ਬੱਚੀਆਂ ਦੇ ਯੌਨ ਸੋਸ਼ਣ ਮਾਮਲੇ 'ਤੇ ਬੋਲੇ ਨਿਤੀਸ਼, ਨਹੀਂ ਛੱਡਾਂਗੇ ਪਾਪੀਆਂ ਨੂੰ
Published : Aug 3, 2018, 4:22 pm IST
Updated : Aug 3, 2018, 4:22 pm IST
SHARE ARTICLE
Nitish Kumar
Nitish Kumar

ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਦੇ ਇਕ ਬੱਚੀਆਂ ਦੇ ਆਸ਼ਰਮ ਵਿਚ 29 ਲੜਕੀਆਂ ਦੇ ਯੌਨ ਸ਼ੋਸਣ ਮਾਮਲੇ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਚੁੱਪੀ ਤੋੜਦੇ ਹੋਏ ਕਿਹਾ ਕਿ ...

ਪਟਨਾ : ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਦੇ ਇਕ ਬੱਚੀਆਂ ਦੇ ਆਸ਼ਰਮ ਵਿਚ 29 ਲੜਕੀਆਂ ਦੇ ਯੌਨ ਸ਼ੋਸਣ ਮਾਮਲੇ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਚੁੱਪੀ ਤੋੜਦੇ ਹੋਏ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਤੀਆਂ ਜਾਣਗੀਆਂ। ਦਸ ਦਈਏ ਕਿ ਬੱਚੀਆਂ ਦੇ ਆਸ਼ਰਮ ਦੀ ਘਟਨਾ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਰਾਸ਼ਟਰੀ ਜਨਤਾ ਦਲ ਪਾਰਟੀ ਕਾਫ਼ੀ ਹਮਲਾਵਰ ਹੈ। ਅਜਿਹੇ ਵਿਚ ਉਹ ਨਿਤੀਸ਼ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਗਵਾਉਂਦੀ ਹੈ। 

Child Girl AshramChild Girl Ashramਸ਼ੁਕਰਵਾਰ ਨੂੰ ਇਕ ਪ੍ਰੋਗਰਾਮ ਵਿਚ ਨਿਤੀਸ਼ ਕੁਮਾਰ ਨੇ ਮੁਜ਼ੱਫ਼ਰਪੁਰ ਮਾਮਲੇ ਵਿਚ ਚੁੱਪੀ ਤੋੜੀ ਅਤੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਸੀਂ ਬਹੁਤ ਸ਼ਰਮਿੰਦਾ ਹਾਂ, ਸੀਬੀਆਈ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਹਾਈਕੋਰਟ ਸੀਬੀਆਈ ਜਾਂਚ ਦੀ ਨਿਗਰਾਨੀ ਕਰੇ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਸ ਮਾਮਲੇ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਦੇ ਪ੍ਰਤੀ ਨਰਮੀ ਨਹੀਂ ਵਰਤੀ ਜਾਵੇਗੀ ਅਤੇ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਤੋਂ ਸਜ਼ਾਵਾਂ ਦਿਵਾਈਆਂ ਜਾਣਗੀਆਂ। 

Nitish KumarNitish Kumarਜ਼ਿਕਰਯੋਗ ਹੈ ਕਿ ਸੀਬੀਆਈ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਇਕ ਆਸ਼ਰਮ ਵਿਚ ਨਾਬਾਲਗ ਲੈੜਕੀਆਂ ਨਾਲ ਉਥੋਂ ਦੇ ਕਰਮਚਾਰੀਆਂ ਵਲੋਂ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਵਿਚ ਡੂੰਘਾਈ ਨਾਲ ਫੌਰੈਂਸਿਕ ਜਾਂਚ ਕਰਵਾਏਗੀ। ਅਧਿਕਾਰੀਆਂ ਨੇ ਦਸਿਆ ਕਿ ਸੀਐਫਐਸਐਲ ਦੀ ਇਕ ਟੀਮ ਜਲਦ ਹੀ ਮੁਜ਼ੱਫ਼ਰਪੁਰ ਜਾ ਕੇ ਆਸ਼ਰਮ ਤੋਂ ਫੌਰੈਂਸਿਕ ਨਮੂਨੇ ਇਕੱਠੇ ਕਰੇਗੀ। ਅਧਿਕਾਰੀਆਂ ਨੇ ਦਸਿਆ ਕਿ ਪੀੜਤ ਬੱਚੀਆਂ ਦੇ ਬਿਆਨਾਂ ਦੀ ਵਰਤੋਂ ਕਰ ਕੇ ਸਮਝਣ ਦੀ ਕਿਸ਼ਸ਼ ਕੀਤੀ ਜਾਵੇਗੀ ਕਿ ਅਪਰਾਧ ਨੂੰ ਕਿਵੇਂ ਅੰਜ਼ਾਮ ਦਿਤਾ ਗਿਆ ਅਤੇ ਫਿਰ ਇਸ ਵੇਰਵੇ ਦੀ ਵਰਤੋਂ ਦੋਸ਼ੀਆਂ 'ਤੇ ਮੁਕੱਦਮਾ ਚਲਾਉਣ ਲਈ ਕੀਤੀ ਜਾਵੇਗੀ। 

Protest RapeProtest Rapeਦਸ ਦਈਏ ਕਿ ਬਿਹਾਰ ਦੇ ਮੁਜ਼ੱਫਰਪੁਰ ਸ਼ਹਿਰ ਵਿਚ ਸਥਿਤ ਇਕ ਬੱਚੀਆਂ ਦੇ ਆਸ਼ਰਮ ਵਿਚ ਰਹਿ ਰਹੀਆਂ 42 ਲੜਕੀਆਂ ਵਿਚੋਂ 34 ਦੇ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਇਥੇ ਰਹਿ ਰਹੀਆਂ 29 ਲੜਕੀਆਂ ਨਾਲ ਬਲਾਤਕਾਰ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਇਥੇ ਰਹਿ ਰਹੀਆਂ 29 ਲੜਕੀਆਂ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਸੀ। ਬਲਾਤਕਾਰ ਦੀਆਂ ਸ਼ਿਕਾਰ ਹੋਈਆਂ ਲੜਕੀਆਂ ਵਿਚੋਂ ਕੁੱਝ 7 ਤੋਂ 13 ਸਾਲ ਦੇ ਵਿਚਕਾਰ ਦੀ ਉਮਰ ਦੀਆਂ ਹਨ। 

Nitish KumarNitish Kumarਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਇਸ ਸਾਲ ਦੇ ਸ਼ੁਰੂ ਵਿਚ ਮੁੰਬਈ ਦੇ ਇਕ ਸੰਸਥਾਨ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਦੀ 'ਕੋਸ਼ਿਸ਼' ਟੀਮ ਨੇ ਅਪਣੀ ਸਮਾਜ ਲੇਖਾ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ  ਬੱਚੀਆਂ ਦੇ ਆਸ਼ਰਮ ਦੀਆਂ ਕਈ ਲੜਕੀਆਂ ਨੇ ਯੌਨ ਸ਼ੋਸਣ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨਾਲ ਅਣਮਨੁੱਖੀ ਵਰਤਾਅ ਕੀਤਾ ਜਾਂਦਾ ਹੈ ਅਤੇ ਇਤਰਾਜ਼ਯੋਗ ਹਾਲਤ ਵਿਚ ਰਖਿਆ ਜਾਂਦਾ ਹੈ। ਇਸ ਸੋਸ਼ਲ ਆਡਿਟ ਦੇ ਆਧਾਰ 'ਤੇ ਬਿਹਾਰ ਸਮਾਜਿਕ ਕਲਿਆਣ ਵਿਭਾਗ ਨੇ ਇਕ ਐਫਆਈਆਰ ਦਰਜ ਕਰਵਾਈ। 

Girls VictimGirls Victimਪੀੜਤ ਲੜਕੀਆਂ ਵਿਚੋਂ ਕੁੱਝ ਦੇ ਗਰਭਵਤੀ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਸੀ। ਇਸ ਮਾਮਲੇ ਵਿਚ ਆਸ਼ਰਮ ਦੇ ਸੰਚਾਲਕ ਬ੍ਰਜੇਸ਼ ਠਾਕੁਰ ਸਮੇਤ ਕੁਲ 10 ਦੋਸ਼ੀਆਂ ਕਿਰਨ ਕੁਮਾਰਲ, ਮੰਜੂ ਦੇਵੀ, ਇੰਦੂ ਕੁਮਾਰੀ, ਚੰਦਾ ਦੇਵੀ, ਨੇਹਾ ਕੁਮਾਰੀ, ਹੇਮਾ ਮਸੀਹ, ਵਿਕਾਸ ਕੁਮਾਰ ਅਤੇ ਰਵੀ ਕੁਮਾਰ ਰੌਸ਼ਨ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਇਕ ਹੋਰ ਦੋਸ਼ੀ ਦਿਲੀਪ ਕੁਮਾਰ ਵਰਮਾ ਦੀ ਗ੍ਰਿਫ਼ਤਾਰੀ ਲਈ ਇਸ਼ਤਿਹਾਰ ਦਿਤੇ ਗਏ ਹਨ ਅਤੇ ਕੁਰਕੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿਤੀ ਗਈ ਹੈ। ਸੀਬੀਆਈ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਨਵੇਂ ਸਿਰੇ ਤੋਂ ਕੇਸ ਦਰਜ ਕੀਤਾ ਹੈ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement