
ਅਸੀਂ ਦਫ਼ਤਰ ਜਾਂਦੇ ਹਾਂ ਕੰਮ ਕਰਨ ਲਈ ਅਤੇ ਤਾਂ ਕਿ ਕੁਝ ਪੈਸੇ ਕਮਾ ਕੇ ਆਪਣਾ ਜੀਵਨ ਬਤੀਤ ਕਰ ਸਕੀਏ ਪਰ ਕੀ ਤੁਸੀਂ ਕਿਸੇ ਜਾਨਵਰ
ਨਵੀਂ ਦਿੱਲੀ : ਅਸੀਂ ਦਫ਼ਤਰ ਜਾਂਦੇ ਹਾਂ ਕੰਮ ਕਰਨ ਲਈ ਅਤੇ ਤਾਂ ਕਿ ਕੁਝ ਪੈਸੇ ਕਮਾ ਕੇ ਆਪਣਾ ਜੀਵਨ ਬਤੀਤ ਕਰ ਸਕੀਏ ਪਰ ਕੀ ਤੁਸੀਂ ਕਿਸੇ ਜਾਨਵਰ ਨੂੰ ਦਫ਼ਤਰ 'ਚ ਵੇਖਿਆ ਹੈ। ਹੈਰਾਨ ਨਾ ਹੋਵੋ ਜਨਾਬ ਕਿਉਂਕਿ ਅਜਿਹਾ ਹੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਫੋਟੋ 'ਚ ਇੱਕ ਮਗਰਮੱਛ ਆਫਿਸ 'ਚ ਨਜ਼ਰ ਆ ਰਿਹਾ ਹੈ।
Crocodile in Office Photo goes viral
ਦਰਅਸਲ ਅਮਰੀਕਾ ਦੇ ਕਾਮੇਡੀਅਨ Chris DElia ਨੇ ਇੰਸਟਾਗ੍ਰਾਮ 'ਤੇ ਇੱਕ ਦਫ਼ਤਰ ਦੀ ਫੋਟੋ ਸ਼ੇਅਰ ਕੀਤੀ। ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਦਫ਼ਤਰ ਦੀ ਇੱਕ ਕੁਰਸੀ 'ਤੇ ਇੱਕ ਮਗਰਮੱਛ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਇਸਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਵਾਓ, ਮੈਨੂੰ ਲੱਗਦਾ ਹੈ ਕਿ ਹੁਣ ਇਹ ਮਗਰਮੱਛ ਤੁਹਾਡੀ ਨੌਕਰੀ ਲੈਣ ਵਾਲਾ ਹੈ। ਇਸ ਤੋਂ ਬਾਅਦ ਤਾਂ ਇਹ ਫੋਟੋ ਕਾਫ਼ੀ ਵਾਇਰਲ ਹੋਣ ਲੱਗਾ। ਹਰ ਕੋਈ ਇਸ ਫੋਟੋ ਨੂੰ ਕਾਫ਼ੀ ਸ਼ੇਅਰ ਕਰ ਰਿਹਾ ਹੈ।
Crocodile in Office Photo goes viral
ਇਸ ਫੋਟੋ ਨੂੰ ਹੁਣ ਤੱਕ 63 ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਇਸ ਫੋਟੋ ਨੂੰ ਟਵਿਟਰ 'ਤੇ ਵੀ ਸ਼ੇਅਰ ਕੀਤਾ ਗਿਆ। ਹਾਲਾਂਕਿ ਹੁਣ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਫੋਟੋ ਕਿਸ ਜਗ੍ਹਾ ਅਤੇ ਕਿਹੜੇ ਦਫ਼ਤਰ ਦੀ ਹੈ। ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਫੋਟੋ ਫਲੋਰੀਡਾ ਦੀ ਹੋ ਸਕਦੀ ਹੈ। ਇਸ ਯੂਜ਼ਰ ਨੇ ਟਵਿਟਰ 'ਤੇ ਲਿਖਿਆ ਕਿੰਨਾ ਪਿਆਰਾ ਹੈ ਇਹ ਮਗਰਮੱਛ , ਇਹ ਆਪਣਾ ਬੈਸਟ ਟਰਾਈ ਕਰ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।