
ਗੁਜਰਾਤ ਦੇ ਡਿਪਟੀ ਸੀਐਮ ਨਿਤਿਨ ਪਟੇਲ ਦਾ ਕਹਿਣਾ ਹੈ ਕਿ ਅਪਣੀ ਜਾਪਾਨ ਯਾਤਰਾ ਦੇ ਦੌਰਾਨ ਉਨ੍ਹਾਂ ਨੇ ਉਥੇ 2 ਘੰਟੇ ਦੀ...
ਗੁਜਰਾਤ : ਗੁਜਰਾਤ ਦੇ ਡਿਪਟੀ ਸੀਐਮ ਨਿਤਿਨ ਪਟੇਲ ਦਾ ਕਹਿਣਾ ਹੈ ਕਿ ਅਪਣੀ ਜਾਪਾਨ ਯਾਤਰਾ ਦੇ ਦੌਰਾਨ ਉਨ੍ਹਾਂ ਨੇ ਉਥੇ 2 ਘੰਟੇ ਦੀ ਯਾਤਰਾ ਲਈ 15000 ਦਾ ਟਿਕਟ ਖਰੀਦਿਆ ਸੀ। ਨਿਤਿਨ ਪਟੇਲ ਨੇ ਸਤੰਬਰ, 2018 ‘ਚ ਅਪਣੀ ਜਾਪਾਨ ਯਾਤਰਾ ਨੂੰ ਯਾਦ ਕਰਦੇ ਹੋਏ ਸ਼ੁਕਰਵਾਰ ਸ਼ਾਮ ਸੰਗਠਿਤ ਹੋਏ ਇਕ ਪ੍ਰੋਗਰਾਮ ਵਿਚ ਕਿਹਾ ਕਿ ਮੈਂ ਅਪਣੀ 8 ਦਿਨਾਂ ਦੀ ਜਾਪਾਨ ਯਾਤਰਾ ਦੇ ਦੌਰਾਨ ਬੁਲੇਟ ਟਰੇਨ ਵਿਚ ਸਫ਼ਰ ਕੀਤਾ ਸੀ। ਉਹ ਬੁਲੇਟ ਟਰੇਨ ਉਸ ਤਰ੍ਹਾਂ ਦੀ ਹੀ ਸੀ ਜਿਸ ਤਰ੍ਹਾਂ ਦੀ ਇਥੇ ਅਹਿਮਦਾਬਾਦ ਅਤੇ ਮੁੰਬਈ ਦੇ ਵਿਚ ਬਣ ਰਹੀ ਹੈ।
Deputy CM Nittin Patel700 ਕਿਲੋਮੀਟਰ ਦੀ ਇਸ ਯਾਤਰਾ ‘ਚ ਸਾਨੂੰ 2 ਘੰਟੇ ਲੱਗੇ ਅਤੇ ਉਸ ਵਿਚ ਟਿਕਟ ਦੀ ਕੀਮਤ 15000 ਰੁਪਏ ਸੀ। ਉਥੇ ਕੁਝ ਵੀ ਮੁਫ਼ਤ ਅਤੇ ਸਸਤਾ ਨਹੀਂ ਹੈ। ਦੱਸ ਦੇਈਏ ਕਿ ਅਹਿਮਦਾਬਾਦ ਮੈਨੇਜਮੈਂਟ ਐਸੋਸੀਏਸ਼ਨ ਵਿਚ ਜਾਪਾਨ ਇਨਸਾਈਟ-ਏਬੀਸੀ ਨਾਮ ਦਾ ਪ੍ਰੋਗਰਾਮ ਸੰਗਠਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਹੀ ਨਿਤਿਨ ਪਟੇਲ ਨੇ ਇਹ ਗੱਲਾਂ ਕਹੀਆਂ। ਇਸ ਪ੍ਰੋਗਰਾਮ ਦੇ ਦੌਰਾਨ ਉਹ ਕੰਪਨੀਆਂ ਵੀ ਸ਼ਾਮਿਲ ਹੋਈਆਂ, ਜੋ ਕਿ ਅਹਿਮਦਾਬਾਦ-ਮੁੰਬਈ ਬੁਲੇਟ ਟਰੇਨ ਪ੍ਰੋਜੈਕਟ ਦੇ ਨਿਰਮਾਣ ਵਿਚ ਸ਼ਾਮਲ ਹਨ।
Bullet Trainਹਾਲਾਂਕਿ ਅਪਣੀਆਂ ਗੱਲਾਂ ਵਿਚ ਗੁਜਰਾਤ ਦੇ ਡਿਪਟੀ ਸੀਐਮ ਨੇ ਭਾਰਤ ਵਿਚ ਬਣਨ ਵਾਲੀ ਬੁਲੇਟ ਟਰੇਨ ਉਤੇ ਜ਼ਿਆਦਾ ਗੱਲਾਂ ਨਹੀਂ ਕਹੀਆਂ ਪਰ ਸਿਰਫ਼ ਅਪਣੇ ਨਿਜੀ ਅਨੁਭਵ ਦਾ ਹੀ ਜ਼ਿਕਰ ਕੀਤਾ। ਮੁੰਬਈ ‘ਚ ਜਾਪਾਨ ਦੀ ਕਾਂਸੁਲੇਟ ਜਨਰਲ ਰਿਉਜੀ ਨੋੜਾ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਸੀ। ਪ੍ਰੋਗਰਾਮ ਦੇ ਅੰਦਰ ਰਿਉਜੀ ਨੋੜਾ ਨੇ ਕਿਹਾ ਕਿ ਭਾਰਤ ਵਿਚ ਬੁਲੇਟ ਟਰੇਨ ਪ੍ਰੋਜੈਕਟ ਤੇ ਭਾਰਤ ਉਦੋਂ ਕੰਮ ਸ਼ੁਰੂ ਕਰੇਗਾ, ਜਦੋਂ ਭਾਰਤ ਵੱਲੋਂ ਜ਼ਮੀਨ ਐਕਵਾਇਰਮੈਂਟ ਦਾ ਕੰਮ ਪੂਰਾ ਕਰ ਲਿਆ ਜਾਵੇਗਾ।
ਪ੍ਰੋਗਰਾਮ ਦੌਰਾਨ ਅਪਣੇ ਭਾਸ਼ਣ ਵਿਚ ਰਿਉਜੀ ਨੋੜਾ ਨੇ ਕਿਹਾ ਕਿ ਬੁਲੇਟ ਟਰੇਨ ਪ੍ਰੋਜੈਕਟ ਨਾਲ ਦੋ ਮਹੱਤਵਪੂਰਨ ਸ਼ਹਿਰ ਮੁੰਬਈ ਅਤੇ ਅਹਿਮਦਾਬਾਦ ਜੁੜਨਗੇ। ਦੋਵਾਂ ਸ਼ਹਿਰਾਂ ਦੇ ਵਿਚ ਦੀ ਦੂਰੀ 2 ਘੰਟੇ ‘ਚ ਤੈਅ ਹੋ ਸਕੇਗੀ ਅਤੇ ਇਸ ਪ੍ਰੋਜੈਕਟ ਦੇ 2022 ਤੱਕ ਪੂਰਾ ਹੋਣ ਦੀ ਉਮੀਦ ਹੈ।