ਸਾਬਕਾ ਸਪਾ ਮਹਿਲਾ ਬੁਲਾਰਾ ਪੰਖੁੜੀ ਦਾ ਇਲਜ਼ਾਮ : ਬਜਰੰਗ ਦਲ ਦੇ ਮੈਬਰਾਂ ਨੇ ਕੀਤਾ ਹਮਲਾ
Published : Oct 7, 2018, 4:09 pm IST
Updated : Oct 7, 2018, 4:09 pm IST
SHARE ARTICLE
Ex-Samajwadi Party spokesperson Pankhuri Pathak
Ex-Samajwadi Party spokesperson Pankhuri Pathak

ਸਪਾ ਦੀ ਸਾਬਕਾ ਮਹਿਲਾ ਬੁਲਾਰਾ ਪੰਖੁੜੀ ਪਾਠਕ ਨੇ ਅੱਜ ਇਲਜ਼ਾਮ ਲਗਾਇਆ ਕਿ ਬਜਰੰਗ ਦਲ ਦੇ ਮੈਬਰਾਂ ਨੇ ਉਨ੍ਹਾਂ ਉਤੇ ਹਮਲਾ ਕੀਤਾ। ਪੰਖੜੀ ਨੇ ਟਵੀਟ ਕੀਤਾ ਕਿ ਬਜਰੰਗ ...

ਅਲੀਗੜ੍ਹ : ਸਪਾ ਦੀ ਸਾਬਕਾ ਮਹਿਲਾ ਬੁਲਾਰਾ ਪੰਖੁੜੀ ਪਾਠਕ ਨੇ ਅੱਜ ਇਲਜ਼ਾਮ ਲਗਾਇਆ ਕਿ ਬਜਰੰਗ ਦਲ ਦੇ ਮੈਬਰਾਂ ਨੇ ਉਨ੍ਹਾਂ ਉਤੇ ਹਮਲਾ ਕੀਤਾ। ਪੰਖੜੀ ਨੇ ਟਵੀਟ ਕੀਤਾ ਕਿ ਬਜਰੰਗ ਦਲ ਨੇ ਹਮਲਾ ਕੀਤਾ। ਪਹਿਲਾਂ ਉਨ੍ਹਾਂ ਨੇ ਸਾਨੂੰ ਭੜਕਾਉਣ ਦੀ ਕੋਸ਼ਿਸ਼ ਕੀਤਾ ਪਰ ਜਦੋਂ ਅਜਿਹਾ ਨਹੀਂ ਹੋਇਆ ਤਾਂ ਉਨ੍ਹਾਂ ਨੇ ਹਮਲਾ ਕਰ ਦਿਤਾ। ਹਮਲਾ ਪਹਿਲਾਂ ਹੀ ਯੋਜਨਾਬੱਧ ਸੀ। ਕੀ ਉੱਤਰ ਪ੍ਰਦੇਸ਼ ਪੁਲਿਸ, ਯੋਗੀ ਆਦਿਤਿਅਨਾਥ ਅਤੇ ਪੁਲਿਸ ਮਹਾਨਿਰਦੇਸ਼ਕ ਵਿਚ ਇਹਨਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਹੈ।

Ex-Samajwadi Party spokesperson Pankhuri PathakEx-Samajwadi Party spokesperson Pankhuri Pathak

ਉਨ੍ਹਾਂ ਨੇ ਅਤਰੌਲੀ ਤੋਂ ਪਰਤ ਕੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਉਤੇ ਅਤੇ ਉਨ੍ਹਾਂ ਦੀ ਟੀਮ ਦੇ ਘੱਟ ਤੋਂ ਘੱਟ ਤਿੰਨ ਮੈਬਰਾਂ 'ਤੇ ਕਥਿਤ ਰੂਪ ਨਾਲ ਹਮਲਾ ਕੀਤਾ ਗਿਆ। ਹਮਲਾ ਕਥਿਤ ਬਜਰੰਗ ਦਲ ਕਰਮਚਾਰੀਆਂ ਨੇ ਕੀਤਾ, ਜਿਸ ਵਿਚ ਅਸੀਂ ਜ਼ਖ਼ਮੀ ਹੋ ਗਏ। ਹਮਲਾ ਪੁਲਿਸ ਦੀ ਹਾਜ਼ਰੀ ਵਿਚ ਕੀਤਾ ਗਿਆ ਅਤੇ ਉਨ੍ਹਾਂ ਦੀ ਕਾਰਾਂ 'ਤੇ ਪਥਰਾਅ ਵੀ ਕੀਤਾ ਗਿਆ।  ਪੰਖੁੜੀ ਨੇ ਕਿਹਾ ਕਿ ਸਾਨੂੰ ਫਿਰ ਤੋਂ ਅਤਰੌਲੀ ਨਾ ਆਉਣ ਦੀ ਧਮਕੀ ਦਿਤੀ ਗਈ। ਅਸੀਂ ਇਸ ਮਾਮਲੇ ਦੀ ਸੂਚਨਾ ਅਲੀਗੜ੍ਹ ਪੁਲਿਸ ਨੂੰ ਨਹੀਂ ਦੇ ਰਹੇ ਹਾਂ ਕਿਉਂਕਿ ਸਾਨੂੰ ਉਸ ਉਤੇ ਭਰੋਸਾ ਨਹੀਂ ਰਹਿ ਗਿਆ।


ਅਸੀਂ ਦਿੱਲੀ ਪਰਤ ਰਹੇ ਹਾਂ ਅਤੇ ਅੱਗੇ ਦੀ ਕਾਰਵਾਈ ਉਥੇ ਹੀ ਤੈਅ ਕਰਣਗੇ। ਉਨ੍ਹਾਂ ਨੇ ਕਿਹਾ ਕਿ ਕਥਿਤ ਪੁਲਿਸ ਮੁਠਭੇੜ ਵਿਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ ਮਿਲਣ ਦਾ ਸਾਡਾ ਮਕਸਦ ਸਿਰਫ ਇਹੀ ਸੀ ਕਿ ਅਸੀਂ ਪਤਾ ਲਗਾ ਸਕਣ ਕਿ ਮਨੁਖੀ ਆਧਾਰ 'ਤੇ ਉਨ੍ਹਾਂ ਨੂੰ ਕਿਸੇ ਸ਼ੋਸ਼ਣ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਹੈ।  ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਜਿਲ੍ਹੇ ਦਾ ਕੋਈ ਉਤਮ ਪੁਲਿਸ ਅਧਿਕਾਰੀ ਟਿੱਪਣੀ ਲਈ ਉਪਲਬਧ ਨਹੀਂ ਹੋ ਪਾਇਆ।  ਇਸ ਵਿਚ, ਵਿਸ਼ਵ ਹਿੰਦੂ ਪਰਿਸ਼ਦ (ਪੱਛਮੀ ਉਤਰ ਪ੍ਰਦੇਸ਼) ਦੇ ਇਕ ਸੀਨੀਅਰ ਅਹੁਦਾ ਅਧਿਕਾਰੀ ਨੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਝੂਠ ਅਤੇ ਗਲਤ ਕਰਾਰ ਦਿਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement