
ਗੈਰ-ਕਾਨੂੰਨੀ ਵਿਦੇਸ਼ੀਆਂ ਦੀ ਆਮਦ ਨੂੰ ਰੋਕਣ ਲਈ ਕੀਤਾ ਗਿਆ ਫੈਸਲਾ : ਮੁੱਖ ਮੰਤਰੀ
ਗੁਹਾਟੀ: ਅਸਾਮ ’ਚ, ਆਧਾਰ ਕਾਰਡ ਲਈ ਨਵੇਂ ਬਿਨੈਕਾਰਾਂ ਨੂੰ ਅਪਣਾ ਐਨ.ਆਰ.ਸੀ. ਅਰਜ਼ੀ ਰਸੀਦ ਨੰਬਰ (ਏ.ਆਰ.ਐਨ.) ਜਮ੍ਹਾਂ ਕਰਵਾਉਣਾ ਜ਼ਰੂਰੀ ਹੋਵੇਗਾ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਇਸ ਉਪਾਅ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਗੈਰ-ਕਾਨੂੰਨੀ ਵਿਦੇਸ਼ੀਆਂ ਦੀ ਆਮਦ ਨੂੰ ਰੋਕਣ ਅਤੇ ਇਹ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਤਾਕਿ ਸਿਰਫ ਅਸਲ ਨਾਗਰਿਕਾਂ ਨੂੰ ਹੀ ਆਧਾਰ ਕਾਰਡ ਮਿਲ ਸਕੇ।
ਇਹ ਫੈਸਲਾ 1 ਅਕਤੂਬਰ ਤੋਂ ਲਾਗੂ ਕੀਤਾ ਜਾਵੇਗਾ, ਤਾਂ ਜੋ ਕੁੱਝ ਜ਼ਿਲ੍ਹਿਆਂ ’ਚ ਆਬਾਦੀ ਨਾਲੋਂ ਵਧੇਰੇ ਆਧਾਰ ਕਾਰਡ ਅਰਜ਼ੀਆਂ ਦੇ ਮੁੱਦੇ ਨੂੰ ਹੱਲ ਕੀਤਾ ਜਾ ਸਕੇ। ਹਾਲਾਂਕਿ 9.55 ਲੱਖ ਲੋਕਾਂ ਲਈ ਅਪਵਾਦ ਕੀਤਾ ਜਾਵੇਗਾ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਐਨਆਰਸੀ ਪ੍ਰਕਿਰਿਆ ਦੌਰਾਨ ਬੰਦ ਹੋ ਗਏ ਸਨ ਅਤੇ ਚਾਹ ਦੇ ਬਾਗਾਂ ਦੇ ਖੇਤਰਾਂ ਦੇ ਵਸਨੀਕਾਂ ਲਈ।