
ਸਾਡੇ ਵੱਲੋਂ ਪਹਿਲਾਂ ਕੋਈ ਸਟੈੱਪ ਨਹੀਂ ਚੁੱਕਿਆ ਜਾਵੇਗਾ ਸ਼ਾਤਮਈ ਪ੍ਰਦਰਸ਼ਨ ਹੋਵੇਗਾ- ਚੜੂਨੀ
ਕਰਨਾਲ (ਸੁਰਖ਼ਾਬ ਚੰਨ) - ਅੱਜ ਕਰਨਾਲ ਵਿਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ। ਇਸ ਦੌਰਾਨ ਗੁਰਨਾਮ ਸਿੰਘ ਚੜੂਨੀ ਤੇ ਸੁਰਜੀਤ ਫੂਲ ਨੇ ਕਰਨਾਲ ਵਿਚ ਪਹੁੰਚ ਕੇ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਜੋ ਮੁਜ਼ੱਫਰਨਗਰ ਵਿਚ ਐਲਾਨ ਕੀਤਾ ਗਿਆ ਸੀ ਕਿ ਮਿਨੀ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ ਉਸ ਨੂੰ ਬਦਲਿਆ ਨਹੀਂ ਜਾਵੇਗਾ ਘਿਰਾਓ ਜ਼ਰੂਰ ਕੀਤਾ ਜਾਵੇਗਾ
ਇਹ ਵੀ ਪੜ੍ਹੋ - ਅੰਮ੍ਰਿਤਸਰ 'ਚ ਗਰਭਵਤੀ ਮਹਿਲਾ ਦੀ ਕਰੰਟ ਲੱਗਣ ਨਾਲ ਹੋਈ ਮੌਤ
Gurnam Singh Chaduni
ਪਰ ਸ਼ਾਤੀਪੂਰਨ ਤਰੀਕੇ ਨਾਲ ਕੀਤਾ ਜਾਵੇਗਾ। ਉੱਥੇ ਹੀ ਗੁਰਨਾਮ ਚੜੂਨੀ ਨੇ ਕਿਹਾ ਕਿ ਅੱਜ ਸਵੇਰੇ ਪ੍ਰਸਾਸ਼ਨ ਨੇ ਬੈਰੀਕੇਡ ਹਟਾ ਦਿੱਤੇ ਹਨ ਜਿਸ ਤੋਂ ਇਹ ਲੱਗਦਾ ਹੈ ਕਿ ਪ੍ਰਸਾਸ਼ਨ ਗੱਲਬਾਤ ਕਰਨਾ ਚਾਹੁੰਦਾ ਹੈ ਤੇ ਜੇ ਇਹ ਪਹਿਲਾਂ ਹੀ ਗੱਲਬਾਤ ਕਰ ਲੈਣ ਤਾਂ ਅਸੀਂ ਕਰਾਂਗੇ ਤੇ ਜੇ ਕੋਈ ਗੱਲ ਨਹੀਂ ਬਣਦੀ ਤਾਂ ਜੋ ਐਲਾਨ ਕੀਤਾ ਗਿਆ ਸੀ ਉਸੇ ਤਰ੍ਹਾਂ ਘਿਰਾਓ ਕੀਤਾ ਜਾਵੇਗਾ।
ਪੁਲਿਸ ਵੱਲੋਂ ਰੋਕੇ ਜਾਣ ਨੂੰ ਲੈ ਕੇ ਚੜੂਨੀ ਨੇ ਕਿਹਾ ਕਿ ਸਾਡੇ ਵੱਲੋਂ ਪਹਿਲਾਂ ਕੁੱਝ ਨਹੀਂ ਕੀਤਾ ਜਾਵੇਗਾ ਨਾ ਹੀ ਕੋਈ ਪੱਥਰ ਮਾਰੇ ਜਾਣਗੇ, ਉਹਨਾਂ ਕਿਹਾ ਕਿ ਸਥਿਤੀ ਦੇ ਹਿਸਾਬ ਨਾਲ ਹੀ ਅੱਗੇ ਦਾ ਫੈਸਲਾ ਲਿਆ ਜਾਵੇਗਾ ਤੇ ਸਭ ਮਿਲ ਕੇ ਫੈਸਲਾ ਲੈਣਗੇ।