
Madhya Pradesh Accident News: 6 ਲੋਕ ਹੋਏ ਜ਼ਖ਼ਮੀ
Vidisha, Madhya Pradesh Accident News: ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਸ਼ਨੀਵਾਰ ਤੜਕੇ 3 ਵਜੇ ਸ਼ਰਧਾਲੂਆਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ। ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। 6 ਲੋਕ ਗੰਭੀਰ ਜ਼ਖਮੀ ਹਨ। ਸਾਰਿਆਂ ਨੂੰ ਲਾਟੇਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਰਾਜਸਥਾਨ ਦੇ ਝਾਲਾਵਾੜ ਦੇ ਰਹਿਣ ਵਾਲੇ ਹਨ। ਛਤਰਪੁਰ ਦੇ ਬਾਗੇਸ਼ਵਰ ਧਾਮ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।
ਇਹ ਹਾਦਸਾ ਜ਼ਿਲ੍ਹੇ ਦੇ ਲਾਟੇਰੀ ਪੈਟਰੋਲ ਪੰਪ ਨੇੜੇ ਵਾਪਰਿਆ। ਸ਼ਰਧਾਲੂਆਂ ਦੀ ਕਾਰ ਸਰੋਂਜ ਤੋਂ ਆ ਰਹੀ ਸੀ। ਇਸੇ ਦੌਰਾਨ ਪੈਟਰੋਲ ਪੰਪ ਤੋਂ ਟਰੱਕ ਨਿਕਲ ਰਿਹਾ ਸੀ ਕਿ ਕਾਰ ਪਿੱਛੇ ਤੋਂ ਟਰੱਕ ਨਾਲ ਜਾ ਟਕਰਾਈ। ਕਾਰ 'ਚ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਿਆ।
ਇਸ ਹਾਦਸੇ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਕਿਸ਼ਨਲਾਲ ਲੋਢਾ (60), ਵਿਨੋਦ ਕੁਮਾਰ ਮਾਲੀ (34), ਵਰਦੀ ਬਾਈ ਲੋਢਾ (70) ਅਤੇ ਰਾਜਬਾਈ ਭੀਲ (48) ਵਜੋਂ ਹੋਈ ਹੈ।