
ਟੋਕੀਉ ਉਲੰਪਿਕ ਤੋਂ ਸਾਰੇ ਖਿਡਾਰੀ ਵਾਪਸ ਆਉਣ 'ਤੇ 13 ਅਗਸਤ ਨੂੰ ਹਰਿਆਣਾ ਵਿਚ ਜਸ਼ਨ ਮਨਾਏ ਜਾਣਗੇ।
ਟੋਕੀਉ - ਹਰਿਆਣਾ ਸਰਕਾਰ ਨੇ ਨੀਰਜ ਚੋਪੜਾ ਲਈ 6 ਕਰੋੜ ਰੁਪਏ ਤੇ ਕਲਾਸ 1 ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਮਨੋਹਰ ਲਾਲ ਖੱਟੜ ਨੇ ਕਿਹਾ ਕਿ ਟੋਕੀਉ ਉਲੰਪਿਕ ਤੋਂ ਸਾਰੇ ਖਿਡਾਰੀ ਵਾਪਸ ਆਉਣ 'ਤੇ 13 ਅਗਸਤ ਨੂੰ ਹਰਿਆਣਾ ਵਿਚ ਜਸ਼ਨ ਮਨਾਏ ਜਾਣਗੇ। ਮਨੋਹਰ ਲਾਲ ਖੱਟੜ ਨੇ ਕਿਹਾ ਕਿ ਦੇਸ਼ ਨੂੰ ਲੰਮੇ ਸਮੇਂ ਤੋਂ ਇਸ ਪਲ ਦਾ ਇੰਤਜਾਰ ਸੀ ਪੂਰੇ ਦੇਸ਼ ਨੂੰ ਚੋਪੜਾ ‘ਤੇ ਮਾਣ ਹੈ। ਦੂਜੇ ਪਾਸੇ ਨੀਰਜ ਚੋਪੜਾ ਦੀ ਜਿੱਤ ਤੋਂ ਬਾਅਦ ਉਸ ਦੇ ਘਰ ਵਿਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ ਤੇ ਵਧਾਈਆਂ ਦਾ ਤਾਤਾ ਲੱਗਾ ਹੋਇਆ ਹੈ।
Neeraj Chopra
ਦੱਸ ਦਈਏ ਕਿ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ (Neeraj Chopra wins Gold) ਟੋਕੀਓ ਓਲੰਪਿਕਸ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਨੀਰਜ ਚੋਪੜਾ ਅਥਲੈਟਿਕਸ ਵਿਚ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਹਨ। ਨੀਰਜ ਚੋਪੜਾ ਨੇ ਫਾਈਨਲ ਮੈਚ ਵਿਚ 87.58 ਮੀਟਰ ਜੈਵਲਿਨ ਥ੍ਰੋਅ ਵਿਚ ਸੋਨ ਤਗਮਾ ਜਿੱਤਿਆ ਹੈ।
Neeraj Chopra
ਨੀਰਜ ਚੋਪੜਾ ਨੇ ਦੂਜੀ ਥ੍ਰੋਅ ਵਿਚ ਇਹ ਦੂਰੀ ਤੈਅ ਕੀਤੀ। ਨੀਰਜ ਚੋਪੜਾ ਨੇ 87.03 ਦੀ ਦੂਰੀ ਤੈਅ ਕਰ ਕੇ ਪਹਿਲੇ ਥ੍ਰੋਅ 'ਚ ਨੰਬਰ 1 'ਤੇ ਜਗ੍ਹਾ ਬਣਾਈ ਸੀ, ਪਰ ਇਸ ਤੋਂ ਬਾਅਦ ਉਸ ਨੇ ਅਗਲੀ ਥ੍ਰੋ 'ਚ ਆਪਣੇ ਪ੍ਰਦਰਸ਼ਨ' ਵਿੱਚ ਸੁਧਾਰ ਕੀਤਾ। ਨੀਰਜ ਚੋਪੜਾ ਨੇ ਟੋਕੀਓ ਵਿਚ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤਿਆ। ਜੈਵਲਿਨ ਥ੍ਰੋ ਫਾਈਨਲ ਵਿਚ ਨੀਰਜ ਚੋਪੜਾ ਦੇ ਆਲੇ ਦੁਆਲੇ ਕੋਈ ਵੀ ਅਥਲੀਟ ਨਜ਼ਰ ਨਹੀਂ ਆਇਆ। ਨੀਰਜ ਚੋਪੜਾ ਇਕਲੌਤਾ ਖਿਡਾਰੀ ਸੀ ਜਿਸ ਦਾ ਥ੍ਰੋਅ 87 ਮੀਟਰ ਤੋਂ ਉੱਪਰ ਸੀ। ਚੈੱਕ ਗਣਰਾਜ ਦੇ ਜੈਕੁਬ ਵਾਡੇਲਿਚ 86.67 ਮੀਟਰ ਦੀ ਦੂਰੀ ਨਾਲ ਦੂਜੇ ਅਤੇ ਤੀਜੇ ਸਥਾਨ 'ਤੇ ਅਤੇ ਵਿਟੇਸਲਾਵ ਵੇਸਲੀ 85.44 ਮੀਟਰ ਦੀ ਦੂਰੀ ਦੇ ਨਾਲ ਤੀਜੇ ਸਥਾਨ 'ਤੇ ਰਹੇ।