
ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ 'ਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ੁੱਕਰਵਾਰ ਨੂੰ ਮੁੰਬਈ ਦੇ ਇਕ ਗੋਦਾਮ ਤੋਂ ਲਗਭਗ 120 ਕਰੋੜ ਰੁਪਏ ਦੀ 60 ਕਿਲੋਗ੍ਰਾਮ ਮੈਫੇਡ੍ਰੋਨ ਡਰੱਗ ਜ਼ਬਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ 'ਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸਾਬਕਾ ਪਾਇਲਟ ਸੋਹੇਲ ਗਫਾਰ ਸਮੇਤ ਦੋ ਲੋਕ ਏਅਰ ਇੰਡੀਆ ਦੇ ਹਨ।
ਸੋਹੇਲ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੁਝ ਸਾਲ ਪਹਿਲਾਂ ਨੌਕਰੀ ਛੱਡ ਦਿੱਤੀ ਸੀ। ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਡਰੱਗ ਕਾਰਟੈਲ ਨੇ ਕਰੀਬ 225 ਕਿਲੋ ਮੈਫੇਡ੍ਰੋਨ ਡਰੱਗ ਬਾਜ਼ਾਰ 'ਚ ਵੇਚੀ ਹੈ। ਇਸ ਵਿਚੋਂ 60 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ।
ਪੁਲਿਸ ਮੁਤਾਬਕ ਉਹ ਕਿਸੇ ਵੱਡੇ ਨੈੱਟਵਰਕ ਨਾਲ ਜੁੜੇ ਹੋਏ ਹਨ। ਗੁਜਰਾਤ ਦੇ ਜਾਮਨਗਰ ਵਿਚ ਇਸ ਹਫ਼ਤੇ ਚਾਰ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਮਨਗਰ 'ਚ ਨੇਵੀ ਇੰਟੈਲੀਜੈਂਸ ਤੋਂ ਬਾਅਦ ਮੁੰਬਈ ਡਰੱਗ ਦਾ ਪਰਦਾਫਾਸ਼। ਹੁਣ ਇਸੇ ਕੇਸ ਦਾ ਸਬੰਧ ਵੀ ਇਸ ਕੇਸ ਨਾਲ ਹੀ ਦੱਸਿਆ ਜਾ ਰਿਹਾ ਹੈ।
ਇਸ ਸਾਲ ਦੇ ਸ਼ੁਰੂ ਵਿਚ ਗੁਜਰਾਤ ਵਿਚ ਕਈ ਥਾਵਾਂ ਤੋਂ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ। ਅਗਸਤ ਵਿਚ ਵਡੋਦਰਾ ਵਿਚ 200 ਕਿਲੋ ਮੈਫੇਡ੍ਰੋਨ ਡਰੱਗ ਜ਼ਬਤ ਕੀਤੀ ਗਈ ਸੀ। ਅਪਰੈਲ ਵਿਚ ਕਾਂਡਲਾ ਬੰਦਰਗਾਹ ਤੋਂ 260 ਕਿਲੋ ਨਸ਼ੀਲੇ ਪਦਾਰਥ ਫੜੇ ਗਏ ਸਨ। ਇਸੇ ਤਰ੍ਹਾਂ ਪਿਛਲੇ ਸਤੰਬਰ ਮਹੀਨੇ ਵਿਚ ਮੁੰਬਈ ਬੰਦਰਗਾਹ ਤੋਂ ਸਭ ਤੋਂ ਵੱਧ 21 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਸਨ।