵਿਚ ਸੁਰਖੀਆਂ ਵਿਚ ਆਇਆ, ਜਦੋਂ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ ਨੇ ਬਿਹਾਰ ਵਿਚ ਆਸ਼ਰਮਾਂ 'ਤੇ ਅਪਣੀ ਰਿਪੋਰਟ ਰਾਜ ਦੇ ਸਮਾਜ ਕਲਿਆਣ ਵਿਭਾਗ ਨੂੰ ਸੌਂਪੀ ਸੀ। ਇਸ ਵਿਚ ਮੁਜ਼ੱਫਰਪੁਰ ਵਿਚ ਆਸ਼ਰਮ ਵਿਚ ਲੜਕੀਆਂ ਦੇ ਨਾਲ ਯੌਨ ਸੋਸ਼ਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ, ਜਿਸ ਦੀ ਪੁਸ਼ਟੀ ਮੈਡੀਕਲ ਜਾਂਚ ਵਿਚ ਹੋਈ। ਇਕ ਤੋਂ ਬਾਅਦ ਇਕ ਹੋਏ ਖ਼ੁਲਾਸਿਆਂ ਤੋਂ ਬਾਅਦ ਗਾਂਧੀ ਨੇ ਇਨ੍ਹਾਂ ਘਟਨਾਵਾਂ 'ਤੇ ਹੈਰਾਨੀ ਜ਼ਾਹਿਰ ਕੀਤੀ ਅਤੇ ਸ਼ੱਕ ਜ਼ਾਹਿਰ ਕੀਤਾ ਕਿ ਅਜਿਹੇ ਕਈ ਹੋਰ ਮਾਮਲੇ ਵੀ ਹੋ ਸਕਦੇ ਹਨ, ਜਿਨ੍ਹਾਂ ਦਾ ਖ਼ੁਲਾਸਾ ਹੋਣਾ ਅਜੇ ਬਾਕੀ ਹੈ।
Maneka Gandhiਉਨ੍ਹਾਂ ਸੁਝਾਅ ਦਿਤਾ ਕਿ ਰਾਜਾਂ ਵਿਚ ਸਿੰਗਲ, ਵਿਆਪਕ ਪ੍ਰਬੰਧ ਹੋਣ ਨਾਲ ਅਧਿਕਾਰੀਆਂ ਦੇ ਲਈ ਰਾਜ ਸਰਕਾਰ ਵਲੋਂ ਚਲਾਈ ਜਾਣ ਵਾਲੀ ਅਤੇ ਗ਼ੈਰ ਸਰਕਾਰੀ ਸੰਗਠਨਾਂ ਵਲੋਂ ਚਲਾਏ ਜਾਣ ਵਾਲੇ ਆਸ਼ਰਮਾਂ ਵਿਚ ਬੱਚਿਆਂ ਨਾਲ ਸੋਸ਼ਣ ਅਤੇ ਗ਼ਲਤ ਵਿਵਹਾਰ ਦੀ ਰੋਕਥਾਮ ਆਸਾਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਇਕ ਅਜਿਹੀ ਯੋਜਨਾ ਲਈ ਕਹਿੰਦੀ ਰਹੀ ਹਾਂ, ਜਿਸ ਵਿਚ ਇਸ ਤਰ੍ਹਾਂ ਦੀਆਂ ਲੜਕੀਆਂ ਅਤੇ ਬੱਚਿਆਂ ਨੂੰ ਰੱਖਣ ਲਹੀ ਹਰੇਕ ਰਾਜ ਦੇ ਕੋਲ ਇਕ ਵਿਆਪਕ ਸਿੰਗਲ ਕੇਂਦਰੀ ਪ੍ਰਬੰਧ ਹੋਵੇ, ਜਿਸ ਦਾ ਸੰਚਾਲਨ ਰਾਜ ਸਰਕਾਰ ਵਲੋਂ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਮੈਂ ਸਾਂਸਦਾਂ ਨੂੰ ਲਿਖ ਰਹੀ ਹਾਂ, ਜਿਸ ਵਿਚ ਉਨ੍ਹਾਂ ਨੂੰ ਅਪਣੇ ਇਲਾਕਿਆਂ ਦੇ ਆਸ਼ਰਮਾਂ ਦਾ ਦੌਰਾ ਕਰਨ ਦੀ ਬੇਨਤੀ ਕੀਤੀ ਗਈ ਸੀ।
Maneka Gandhiਅਸੀਂ ਐਨਜੀਓ ਤੋਂ ਆਸ਼ਰਮ ਦਾ ਆਡਿਟ ਕਰਵਾਇਆ ਅਤੇ ਉਨ੍ਹਾਂ ਨੇ ਕੁੱਝ ਵੀ ਗ਼ਲਤ ਨਾ ਹੋਣ ਦੀ ਗੱਲ ਆਖੀ, ਜਿਸ ਦਾ ਮਤਲਬ ਸੀ ਕਿ ਉਨ੍ਹਾਂ ਨੇ ਇਸ ਨੂੰ ਹਲਕੇ ਵਿਚ ਲਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਐਨਜੀਓ ਵਲੋਂ ਚਲਾਏ ਜਾ ਰਹੇ ਇਨ੍ਹਾਂ ਆਸ਼ਰਮਾਂ ਵਿਚ ਮੁਸ਼ਕਲ ਵਿਚ ਘਿਰੀਆਂ ਔਰਤਾਂ, ਲੜਕੀਆਂ ਅਤੇ ਬੱਚਿਆਂ ਨੂੰ ਸਿਰਫ਼ ਬਾਲ ਕਲਿਆਣ ਕਮੇਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਅਸਥਾਈ ਆਸ਼ਰਮ ਦਿਤਾ ਜਾਂਦਾ ਸੀ। ਮੇਨਕਾ ਨੇ ਇਹ ਵੀ ਕਿਹਾ ਕਿ ਰਾਜਾਂ ਵਿਚ ਸਿੰਗਲ, ਕੇਂਦਰੀ ਪ੍ਰਬੰਧ ਦੇ ਨਿਰਮਾਣ ਵਿਚ ਵਿੱਤੀ ਮਦਦ ਕਰ ਕੇ ਅਤੇ ਫਿਰ ਇਨ੍ਹਾਂ ਨੂੰ ਰਾਜ ਸਰਕਾਰ ਨੂੰ ਸੌਂਪਣ ਵਿਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੂੰ ਖ਼ੁਸ਼ੀ ਹੋਵੇਗੀ।