ਮਾਇਆਵਤੀ ਉਨ੍ਹਾਂ ਸੀਟਾਂ ਦੀ ਮੰਗ ਕਰ ਰਹੀ ਸੀ ਜਿਥੋਂ ਬਸਪਾ ਜਿੱਤ ਨਹੀਂ ਸਕਦੀ ਸੀ - ਕਮਲਨਾਥ
Published : Oct 4, 2018, 3:32 pm IST
Updated : Oct 4, 2018, 3:43 pm IST
SHARE ARTICLE
Kamal Nath
Kamal Nath

ਛੱਤੀਸਗੜ੍ਹ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਬਸਪਾ ਦੇ ਕਾਂਗਰਸ ਤੋਂ ਵੱਖ ਹੋ ਕੇ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਮਾਇਆਵਤੀ ...

ਭੋਪਾਲ : ਛੱਤੀਸਗੜ੍ਹ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਬਸਪਾ ਦੇ ਕਾਂਗਰਸ ਤੋਂ ਵੱਖ ਹੋ ਕੇ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਮਾਇਆਵਤੀ ਨੇ ਉਨ੍ਹਾਂ ਸੀਟਾਂ ਦੀ ਮੰਗ ਕੀਤੀ ਸੀ ਜਿੱਥੇ ਉਹ ਜਿੱਤ ਨਹੀਂ ਸਕਦੀ ਸੀ। ਵੀਰਵਾਰ ਨੂੰ ਮੀਡੀਆ ਦੇ ਸਾਹਮਣੇ ਆਏ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਜਿਨ੍ਹਾਂ ਸੀਟਾਂ ਦੀ ਸੂਚੀ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਦਿਤੀ ਗਈ ਸੀ ਉਨ੍ਹਾਂ ਸੀਟਾਂ 'ਤੇ ਉਨ੍ਹਾਂ ਦੀ ਜਿੱਤ ਦੀ ਕੋਈ ਸੰਭਾਵਨਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਸੀਟਾਂ 'ਤੇ ਉਹ ਜਿੱਤ ਸਕਦੇ ਸਨ ਉਹ ਸੀਟਾਂ ਉਸ ਸੂਚੀ ਵਿਚ ਸ਼ਾਮਿਲ ਹੀ ਨਹੀਂ ਸੀ।

Kamal NathKamal Nath

ਉਨ੍ਹਾਂ ਨੇ ਕਿਹਾ ਕਿ ਬਸਪਾ ਨੇ ਉਨ੍ਹਾਂ ਨੂੰ 50 ਸੀਟਾਂ ਦੀ ਮੰਗ ਕੀਤੀ ਸੀ। ਜਦੋਂ ਪੱਤਰਕਾਰਾਂ ਦੇ ਵੱਲੋਂ ਕਮਲਨਾਥ ਨੂੰ ਇਹ ਸਵਾਲ ਕੀਤਾ ਗਿਆ ਕਿ ਕੀ ਅਗਲੀ ਮੱਧ ਪ੍ਰਦੇਸ਼ ਵਿਧਾਨਸਭਾ ਚੋਣ ਵਿਚ ਉਹ ਸਮਾਜਵਾਦੀ ਪਾਰਟੀ ਦੇ ਨਾਲ ਗਠਜੋੜ ਕਰ ਸਕਦੇ ਹਨ ? ਇਸ ਦੇ ਜਵਾਬ ਵਿਚ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਅਖਿਲੇਸ਼ ਯਾਦਵ ਨੇ ਉਨ੍ਹਾਂ ਦੀ ਗੱਲ ਹੋਈ ਹੈ। ਧਿਆਨ ਯੋਗ ਹੈ ਕਿ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਲੋਕਸਭਾ ਚੋਣ ਲਈ ਹੋਣ ਵਾਲੇ ਮਹਾਗਠਬੰਧਨ ਨੂੰ ਵੱਡਾ ਝੱਟਕਾ ਦਿੰਦੇ ਹੋਏ ਕਿਹਾ ਹੈ ਕਿ

MayawatiMayawati

ਮੱਧ  ਪ੍ਰਦੇਸ਼ ਅਤੇ ਰਾਜਸਥਾਨ ਵਿਧਾਨਸਭਾ ਚੋਣ ਵਿਚ ਉਹ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ। ਇੰਨਾ ਹੀ ਨਹੀਂ ਬਸਪਾ ਕਾਂਗਰਸ ਦੇ ਨਾਲ ਕਿਸੇ ਵੀ ਪੱਧਰ 'ਤੇ ਕਿਤੇ ਵੀ ਮਿਲ ਕੇ ਚੋਣ ਨਹੀਂ ਲੜੇਗੀ। ਬਸਪਾ ਅਪਣੇ ਦਮ 'ਤੇ ਚੋਣ ਲੜੇਗੀ। ਇਹ ਗੱਲ ਮਾਇਆਵਤੀ ਨੇ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਹੀ। ਉਤਰ ਪ੍ਰਦੇਸ਼ ਵਿਚ ਗਠਜੋੜ 'ਤੇ ਉਨ੍ਹਾਂ ਨੇ ਹਾਲਤ ਸਾਫ਼ ਨਹੀਂ ਕੀਤੀ ਹੈ। ਉਝ ਸਪਾ ਯੂਪੀ ਵਿਚ ਬਸਪਾ ਨਾਲ ਗਠਜੋੜ ਲਈ ਹੁਣੇ ਵੀ ਕੋਸ਼ਿਸ਼ ਕਰ ਰਹੀ ਹੈ। ਮਾਇਆਵਤੀ ਨੇ ਕਿਹਾ ਕਿ ਬਸਪਾ ਨੇ ਦੇਸ਼ਹਿਤ ਨੂੰ ਧਿਆਨ ਵਿਚ ਰੱਖ ਕੇ ਹਮੇਸ਼ਾ ਕਾਂਗਰਸ ਦਾ ਨਾਲ ਦਿਤਾ।

Mayawati and SoniaMayawati and Sonia

ਇਸ ਦੇ ਬਦਲੇ ਕਾਫ਼ੀ ਬਦਨਾਮੀ ਮੋਲ ਲਈ ਹੈ ਪਰ ਬਸਪਾ ਅਗਵਾਈ ਦਾ ਸ਼ੁਕਰਗੁਜ਼ਾਰ ਹੋਣ ਦੀ ਬਜਾਏ ਕਾਂਗਰਸ ਨੇ ਭਾਜਪਾ ਦੀ ਤਰ੍ਹਾਂ ਬੈਂਚ 'ਤੇ ਪਿੱਛੇ ਤੋਂ ਛੁਰਾ ਖੋਭਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਤਾਜ਼ਾ ਘਟਨਾਵਾਂ ਨਾਲ ਕਾਂਗਰਸ ਦਾ ਰਵੱਈਆ ਠੀਕ ਨਹੀਂ ਲੱਗਦਾ। ਅਜਿਹੀ ਹਾਲਤ ਵਿਚ ਪਾਰਟੀ ਅਤੇ ਮੂਵਮੈਂਟ ਦੇ ਹਿੱਤ ਵਿਚ ਬਸਪਾ ਕਾਂਗਰਸ ਦੇ ਨਾਲ ਕਿਸੇ ਵੀ ਪੱਧਰ 'ਤੇ ਗਠਜੋੜ ਨਹੀਂ ਕਰੇਗੀ। ਕਾਂਗਰਸ ਦੇ ਇਸ ਰਵਇਏ ਤੋਂ ਬਸਪਾ ਨੇ ਪਹਿਲਾਂ ਕਰਨਾਟਕ ਫਿਰ ਛੱਤੀਸਗੜ੍ਹ ਵਿਚ ਖੇਤਰੀ ਪਾਰਟੀ ਦੇ ਨਾਲ ਮਿਲ ਕੇ ਚੋਣ ਲੜ੍ਹਨ ਦਾ ਫੈਸਲਾ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM

ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤਾਂਗੇ ਹੁਸ਼ਿਆਰਪੁਰ ਦੀ ਸੀਟ' ਰਾਜ ਕੁਮਾਰ ਚੱਬੇਵਾਲ ਲਈ Door-To-Door ਚੋਣ ਪ੍ਰਚਾਰ ਕਰ..

29 Apr 2024 1:37 PM

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM
Advertisement