ਕਿਵੇਂ ਕਰੀਏ ਮਾਸਕ ਅਤੇ ਦਸਤਾਨਿਆਂ ਦਾ ਨਿਪਟਾਰਾ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਰੀ ਕੀਤੇ ਨਿਰਦੇਸ਼
Published : Aug 7, 2020, 2:40 pm IST
Updated : Aug 7, 2020, 2:40 pm IST
SHARE ARTICLE
Gloves and masks
Gloves and masks

ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਲਗਾਉਣਾ ਬਹੁਤ ਜ਼ਰੂਰੀ ਹੈ। ਮਾਸਕ ਲਗਾਉਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਕਈ ਵਾਰ ਲੋਕਾਂ ਨੂੰ ਅਪੀਲ ਕੀਤੀ ਹੈ

ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਲਗਾਉਣਾ ਬਹੁਤ ਜ਼ਰੂਰੀ ਹੈ। ਮਾਸਕ ਲਗਾਉਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਕਈ ਵਾਰ ਲੋਕਾਂ ਨੂੰ ਅਪੀਲ ਕੀਤੀ ਹੈ, ਜਿਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਲੋਕ ਅਪਣੇ ਬਚਾਅ ਲਈ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕਰ ਰਹੇ ਹਨ। ਮਾਸਕ ਦੀ ਵਰਤੋਂ ਕਰਨ ਤੋਂ ਬਾਅਦ ਉਹਨਾਂ ਨੂੰ ਕਿਵੇਂ ਸੁੱਟਣਾ ਹੈ, ਇਸ ਬਾਰੇ ਹਾਲੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ, ਜਿਸ ਕਾਰਨ ਲੋਕਾਂ ਵਿਚ ਇਸ ਦੇ ਗਲਤ ਨਤੀਜੇ ਦੇਖਣ ਨੂੰ ਮਿਲ ਰਹੇ ਹਨ।

MaskMask

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਰਦੇਸ਼ ਮੁਤਾਬਕ ਆਮ ਵਿਅਕਤੀ ਜਿਸ ਵਿਚ ਕੋਰੋਨਾ ਦੀ ਲਾਗ ਨਹੀਂ ਹੈ, ਜੇਕਰ ਉਹ ਮਾਸਕ ਜਾਂ ਦਸਤਾਨਿਆਂ ਨੂੰ ਸੁੱਟਦਾ ਹੈ ਤਾਂ ਉਸ ਨੂੰ ਵਰਤੇ ਗਏ ਮਾਸਕ ਜਾਂ ਦਸਤਾਨੇ 72 ਘੰਟੇ ਯਾਨੀ ਤਿੰਨ ਦਿਨ ਤੱਕ ਪੇਪਰ ਬੈਗ ਵਿਚ ਰੱਖਣੇ ਚਾਹੀਦੇ ਹਨ। ਇਸ ਤੋਂ ਬਾਅਦ ਇਸ ਨੂੰ ਕੱਟ ਕੇ ਸੁੱਕੇ ਕੂੜੇ ਵਿਚ ਪਾਉਣਾ ਚਾਹੀਦਾ ਹੈ। ਅਜਿਹੇ ਵਿਚ ਇਹ ਮਾਸਕ ਅਤੇ ਦਸਤਾਨੇ ਨਾ ਤਾਂ ਕੋਵਿਡ ਵੇਸਟ ਮੰਨੇ ਜਾਣਗੇ ਅਤੇ ਨਾ ਹੀ ਬਾਇਓ ਮੈਡੀਕਲ ਵੇਸਟ।

GlovesGloves

ਜੇਕਰ ਤੁਸੀਂ ਕੋਰੋਨਾ ਵਾਇਰਸ ਪੀੜਤ ਹੋ ਤਾਂ ਵਰਤੇ ਗਏ ਮਾਸਕ ਅਤੇ ਦਸਤਾਨਿਆਂ ਨੂੰ ਕੋਵਿਡ ਵੇਸਟ ਕਿਹਾ ਜਾਵੇਗਾ। ਅਜਿਹੇ ਮਾਸਕ ਅਤੇ ਦਸਤਾਨਿਆਂ ਨੂੰ ਸੁੱਟਣ ਲਈ ਢੱਕਣ ਵਾਲੇ ਕੂੜੇਦਾਨ ਵਿਚ ਸੁੱਟਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਮਰੀਜ਼ ਦੇ ਮਾਸਕ ਅਤੇ ਦਸਤਾਨਿਆਂ ਨੂੰ ਲਿਜਾਉਣ ਲਈ ਕੋਵਿਡ ਵੇਸਟ ਜਾਂ ਬਾਇਓ ਮੈਡੀਕਲ ਵੇਸਟ ਦੀ ਗੱਡੀ ਆਵੇਗੀ ਜਾਂ ਫਿਰ ਨਗਰ ਨਿਗਮ ਦੇ ਕਾਲੇ ਡੱਬੇ ਵਿਚ ਇਸ ਨੂੰ ਪਾਇਆ ਜਾਵੇਗਾ।

Gloves and MasksGloves 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਪਣੇ ਨਿਰਦੇਸ਼ਾਂ ਵਿਚ ਇਹ ਸਾਫ ਕਰ ਦਿੱਤਾ ਹੈ ਕਿ ਕੋਰੋਨਾ ਮਹਾਂਮਾਰੀ ਵਿਚ ਵਰਤੀ ਜਾਣ ਵਾਲੀ ਹਰ ਵਸਤੂ ਕੋਵਿਡ ਵੇਸਟ ਨਹੀਂ ਹੈ। ਮਾਸਕ, ਦਸਤਾਨੇ, ਦਵਾਈਆਂ, ਸਰਿੰਜ, ਟਿਸ਼ੂ ਜਾਂ ਕੋਟਨ ਆਦਿ ਨੂੰ ਕੋਵਿਡ ਵੇਸਟ ਮੰਨਿਆ ਜਾਵੇਗਾ। ਜਦਕਿ ਦਵਾਈ ਦੇ ਡੱਬੇ,  ਫਲਾਂ ਦੇ ਛਿਲਕਿਆਂ, ਜੂਸ ਦੀਆਂ ਬੋਤਲਾਂ ਆਦਿ ਨੂੰ ਕੋਵਿਡ ਵੇਸਟ ਨਹੀਂ ਮੰਨਿਆ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement