
ਲੁਣਾਵਾੜਾ ਦੇ ਦੇਵੀ ਖੋਡਿਆਰ ਮੰਦਰ 'ਚ ਸਾਹਮਣੇ ਆਈ ਘਟਨਾ
ਗੁਜਰਾਤ- ਗੁਜਰਾਤ ਦੇ ਮਹਿਸਾਗਰ ਜ਼ਿਲ੍ਹੇ ਦੇ ਲੁਣਾਵਾੜਾ ਇਲਾਕੇ ਤੋਂ ਆਸਥਾ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇਵੀ ਖੋਡਿਆਰ ਦੇ ਮੰਦਰ ਵਿਚ ਮਗਰਮੱਛ ਘੁੰਮਦਾ ਦਿਖਾਈ ਦਿੱਤਾ ਤਾਂ ਲੋਕਾਂ ਨੇ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਦਰਅਸਲ ਸ਼ਨੀਵਾਰ ਰਾਤ ਮੰਦਰ ਵਿਚ ਹੋਈ ਚੋਰੀ ਤੋਂ ਬਾਅਦ ਐਤਵਾਰ ਸਵੇਰੇ ਜਦੋਂ ਲੋਕ ਦਰਸ਼ਨ ਕਰਨ ਪੁੱਜੇ ਤਾਂ ਮੰਦਰ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਅੰਦਰ ਮਗਰਮੱਛ ਘੁੰਮ ਰਿਹਾ ਸੀ।
Crocodile enters Khodiyar Mataji Temple in Gujarat
ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਦੇਵੀ ਖੋਡਿਆਰ ਦਾ ਵਾਹਨ ਮਗਰਮੱਛ ਹੈ ਅਜਿਹੇ ਵਿਚ ਮੰਦਰ ਦੇ ਗਰਭਗ੍ਰਹਿ ਤੱਕ ਮਗਰਮੱਛ ਦਾ ਆਉਣਾ ਕਿਸੇ ਦੈਵੀ ਸ਼ਕਤੀ ਦਾ ਨਤੀਜਾ ਹੈ। ਦੇਖਦੇ ਹੀ ਦੇਖਦੇ ਵੱਡੀ ਗਿਣਤੀ ਵਿਚ ਲੋਕ ਫੁੱਲਾਂ ਅਤੇ ਪੈਸਿਆਂ ਨਾਲ ਮਗਰਮੱਛ ਦੀ ਪੂਜਾ ਕਰਨ ਲੱਗੇ। ਉਧਰ ਜਿਵੇਂ ਹੀ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਮੰਦਰ ਵਿਚ ਮਗਰਮੱਛ ਵੜ ਜਾਣ ਦਾ ਪਤਾ ਲੱਗਿਆ ਤਾਂ ਉਹ ਮਗਰਮੱਛ ਦੇ ਰੈਸਕਿਊ ਲਈ ਪਹੁੰਚ ਗਏ। ਵਣ ਵਿਭਾਗ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮੰਦਰ ਦੇ ਨੇੜੇ ਹੀ ਤਲਾਬ ਹੈ ਜਿੱਥੋਂ ਇਹ ਮਗਰਮੱਛ ਆਇਆ ਹੈ
Crocodile enters Khodiyar Mataji Temple in Gujarat
ਪਰ ਜਿਵੇਂ ਹੀ ਵਣ ਵਿਭਾਗ ਮੁਲਾਜ਼ਮ ਮਗਰਮੱਛ ਨੂੰ ਫੜਨ ਲੱਗੇ ਤਾਂ ਲੋਕਾਂ ਦੀ ਭੀੜ ਉਨ੍ਹਾਂ ਨੂੰ ਇਹ ਕਹਿ ਕੇ ਰੋਕਣ ਲੱਗ ਗਈ ਕਿ ਇਹ ਉਨ੍ਹਾਂ ਦੀ ਆਸਥਾ ਦਾ ਵਿਸ਼ਾ ਹੈ। ਕਾਫ਼ੀ ਮਸ਼ੱਕਤ ਮਗਰੋਂ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾਇਆ ਅਤੇ 6 ਫੁੱਟ ਲੰਬੇ ਮਗਰਮੱਛ ਨੂੰ ਮੰਦਰ ਵਿਚੋਂ ਫੜ ਕੇ ਨੇੜਲੇ ਤਲਾਬ ਵਿਚ ਛੱਡ ਦਿੱਤਾ। ਦੱਸ ਦਈਏ ਕਿ ਦੇਸ਼ ਦੇ ਲੋਕਾਂ ਵਿਚ ਇਸ ਤਰ੍ਹਾਂ ਦੀ ਅੰਨ੍ਹੀ ਆਸਥਾ ਦੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੇ ਹਨ। ਲੋਕਾਂ ਵਿਚ ਜਾਗਰੂਕਤਾ ਦੀ ਘਾਟ ਕਾਰਨ ਇਹ ਸਿਲਸਿਲਾ ਹਾਲੇ ਵੀ ਇਵੇਂ ਜਿਵੇਂ ਜਾਰੀ ਹੈ।