Raghav Chadha: ਸਾਂਸਦ ਰਾਘਵ ਚੱਢਾ ਨੇ ਸੰਸਦ 'ਚ ਕੀਤੀ ਅਪੀਲ, ਕਿਹਾ- ਪਾਕਿਸਤਾਨ 'ਚ ਸ੍ਰੀ ਨਨਕਾਣਾ ਸਾਹਿਬ ਲਈ ਸੁਰੱਖਿਅਤ ਗਲਿਆਰਾ ਬਣਾਇਆ ਜਾਵੇ
Published : Aug 7, 2024, 1:18 pm IST
Updated : Aug 7, 2024, 3:21 pm IST
SHARE ARTICLE
A safe corridor should be made for Sri Nankana Sahib in Pakistan Raghav Chadha News
A safe corridor should be made for Sri Nankana Sahib in Pakistan Raghav Chadha News

Raghav Chadha: ਅੰਮ੍ਰਿਤਸਰ (ਅਟਾਰੀ ਵਾਹਗਾ ਬਾਰਡਰ) ਤੋਂ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਤੱਕ ਇੱਕ ਸੁਰੱਖਿਅਤ ਸੜਕ ਮਾਰਗ ਬਣਾਇਆ ਜਾਵੇ-ਰਾਘਵ ਚੱਢਾ

A Safe Corridor should be made for Sri Nankana Sahib in Pakistan Raghav Chadha News : ‘ਆਪ’ ਆਗੂ ਰਾਘਵ ਚੱਢਾ ਨੇ ਅੱਜ ਕੇਂਦਰ ਸਰਕਾਰ ਨੂੰ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਸੁਰੱਖਿਅਤ ਗਲਿਆਰਾ ਸਥਾਪਤ ਕਰਨ ਦੀ ਦਿਲੀ ਅਪੀਲ ਕੀਤੀ ਹੈ।

 

ਇਹ ਵੀ ਪੜ੍ਹੋ: Karnataka News: ਕਰਨਾਟਕ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਉੱਤਰਾ ਕੰਨੜ 'ਚ ਕਾਲੀ ਨਦੀ 'ਤੇ ਬਣਿਆ ਪੁਲ ਹੋਇਆ ਢਹਿ ਢੇਰੀ

ਸ੍ਰੀ ਨਨਕਾਣਾ ਸਾਹਿਬ ਵਰਤਮਾਨ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਹੈ। ਰਾਘਵ ਚੱਢਾ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸ਼ਾਂਤੀ, ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣ ਲਈ ਆਪਣਾ ਜੀਵਨ ਸਮਰਪਿਤ ਕੀਤਾ।

ਇਹ ਵੀ ਪੜ੍ਹੋ: Bengaluru Bars News: ਰੱਜ ਕੇ ਮਨਾਓ ਜਸ਼ਨ, ਹੁਣ ਬੈਂਗਲੁਰੂ ਦੇ ਬਾਰ, ਹੋਟਲ ਅਤੇ ਕਲੱਬ ਦੇਰ ਰਾਤ 1 ਵਜੇ ਤੱਕ ਰਹਿਣਗੇ ਖੁੱਲ੍ਹੇ

ਰਾਘਵ ਚੱਢਾ ਨੇ ਕਿਹਾ ਕਿ ਜਿਵੇਂ ਕਰਤਾਰਪੁਰ ਕੋਰੀਡੋਰ ਬਣਾਇਆ ਉਸੇ ਤਰ੍ਹਾਂ ਨਨਕਾਣਾ ਸਾਹਿਬ ਕੋਰੀਡੋਰ ਦਾ ਕੰਮ ਹੋਵੇ ਤਾਂ ਜੋ ਸੰਗਤ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਦਰਸ਼ਨ ਕਰ ਸਕੇ

ਉਨ੍ਹਾਂ ਇਸ ਸਬੰਧੀ 3 ਮੰਗਾਂ ਉਠਾਈਆਂ-
1. ਸ੍ਰੀ ਕਰਤਾਰਪੁਰ ਲਾਂਘੇ ਵਾਂਗ ਭਾਰਤ ਸਰਕਾਰ ਨੂੰ ਸ੍ਰੀ ਨਨਕਾਣਾ ਸਾਹਿਬ ਲਾਂਘੇ ਦੀ ਸਥਾਪਨਾ ਲਈ ਕੂਟਨੀਤੀ ਵਰਤਣੀ ਚਾਹੀਦੀ ਹੈ।

2. ਸ਼ਰਧਾਲੂਆਂ ਲਈ ਪਾਸਪੋਰਟ, ਵੀਜ਼ਾ ਅਤੇ ਔਖੇ ਫਾਰਮਾਂ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਸ਼ਰਧਾਲੂਆਂ ਤੋਂ ਕੋਈ ਫੀਸ ਨਹੀਂ ਲਈ ਜਾਵੇ।

3. ਅੰਮ੍ਰਿਤਸਰ (ਅਟਾਰੀ ਵਾਹਗਾ ਬਾਰਡਰ) ਤੋਂ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਤੱਕ ਇੱਕ ਸੁਰੱਖਿਅਤ ਸੜਕ ਮਾਰਗ ਬਣਾਇਆ ਜਾਵੇ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from  A safe corridor should be made for Sri Nankana Sahib in Pakistan Raghav Chadha News  , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement