ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਅਰਬ ਸਾਗਰ ‘ਚ ਆਏ ਦੋ ਚੱਕਰਵਤੀ ਤੂਫ਼ਾਨ
Published : Nov 1, 2019, 4:15 pm IST
Updated : Nov 1, 2019, 4:15 pm IST
SHARE ARTICLE
cyclonic storms
cyclonic storms

ਮੌਸਮ ਦਾ ਮਿਜਾਜ ਦੱਖਣੀ ਭਾਰਤ ਵਚਿ ਲਗਾਤਾਰ ਬਦਲਦਾ ਜਾ ਰਿਹਾ ਹੈ...

ਨਵੀਂ ਦਿੱਲੀ: ਮੌਸਮ ਦਾ ਮਿਜਾਜ ਦੱਖਣੀ ਭਾਰਤ ਵਚਿ ਲਗਾਤਾਰ ਬਦਲਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅਰਬ ਸਾਗਰ ਵਿਚ ਇਕ ਅਨੌਖੀ ਘਟਨਾ ਘਟ ਰਹੀ ਹੈ। ਦਰਅਸਲ, ਅਰਬ ਸਾਗਰ ਵਚਿ ਇਕ ਸਮੇਂ ਦੋ ਚੱਕਰਵਤੀ ਤੂਫ਼ਾਨ ਚੱਲ ਰਹੇ ਹਨ। ਮੌਸਮ ਵਿਭਾਗ ਨੇ ਕਿਹਾ ਕਿ ਗੰਭੀਰ ਚੱਕਰਵਤੀ ਤੂਫ਼ਾਨ ਵਿਚ ਤਬਦੀਲ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁਕਰਵਾਰ ਨੂੰ ਲਕਸ਼ਦੀਪ ਵਿਚ ਪ੍ਰਤੀਕੂਲ ਮੌਸਮ ਨਹੀਂ ਹੋਵੇਗਾ ਕਿਉਂਕਿ ਚਕਰਵਤ ਉਤਰ ਪੱਛਮ ਵੱਲ ਵਧ ਰਿਹਾ ਹੈ।

ਤਾਮਿਲਨਾਡੂ ਵਿਚ ਬਾਰਿਸ਼ ਤੋਂ ਬਾਅਦ ਵਧਿਆ ਨਦੀ ਦਾ ਜਲ ਪੱਧਰ

ਇਸ ‘ਚ ਮੌਸਮ ਵਿਭਾਗ ਨੇ ਕਈ ਸਥਾਨਾਂ ਉਤੇ ਭਾਰੀ ਬਾਰਿਸ਼ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਸੀ। ਤਾਮਿਲਨਾਡੂ ਦੇ ਮਦੂਰੇ ਵਿਚ ਬਾਰਿਸ਼ ਦੇ ਕਾਰਨ ਬੈਗਈ ਨਦੀ ਦਾ ਜਲਪੱਧਰ ਵਧ ਗਿਆ ਹੈ। ਮੌਸਮ ਏਜੰਸੀ ਦੇ ਮੁਤਾਬਿਕ, ਲਕਸ਼ਦੀਪ ਵਿਚ ਵੱਖ-ਵੱਖ ਸਥਾਨਾਂ ਉਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕੇਰਲ ਅਤੇ ਕਰਨਾਟਕ ਦ ਤੱਟੀ ਇਲਾਕਿਆਂ ਵਿਚ ਵੀ ਭਾਰੀ ਤੋਂ ਹਲਕੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।

ਮਛੇਰਿਆਂ ਨੂੰ ਲਕਸ਼ਦੀਪ ਖੇਤਰ ਅਤੇ ਉਸ ਦੇ ਨਾਲ ਦੱਖਣੀ ਪੂਰਬ ਅਰਬ ਸਾਗਰ ਵਿਚ ਦਾਖਲ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਉਥੇ, ਲਕਸ਼ਦੀਪ ਦੇ ਕਲਪੇਨੀ ਦੀਪ ‘ਤੇ ਵੀਰਵਾਰ ਨੂੰ ਭਾਰੀ ਬਾਰਿਸ਼ ਨਾਲ ਕਾਫ਼ੀ ਤਬਾਹੀ ਹੋਈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਹੀ ਮੱਧ ਅਰਬ ਸਾਗਰ ਅਤੇ ਉਸ ਨਾਲ ਲਗਦੇ ਲਕਸ਼ਦੀਪ ਖੇਤਰ ਵਿਚ ਗੰਭੀਰ ਚਕਰਵਤੀ ਤੂਫ਼ਾਨ ਮਾਲੇ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ।

ਕੇਰਲ ‘ਚ ਦਾਖਲ ਹੋਇਆ ਪਾਣੀ

ਚਕਰਵਾਤ ਤੂਫ਼ਾਨ ਮਹਾ ਦੇ ਕਾਰਨ ਸਮੁੰਦਰ ਦੀ ਉਥਲ-ਪੁਥਲ ਭਰੇ ਹਾਲਾਤਾਂ ਤੋਂ ਬਾਅਦ ਕੱਲ੍ਹ ਯਾਨੀ ਵੀਰਵਾਰ ਨੂੰ ਸਮੁੰਦਰ ਦਾ ਪਾਣੀ ਸੜਕਾਂ ਤੱਕ ਆ ਗਿਆ ਅਤੇ ਕੇਰਲ ਦੇ ਦੇ ਚੈਲੰਜ, , ਏਨਰਕੁਲਮ ਸਥਿੱਤ ਘਰਾਂ ਵਿਚ ਵੀ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਪਹਿਲਾਂ ਹੀ ਮਹਾ ਨੂੰ ਲੈ ਕੇ ਦੋ ਦਿਨ ਦਾ ਅਲਰਟ ਜਾਰੀ ਕਰ ਦਿੱਤਾ ਸੀ। ਕੇਰਲ ਦੇ ਛੇ ਜ਼ਿਲ੍ਹਿਆਂ ਵਿਚ ਵੀ ਤੂਫ਼ਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਸੀ ਕਿ ਜੇਕਰ ਅਰਬ ਸਾਗਰ ਵਿਚ ਚਕਰਵਰਤੀ ਤੂਫ਼ਾਨ ਬਣਦਾ ਹੈ। ਤਾਂ ਇਸਦਾ ਨਾਮ ਮਹਾ ਹੋਵੇਗਾ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement