
ਚੰਦਰਯਾਨ 2 ਨਾਲ ਇਸਰੋ ਦਾ ਸੰਪਰਕ ਟੁੱਟ ਗਿਆ ਹੈ। ਇਸ ਤੋਂ ਬਾਅਦ ਵਿਗਿਆਨਕਾਂ ਦਾ ਹੌਂਸਲਾ ਵਧਾਉਣ ਲਈ ਪੀਐਮ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਇਸਰੋ ਦੇ ਮੁੱਖ ਦਫ਼ਤਰ ਪਹੁੰਚੇ।
ਨਵੀਂ ਦਿੱਲੀ: ਚੰਦਰਯਾਨ 2 ਨਾਲ ਇਸਰੋ ਦਾ ਸੰਪਰਕ ਟੁੱਟ ਗਿਆ ਹੈ। ਇਸ ਤੋਂ ਬਾਅਦ ਵਿਗਿਆਨਕਾਂ ਦਾ ਹੌਂਸਲਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਇਸਰੋ ਦੇ ਮੁੱਖ ਦਫ਼ਤਰ ਪਹੁੰਚੇ। ਇਸ ਮੌਕੇ ਪੀਐਮ ਅਤੇ ਇਸਰੋ ਮੁਖੀ ਦੀਆਂ ਅੱਖਾਂ ਨਮ ਹੋ ਗਈਆਂ। ਜਦੋਂ ਪੀਐਮ ਬੈਂਗਲੁਰੂ ਸੈਂਟਰ ਤੋਂ ਪਰਤ ਰਹੇ ਸਨ ਤਾਂ ਇਸਰੋ ਚੀਫ਼ ਸਿਵਨ ਉਹਨਾਂ ਨੂੰ ਛੱਡਣ ਆਏ। ਇਸ ਦੌਰਾਨ ਇਸਰੋ ਮੁਖੀ ਦੀਆਂ ਅੱਖਾਂ ਨਮ ਹੋ ਗਈਆਂ। ਹਾਲਾਂਕਿ ਪੀਐਮ ਮੋਦੀ ਨੇ ਉਹਨਾਂ ਨੂੰ ਗਲੇ ਲਗਾ ਕੇ ਹੌਂਸਲਾ ਵਧਾਇਆ। ਇਸ ਦੌਰਾਨ ਪੀਐਮ ਮੋਦੀ ਵੀ ਬੇਹੱਦ ਭਾਵੂਕ ਦਿਖੇ।
Isro chief K Sivan and PM Modi
ਜ਼ਿਕਰਯੋਗ ਹੈ ਕਿ ਭਾਰਤ ਦਾ ਮਿਸ਼ਨ ਚੰਦਰਯਾਨ-2 ਸ਼ੁੱਕਰਵਾਰ ਦੇਰ ਰਾਤ ਨੂੰ ਚੰਦ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ‘ਤੇ ਆ ਕੇ ਰਸਤਾ ਭਟਕ ਗਿਆ। ਇਸ ਗੱਲ ਦਾ ਅੰਦਾਜ਼ਾ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ ਕਿ ਲੈਂਡਰ ਵਿਕਰਮ ਦੇ ਚੰਦ ਦੀ ਪਰਤ ‘ਤੇ ਪਹੁੰਚਣ ਤੋਂ ਪਹਿਲਾਂ ਦੇ 15 ਮਿੰਟ ਬਹੁਤ ਅਹਿਮ ਹੋਣਗੇ। ਲੈਂਡਰ ਵਿਕਰਮ ਨੂੰ ਦੇਰ ਰਾਤ ਕਰੀਬ 1 ਵਜ ਕੇ 38 ਮਿੰਟ ‘ਤੇ ਚੰਦ ਦੀ ਪਰਤ ‘ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਰ ਚੰਦ ਦੀ ਪਰਤ ‘ਤੇ ਪਹੁੰਚਣ ਤੋਂ ਕਰੀਬ 2.1 ਕਿਲੋਮੀਟਰ ਪਹਿਲਾਂ ਹੀ ਉਸ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ।
#WATCH PM Narendra Modi hugged and consoled ISRO Chief K Sivan after he(Sivan) broke down. #Chandrayaan2 pic.twitter.com/bytNChtqNK
— ANI (@ANI) September 7, 2019
ਵਿਕਰਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਵਿਗਿਆਨਕਾਂ ਵਿਚ ਤਣਾਅ ਦੇਖਿਆ ਗਿਆ। ਪੀਐਮ ਮੋਦੀ ਨੇ ਇਸ ਮੌਕੇ ‘ਤੇ ਉਹਨਾਂ ਦਾ ਹੌਂਸਲਾ ਵਧਾਇਆ। ਇਸਰੋ ਦੇ ਚੇਅਰਮੈਨ ਕੇ. ਸਿਵਨ ਦਾ ਹੌਂਸਲਾ ਵਧਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਦਲੇਰ ਬਣੋ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਨੂੰ ਅਪਣੇ ਵਿਗਿਆਨੀਆਂ ‘ਤੇ ਮਾਣ ਹੈ। ਉਹ ਦੇਸ਼ ਦੀ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਯਾਤਰਾ ਅੱਗੇ ਵੀ ਜਾਰੀ ਰਹੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।