
ਮੁੰਬਈ ਦੇ ਆਰੇ ਜੰਗਲ 'ਚ ਰੁੱਖਾਂ ਦੇ ਵੱਢੇ ਜਾਣ 'ਤੇ ਸੁਪਰੀਮ ਕੋਰਟ ਨੇ ਅੱਜ ਸੋਮਵਾਰ ਨੂੰ ਰੋਕ ਲਾ ਦਿੱਤੀ। ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ
ਮੁੰਬਈ : ਮੁੰਬਈ ਦੇ ਆਰੇ ਜੰਗਲ 'ਚ ਰੁੱਖਾਂ ਦੇ ਵੱਢੇ ਜਾਣ 'ਤੇ ਸੁਪਰੀਮ ਕੋਰਟ ਨੇ ਅੱਜ ਸੋਮਵਾਰ ਨੂੰ ਰੋਕ ਲਾ ਦਿੱਤੀ। ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਅਸ਼ੋਕ ਭੂਸ਼ਣ ਦੇ ਵਿਸ਼ੇਸ਼ ਬੈਂਚ ਨੇ ਰੁੱਖ ਵੱਢਣ ਵਿਰੁੱਧ ਕਾਨੂੰਨ ਵਿਸ਼ੇ ਦੇ ਇੱਕ ਵਿਦਿਆਰਥੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਸੁਣਾਇਆ। ਮੁੰਬਈ ਦੇ ਆਰੇ ਵਿਖੇ ਰੁੱਖ ਵੱਢੇ ਜਾਣ ਵਿਰੁੱਧ ਅਗਲੀ ਸੁਣਵਾਈ ਹੁਣ 21 ਅਕਤੂਬਰ ਨੂੰ ਹੋਵੇਗੀ।
Supreme court
ਪਟੀਸ਼ਨਰ ਨੇ ਦਾਅਵਾ ਕੀਤਾ ਸੀ ਕਿ ਆਰੇ ਵਣ ਵਿਕਾਸ ਖੇਤਰ ਨਹੀਂ ਹੈ ਤੇ ਨਾ ਹੀ ਵਾਤਾਵਰਣ ਪ੍ਰਤੀ ਕੋਈ ਸੰਵੇਦਨਸ਼ੀਲ ਖੇਤਰ ਹੈ। ਇਸ ਬਾਰੇ ਜਦੋਂ ਪੁੱਛਿਆ ਗਿਆ ਤਾਂ ਮਹਾਰਾਸ਼ਟਰ ਸਰਕਾਰ ਦੀ ਪੈਰਵਾਈ ਕਰ ਰਹੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਨ੍ਹਾਂ ਕੋਲ ਪੂਰੇ ਰਿਕਾਰਡ ਦੀ ਜਾਣਕਾਰੀ ਹੈ। ਉਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਮਾਮਲੇ ਉੱਤੇ ਫ਼ੈਸਲਾ ਆਉਣ ਤੱਕ ਆਰੇ ਵਿੱਚ ਕੋਈ ਰੁੱਖ ਵੱਢਿਆ ਨਹੀਂ ਜਾਵੇਗਾ।
Supreme court
ਸੁਪਰੀਮ ਕੋਰਟ ਨੂੰ ਪਟੀਸ਼ਨਰ ਨੇ ਕਿਹਾ ਕਿ ਆਰੇ ਦੇ ਜੰਗਲ ਨੂੰ ਸੂਬਾ ਸਰਕਾਰ ਵੱਲੋਂ ‘ਗ਼ੈਰ–ਵਰਗੀਕ੍ਰਿਤ ਵਨ’ ਸਮਝਿਆ ਗਿਆ ਤੇ ਰੁੱਖਾਂ ਦਾ ਵੱਢਿਆ ਜਾਣਾ ਨਾਜਾਇਜ਼ ਹੈ। ਸੁਪਰੀਮ ਕੋਰਟ ਨੇ ਆਰੇ ਵਣ ਬਾਰੇ ਹੁਕਮ ਦਿੰਦਿਆਂ ਮਹਾਰਾਸ਼ਟਰ ਸਰਕਾਰ ਨੂੰ ਹੁਕਮ ਦਿੱਤਾ ਕਿ ਹੁਣ ਕੁਝ ਵੀ ਨਾ ਵੱਢਿਆ ਜਾਵੇ।
Supreme court
ਸੁਪਰੀਮ ਕੋਰਟ ਨੇ ਇਸ ਸਾਰੇ ਮਾਮਲੇ ਦੀ ਸਮੀਖਿਆ ਕਰਨ ਦੀ ਗੱਲ ਵੀ ਕੀਤੀ ਹੈ। ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਬਾਰੇ ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਆਰੇ ਵਿਖੇ ਰੁੱਖ ਵੱਢੇ ਜਾਣ ਵਿਰੁੱਧ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।