
ਖਾਲੀ ਅਸਾਮੀਆਂ ਦੀ ਸਭ ਤੋਂ ਵੱਧ ਗਿਣਤੀ ਉੱਤਰੀ ਰੇਲਵੇ ਵਿਚ 32,468 ਹੈ
ਨਵੀਂ ਦਿੱਲੀ : ਜੇਕਰ ਤੁਸੀਂ ਸਰਕਾਰੀ ਨੌਕਰੀ ਲੈਣ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ, ਭਾਰਤੀ ਰੇਲਵੇ 'ਚ ਢਾਈ ਲੱਖ ਤੋਂ ਜ਼ਿਆਦਾ ਅਸਾਮੀਆਂ ਹਨ, ਜਿਨ੍ਹਾਂ 'ਤੇ ਸਰਕਾਰ ਜਲਦ ਹੀ ਭਰਤੀ ਕਰ ਸਕਦੀ ਹੈ। ਹਾਲ ਹੀ ਵਿਚ, ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ, ਰੇਲ ਮੰਤਰਾਲੇ ਨੇ ਦਸਿਆ ਹੈ ਕਿ ਜੁਲਾਈ 2023 ਤੱਕ ਕੁੱਲ 2,63,913 ਅਸਾਮੀਆਂ ਖਾਲੀ ਹਨ। ਜਿਨ੍ਹਾਂ 'ਤੇ ਸਰਕਾਰ ਜਲਦ ਹੀ ਭਰਤੀ ਪ੍ਰਕਿਰਿਆ ਰਾਹੀਂ ਨਿਯੁਕਤੀਆਂ ਕਰੇਗੀ।
ਇਹ ਵੀ ਪੜ੍ਹੋ: ਵਿਦੇਸ਼ ਦੀ ਧਰਤੀ ਨੇ ਨਿਗਲੇ ਪੰਜਾਬ ਦੇ ਦੋ ਹੀਰਿਆਂ ਵਰਗੇ ਪੁੱਤ
ਰਿਪੋਰਟ ਅਨੁਸਾਰ ਇਨ੍ਹਾਂ ਖਾਲੀ ਅਸਾਮੀਆਂ ਦੀ ਸਭ ਤੋਂ ਵੱਧ ਗਿਣਤੀ ਉੱਤਰੀ ਰੇਲਵੇ ਵਿਚ 32,468, ਪੂਰਬੀ ਰੇਲਵੇ ਵਿੱਚ 29,869, ਮੱਧ ਰੇਲਵੇ ਵਿਚ 25281 ਅਤੇ ਪੱਛਮੀ ਰੇਲਵੇ ਵਿਚ 25597 ਅਸਾਮੀਆਂ ਹਨ, ਜਿਨ੍ਹਾਂ 'ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਡੀਜੀਪੀ ਪੰਜਾਬ ਨੇ ਵੀ ਸੁਤੰਤਰਤਾ ਦਿਵਸ ਤੋਂ ਪਹਿਲਾਂ ਲੁਧਿਆਣਾ ਰੇਂਜ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ
ਭਾਰਤੀ ਰੇਲਵੇ ਦੁਆਰਾ ਸਾਲ 2019 ਵਿਚ ਗਰੁੱਪ ਡੀ ਲੈਵਲ-1 ਦੀਆਂ ਕੁੱਲ 1,39,050 ਅਸਾਮੀਆਂ ਦੀ ਭਰਤੀ ਕੀਤੀ ਗਈ ਸੀ, ਜਿਸ ਦੌਰਾਨ ਕੋਰੋਨਾ ਮਹਾਂਮਾਰੀ ਕਾਰਨ ਪ੍ਰੀਖਿਆ ਵਿਚ ਦੇਰੀ ਹੋਈ ਸੀ। ਜਿਸ ਤੋਂ ਬਾਅਦ ਇਹ ਪ੍ਰੀਖਿਆ 17 ਅਗਸਤ 2022 ਤੋਂ 11 ਦਸੰਬਰ 2022 ਤੱਕ ਵੱਖ-ਵੱਖ ਪੜਾਵਾਂ ਵਿਚ ਆਨਲਾਈਨ ਕਰਵਾਈ ਗਈ। ਰੇਲਵੇ ਭਰਤੀ ਬੋਰਡ ਵਲੋਂ ਗਰੁੱਪ ਡੀ ਦੀਆਂ ਇਨ੍ਹਾਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ।