
ਅਹਿਮਦਾਬਾਦ ਅਤੇ ਗੁਆਂਢੀ ਜ਼ਿਲਿਆਂ ਤੋਂ ਹਿੰਦੀ ਬੋਲਣ ਵਾਲੇ ਕਈ ਪਰਵਾਸੀ ਪਲਾਇਨ ਕਰ ਰਹੇ ਹਨ। ਸਾਲਾਂ ਤੋਂ ਗੁਜਰਾਤ ਵਿਚ ਰਹਿ ਰਹੇ ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ....
ਅਹਿਮਦਾਬਾਦ :- ਅਹਿਮਦਾਬਾਦ ਅਤੇ ਗੁਆਂਢੀ ਜ਼ਿਲਿਆਂ ਤੋਂ ਹਿੰਦੀ ਬੋਲਣ ਵਾਲੇ ਕਈ ਪਰਵਾਸੀ ਪਲਾਇਨ ਕਰ ਰਹੇ ਹਨ। ਸਾਲਾਂ ਤੋਂ ਗੁਜਰਾਤ ਵਿਚ ਰਹਿ ਰਹੇ ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਇਹ ਲੋਕ ਭੀੜ ਦੇ ਡਰ ਤੋਂ ਭੱਜ ਰਹੇ ਹਨ। ਇਹ ਗੁਸਾਈ ਭੀੜ 14 ਸਾਲ ਦੀ ਬੱਚੀ ਦੇ ਦੁਸ਼ਕਰਮ ਤੋਂ ਬਾਅਦ ‘ਗੈਰ - ਗੁਜਰਾਤੀਆਂ’ ਉੱਤੇ ਹਮਲੇ ਕਰ ਰਹੀ ਹੈ। ਅਹਿਮਦਾਬਾਦ ਦੇ ਚਾਣਕਯ ਪੁਰੀ ਫਲਾਈਓਵਰ ਦੇ ਹੇਠਾਂ ਬਸ ਦਾ ਇੰਤਜਾਰ ਕਰ ਰਹੇ ਕੁੱਝ ਪ੍ਰਵਾਸੀਆਂ ਨੇ ਕਿਹਾ ਕਿ ਕਈ ਮਕਾਨ ਮਾਲਿਕਾਂ ਨੇ ਘਰ ਖਾਲੀ ਕਰਨ ਨੂੰ ਕਹਿ ਦਿਤਾ ਸੀ।
ਗੁਜਰਾਤ ਪੁਲਿਸ ਦੇ ਅਨੁਸਾਰ ਪ੍ਰਵਾਸੀਆਂ ਖਾਸ ਕਰ ਯੂਪੀ ਅਤੇ ਬਿਹਾਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਵਿਚ ਗਾਂਧੀਨਗਰ, ਅਹਮਦਾਬਾਦ, ਸਬਰਕਾਂਠਾ, ਪਾਟਨ ਅਤੇ ਮੇਹਿਸਾਣਾ ਤੋਂ ਘੱਟ ਤੋਂ ਘੱਟ 180 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਪਸ ਜਾਣ ਲਈ ਬਸ ਦਾ ਇੰਤਜਾਰ ਕਰ ਰਹੀ ਮੱਧ ਪ੍ਰਦੇਸ਼ ਦੇ ਭਿੰਡ ਜਿਲ੍ਹੇ ਵਿਚ ਰਹਿਣ ਵਾਲੀ ਰਾਜਕੁਮਾਰੀ ਜਾਟਵ ਦੱਸਦੀ ਹੈ ਕਿ ਮੇਰੇ ਬੱਚੇ ਗਲੀ ਵਿਚ ਬਾਹਰ ਖੇਡ ਰਹੇ ਸਨ ਜਦੋਂ ਭੀੜ ਨੇ ਵੀਰਵਾਰ 4 ਅਕਟੂਬਰ ਨੂੰ ਹਮਲਾ ਕੀਤਾ। ਉਹ ਹਜੇ ਤੱਕ ਸਦਮੇ ਵਿਚ ਹਨ। ਮੈਂ ਆਪਣੇ ਚਾਰ ਸਾਲ ਦੇ ਬੱਚੇ ਨੂੰ ਡਾਕਟਰ ਦੇ ਕੋਲ ਲੈ ਗਈ ਤਾਂਕਿ ਉਹ ਸ਼ਾਂਤ ਹੋ ਜਾਵੇ।
Migrants from Bihar, Uttar Pradesh and Madhya Pradesh leave for their villages from Ahmedabad after the alleged rape of a 14-month-old girl triggered revenge attacks against "non-Gujaratis". (Source: Express video by Javed Raja)https://t.co/yAW7MgEESa pic.twitter.com/SPsSSCT3Hj
— The Indian Express (@IndianExpress) October 7, 2018
ਰਾਜਕੁਮਾਰੀ ਦੇ ਤਿੰਨ ਬੱਚੇ ਅਤੇ ਉਸ ਦਾ ਪਤੀ, ਅਹਿਮਦਾਬਾਦ ਦੇ ਚੰਦਲੌਦੀਆ ਇਲਾਕੇ ਵਿਚ ਸਥਿਤ ਪ੍ਰਵਾਸੀਆਂ ਦੀ ਕਲੋਨੀ, ਮਹਾਦੇਵ ਨਗਰ ਵਿਚ ਰਹਿੰਦੇ ਹਨ। ਉਨ੍ਹਾਂ ਦੇ ਕਈ ਗੁਆਂਢੀ ਵੀ ਰਾਜ ਛੱਡ ਕੇ ਜਾ ਰਹੇ ਹਨ। ਭਿੰਡ ਵਿਚ ਹੀ ਰਹਿਣ ਵਾਲੇ ਧਰਮਿੰਦਰ ਕੁਸ਼ਵਾਹਾ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਵਿਚ ਯੂਪੀ, ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਕਰੀਬ 1500 ਲੋਕ ਗੁਜਰਾਤ ਛੱਡ ਕੇ ਚਲੇ ਗਏ ਹਨ। ਕੁਸ਼ਵਾਹਾ ਦੇ ਅਨੁਸਾਰ ਨਕਾਬ ਪਹਿਨੇ ਕੁੱਝ ਲੋਕਾਂ ਨੇ ਉਸ ਨੂੰ ਕਿਹਾ ਕਿ 'ਸਵੇਰੇ 9 ਵਜੇ ਤੋਂ ਪਹਿਲਾਂ ਗੁਜਰਾਤ ਛੱਡ ਦਿਓ’ ਵਰਨਾ ਉਹ ਮਾਰਿਆ ਜਾਵੇਗਾ।
ਸ਼ਨੀਵਾਰ 6 ਅਕਟੂਬਰ ਨੂੰ ਖਚਾਖਚ ਭਰੀਆਂ ਕਰੀਬ 20 ਬਸਾਂ ਇੱਥੋਂ ਯੂਪੀ, ਐਮਪੀ ਅਤੇ ਬਿਹਾਰ ਲਈ ਰਵਾਨਾ ਹੋਈਆਂ। ਖਬਰ ਫੇਸਬੁਕ ਅਤੇ ਵਾਟਸਐਪ ਦੇ ਰਾਹੀਂ ਜੰਗਲ ਵਿਚ ਅੱਗ ਦੀ ਤਰ੍ਹਾਂ ਫੈਲੀ। ਗਾਂਧੀ ਨਗਰ ਵਿਚ ਚਿੱਤਰਕਾਰੀ ਦਾ ਕੰਮ ਕਰਨ ਵਾਲੇ ਮੰਜੂ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਬਾਈਕ ਵੀਰਵਾਰ ਸ਼ਾਮ ਰੋਕੀ ਗਈ। ਸਿੰਘ ਨੇ ਦੱਸਿਆ ਕਿ 7 ਲੋਕਾਂ ਨੇ ਮੇਰੇ ਤੋਂ ਪੁੱਛਿਆ ਕਿ ਮੈਂ ਕਿੱਥੋ ਹਾਂ।
ਮਨ ਵਿਚ ਸੋਚਿਆ ਕਿ ਝੂਠ ਬੋਲਣਾ ਚਾਹੀਦਾ ਹੈ, ਇਸ ਲਈ ਮੈਂ ਕਿਹਾ ਕਿ ਮੈਂ ਰਾਜਸਥਾਨ ਤੋਂ ਹਾਂ। ਜਦੋਂ ਉਹਨਾਂ ਨੇ ਹੋਰ ਪੁੱਛਗਿਛ ਕੀਤੀ ਤਾਂ ਮੈਂ ਇਕ ਜਿਲ੍ਹੇ ਦਾ ਨਾਮ ਦੱਸਿਆ। ਉਹਨਾਂ ਨੇ ਉਦੋਂ ਮੈਨੂੰ ਜਾਣ ਦਿਤਾ ਜਦੋਂ ਉਹ ਸੰਤੁਸ਼ਟ ਹੋ ਗਏ ਕਿ ਮੈਂ ਯੂਪੀ, ਐਮਪੀ ਜਾਂ ਬਿਹਾਰ ਤੋਂ ਨਹੀਂ ਹਾਂ। ਮੇਰੇ ਜਾਣ ਤੋਂ ਝੱਟਪੱਟ ਬਾਅਦ ਉਸੀ ਜਗ੍ਹਾ ਉੱਤੇ ਉਹਨਾਂ ਨੇ ਇਕ ਗੱਡੀ ਨੂੰ ਅੱਗ ਲਗਾ ਦਿਤੀ।