140 ਰੁਪਏ ਪਿੱਛੇ ਭਤੀਜੇ ਨੇ ਕੀਤਾ ਚਾਚੇ ਦਾ ਕਤਲ
Published : Nov 7, 2022, 1:25 pm IST
Updated : Nov 7, 2022, 2:58 pm IST
SHARE ARTICLE
Nephew killed uncle for 140 rupees in Bhojpur
Nephew killed uncle for 140 rupees in Bhojpur

ਮੁਲਜ਼ਮ ਦਾ ਭਰਾ ਵੀ ਕਤਲ ਦੇ ਮਾਮਲੇ 'ਚ ਜੇਲ 'ਚ ਸਜ਼ਾ ਕੱਟ ਰਿਹਾ ਹੈ।

 

ਭੋਜਪੁਰ: 140 ਰੁਪਏ ਲਈ ਭਤੀਜੇ ਬੌਬੀ ਦਿਓਲ ਨੇ ਚਾਚੇ ਦਾ ਕਤਲ ਕਰ ਦਿੱਤਾ। ਭਤੀਜੇ ਨੇ ਬਿਨਾਂ ਪੁੱਛੇ ਚਾਚੇ ਦੀ ਜੇਬ ਵਿੱਚੋਂ 140 ਰੁਪਏ ਕੱਢ ਲਏ ਸਨ। ਇਸ ਕਾਰਨ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਝਗੜਾ ਵਧ ਗਿਆ ਅਤੇ ਭਤੀਜੇ ਨੇ ਘਰੋਂ ਚਾਕੂ ਲਿਆ ਕੇ ਚਾਚੇ ਉੱਤੇ ਚਾਕੂ ਨਾਲ ਤਾਬੜਤੋੜ 20 ਵਾਰ ਕੀਤੇ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

ਮਾਮਲਾ ਟਾਊਨ ਥਾਣਾ ਖੇਤਰ ਦੇ ਰੌਜਾ ਇਲਾਕੇ ਦਾ ਹੈ। ਬੌਬੀ ਦਿਓਲ ਨੇ ਸਿਰਫ਼ 140 ਰੁਪਏ ਲਈ ਆਪਣੇ ਚਾਚੇ ਰਮੇਸ਼ ਕੁਮਾਰ ਉਰਫ਼ ਮੱਲੂ ਦਾ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਭੋਜਪੁਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਕਤਲ ਦੇ ਮੁੱਖ ਦੋਸ਼ੀ ਬੌਬੀ ਨੂੰ ਗ੍ਰਿਫਤਾਰ ਕਰ ਲਿਆ ਹੈ। ਭੋਜਪੁਰ ਦੇ ਐਸਪੀ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਚਾਚੇ-ਭਤੀਜੇ ਵਿਚਾਲੇ ਮਹਿਜ਼ 140 ਰੁਪਏ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਬੌਬੀ ਨੇ ਆਪਣੇ ਚਾਚੇ ਦੇ ਸਰੀਰ ਦੇ ਕਈ ਥਾਈਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।

ਮੁਲਜ਼ਮ ਬੌਬੀ ਦਿਓਲ ਉਰਫ਼ ਰਵੀ ਨੇ ਆਪਣੇ ਚਾਚੇ ਰਮੇਸ਼ ਕੁਮਾਰ ਦੀ ਜੇਬ 'ਚ ਰੱਖੇ 160 'ਚੋਂ 140 ਰੁਪਏ ਕੱਢ ਲਏ ਸਨ ਅਤੇ ਬਾਕੀ 20 ਰੁਪਏ ਉਸ ਦੀ ਜੇਬ 'ਚ ਹੀ ਛੱਡ ਦਿੱਤੇ। ਇਸ ਸਬੰਧੀ ਚਾਚੇ ਨੂੰ ਪਤਾ ਲੱਗਣ 'ਤੇ ਦੋਵਾਂ ਵਿਚਾਲੇ ਮਾਮੂਲੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਭਤੀਜੇ ਬੌਬੀ ਦਿਓਲ ਨੇ ਘਰੋਂ ਚਾਕੂ ਲਿਆ ਕੇ ਉਸ ’ਤੇ ਵਾਰ ਕਰ ਕੇ ਚਾਚੇ ਰਮੇਸ਼ ਨੂੰ ਜ਼ਖ਼ਮੀ ਕਰ ਦਿੱਤਾ, ਪਰ ਇਲਾਜ ਦੌਰਾਨ ਐਤਵਾਰ ਨੂੰ ਉਸ ਦੀ ਮੌਤ ਹੋ ਗਈ।

ਕਤਲ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਐਸਪੀ ਸੰਜੇ ਕੁਮਾਰ ਦੀਆਂ ਹਦਾਇਤਾਂ ’ਤੇ ਸਹਾਇਕ ਪੁਲਿਸ ਕਪਤਾਨ ਹਿਮਾਂਸ਼ੂ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਟੀਮ ਦੇ ਗਠਨ ਤੋਂ ਬਾਅਦ ਸਾਰੇ ਪੁਲਿਸ ਮੁਲਾਜ਼ਮਾਂ ਨੇ ਸਿਟੀ ਥਾਣਾ ਖੇਤਰ ਦੇ ਅਧੀਨ ਪੈਂਦੇ ਰੌਜਾ ਮੁਹੱਲੇ 'ਚ ਮੁਲਜ਼ਮ ਦੇ ਘਰ ਛਾਪੇਮਾਰੀ ਕੀਤੀ | ਛਾਪੇਮਾਰੀ ਦੌਰਾਨ ਟੀਮ ਨੇ ਮਾਮਲੇ ਵਿੱਚ ਸ਼ਾਮਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਕਾਬੂ ਕੀਤਾ ਗਿਆ ਮੁਲਜ਼ਮ ਬੌਬੀ ਦਿਓਲ ਉਰਫ਼ ਰਵੀ ਕੁਮਾਰ ਪੁੱਤਰ ਸੰਤੋਸ਼ ਪ੍ਰਸਾਦ ਵਾਸੀ ਨਗਰ ਥਾਣਾ ਖੇਤਰ ਅਧੀਨ ਪੈਂਦੇ ਰੌਜਾ ਮੁਹੱਲਾ ਦਾ ਹੈ। ਪੁਲਿਸ ਗ੍ਰਿਫਤਾਰ ਦੋਸ਼ੀ ਦੇ ਅਪਰਾਧਿਕ ਇਤਿਹਾਸ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ। ਦੱਸ ਦਈਏ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਬੌਬੀ ਦੇਵਲ ਉਰਫ ਰਵੀ ਦਾ ਭਰਾ ਸੰਨੀ ਵੀ ਕਤਲ ਦੇ ਮਾਮਲੇ 'ਚ ਜੇਲ 'ਚ ਸਜ਼ਾ ਕੱਟ ਰਿਹਾ ਹੈ।
 

SHARE ARTICLE

ਏਜੰਸੀ

Advertisement

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM
Advertisement