
ਹਿਮਾਚਲ 'ਚ ਮੌਸਮ ਵਿਭਾਗ ਨੇ ਬਾਰਿਸ਼ ਦਾ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਬੁੱਧਵਾਰ ਤੋਂ ਯਾਨੀ 6 ਅਤੇ 7 ਨਵੰਬਰ ਨੂੰ ਸੂਬੇ ਕਈ ਖੇਤਰਾਂ 'ਚ
ਸ਼ਿਮਲਾ : ਹਿਮਾਚਲ 'ਚ ਮੌਸਮ ਵਿਭਾਗ ਨੇ ਬਾਰਿਸ਼ ਦਾ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਬੁੱਧਵਾਰ ਤੋਂ ਯਾਨੀ 6 ਅਤੇ 7 ਨਵੰਬਰ ਨੂੰ ਸੂਬੇ ਕਈ ਖੇਤਰਾਂ 'ਚ ਮੀਂਹ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ 8 ਨਵੰਬਰ ਤੱਕ ਪੂਰੇ ਸੂਬੇ ਵਿੱਚ ਮੌਸਮ ਖ਼ਰਾਬ ਰਹਿਣ ਦਾ ਅਨੁਮਾਨ ਲਗਾਇਆ ਹੈ। ਉਥੇ ਹੀ, 7 ਅਤੇ 8 ਨਵੰਬਰ ਨੂੰ ਧਰਮਸ਼ਾਲਾ ਵਿੱਚ ਹੋਣ ਵਾਲੀ ਗਲੋਬਲ ਇੰਵੈਸਟਰ ਮੀਟ ਦੇ ਦੌਰਾਨ ਵੀ ਮੀਂਹ ਦੇ ਆਸਾਰ ਹਨ।
Heavy rain in Punjab
ਹਾਲਾਂਕਿ 9 ਨਵੰਬਰ ਤੋਂ ਬਾਅਦ ਸੂਬੇ 'ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਹੈ। ਦੱਸ ਦਈਏ ਕਿ ਬਰਫਬਾਰੀ ਦੇ ਚਲਦੇ ਬੰਦ ਹੋਇਆ ਰੋਹਤਾਂਗ ਯਾਤਰਾ ਤਿੰਨ ਦਿਨਾਂ ਬਾਅਦ ਬਹਾਲ ਹੋ ਜਾਵੇਗੀ। ਬੀਆਰਓ ਨੇ ਮੰਗਲਵਾਰ ਸਵੇਰੇ ਰੋਹਤਾਂਗ ਯਾਤਰਾ ਵਾਹਨਾਂ ਨੂੰ ਬਹਾਲ ਕਰ ਦਿੱਤਾ।
Heavy rain in Punjab
ਰਸਤਾ ਖੁਲਦੇ ਹੀ ਯਾਤਰੀਆਂ ਨੇ ਰੋਹਤਾਂਗ ਦਾ ਰੁਖ਼ ਕੀਤਾ ਜਿਸਦੇ ਚਲਦੇ ਸੜਕ 'ਤੇ ਲੰਬਾ ਜਾਮ ਲੱਗ ਗਿਆ। ਮੰਗਲਵਾਰ ਨੂੰ ਕੋਕਸਰ ਦੇ ਵਲੋਂ ਸ਼ਾਮ ਪੰਜ ਵਜੇ ਤੱਕ 90 ਵਾਹਨ ਮਨਾਲੀ ਲਈ ਭੇਜੇ ਗਏ। ਜਦੋਂ ਕਿ ਮਨਾਲੀ ਤੋਂ ਵੀ ਦੁਪਹਿਰ ਬਾਅਦ 80 ਵਾਹਨ ਕੋਕਸਰ ਪੁੱਜੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।