Karnataka News: ਕਰਨਾਟਕ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਉੱਤਰਾ ਕੰਨੜ 'ਚ ਕਾਲੀ ਨਦੀ 'ਤੇ ਬਣਿਆ ਪੁਲ ਹੋਇਆ ਢਹਿ ਢੇਰੀ
Published : Aug 7, 2024, 11:37 am IST
Updated : Aug 7, 2024, 11:46 am IST
SHARE ARTICLE
The bridge built on Kali river in Uttara Kannada collapsed
The bridge built on Kali river in Uttara Kannada collapsed

Karnataka News: ਹਾਦਸੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ

The bridge built on Kali river in Uttara Kannada collapsed : ਕਰਨਾਟਕ ਦੇ ਉੱਤਰਾ ਕੰਨੜ ਜ਼ਿਲੇ 'ਚ ਲਗਾਤਾਰ ਭਾਰੀ ਮੀਂਹ ਜਾਰੀ ਹੈ। ਇਸ ਮੀਂਹ ਦੌਰਾਨ ਇੱਕ ਹੋਰ ਹਾਦਸਾ ਵਾਪਰ ਗਿਆ ਹੈ। ਕਾਰਵਾਰ ਤੋਂ ਲੰਘਦੇ ਨੈਸ਼ਨਲ ਹਾਈਵੇਅ 66 'ਤੇ ਕਾਲੀ ਨਦੀ 'ਤੇ ਬਣਿਆ ਪੁਲ ਢਹਿ ਗਿਆ ਹੈ। ਘਟਨਾ ਰਾਤ ਕਰੀਬ 1:30 ਵਜੇ ਵਾਪਰੀ। ਇਸ ਘਟਨਾ ਵਿੱਚ ਡਰਾਈਵਰ ਸਮੇਤ ਇੱਕ ਲਾਰੀ ਨਦੀ ਵਿੱਚ ਡਿੱਗ ਗਈ।

ਇਹ ਵੀ ਪੜ੍ਹੋ: Bengaluru Bars News: ਰੱਜ ਕੇ ਮਨਾਓ ਜਸ਼ਨ, ਹੁਣ ਬੈਂਗਲੁਰੂ ਦੇ ਬਾਰ, ਹੋਟਲ ਅਤੇ ਕਲੱਬ ਦੇਰ ਰਾਤ 1 ਵਜੇ ਤੱਕ ਰਹਿਣਗੇ ਖੁੱਲ੍ਹੇ

ਕਾਰਵਾਰ ਨੂੰ ਗੋਆ ਨਾਲ ਜੋੜਨ ਵਾਲੇ ਸ਼ਹਿਰ ਦੇ ਕੋਡੀਬਾਗ ਨੇੜੇ ਸਥਿਤ ਪੁਲ ਦੇ ਡਿੱਗਣ ਤੋਂ ਬਾਅਦ ਇੱਥੇ ਸੜਕ ਜਾਮ ਹੋ ਗਈ ਹੈ। ਪੁਲ ਦੇ ਡਿੱਗਣ ਕਾਰਨ ਉੱਤਰਾ ਕੰਨੜ ਨੂੰ ਗੋਆ ਨਾਲ ਜੋੜਨ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਕਿਉਂਕਿ ਇਹ ਪੁਲ ਹਾਈਵੇਅ 66 'ਤੇ ਬਣਿਆ ਸੀ। ਪੁਲਿਸ ਅਤੇ ਪ੍ਰਸ਼ਾਸਨ ਦੇ ਲੋਕ ਮੌਕੇ 'ਤੇ ਮੌਜੂਦ ਹਨ। ਨਦੀ 'ਚ ਡਿੱਗੇ ਡਰਾਈਵਰ ਨੂੰ ਮਛੇਰਿਆਂ ਨੇ ਬਾਹਰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ।

ਇਹ ਵੀ ਪੜ੍ਹੋ: Punjab News: ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਗੁਰਸਿੱਖ ਨੌਜਵਾਨ ਦੀ ਹੋਈ ਮੌਤ  

ਪੁਲ ਚਾਰੇ ਪਾਸਿਆਂ ਤੋਂ ਟੁੱਟ ਕੇ ਨਦੀ ਵਿੱਚ ਜਾ ਡਿੱਗਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਪੁਲ ਤੋਂ ਇਕ ਟਰੱਕ ਗੋਆ ਤੋਂ ਕਾਰਵਾੜ ਵੱਲ ਆ ਰਿਹਾ ਸੀ। ਟਰੱਕ ਨਦੀ 'ਚ ਡਿੱਗ ਗਿਆ। ਉਥੇ ਮੌਜੂਦ ਮਛੇਰਿਆਂ ਨੇ ਟਰੱਕ ਡਰਾਈਵਰ ਰਾਧਾਕ੍ਰਿਸ਼ਨ ਨਾਲਾ ਸਵਾਮੀ (37) ਨੂੰ ਬਚਾ ਲਿਆ। ਉਹ ਕੇਰਲਾ ਦਾ ਰਹਿਣ ਵਾਲਾ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from The bridge built on Kali river in Uttara Kannada collapsed  , stay tuned to Rozana Spokesman)

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement