
ਯੂਪੀ ਦੇ ਬੁਲੰਦਸ਼ਹਿਰ ਵਿਚ ਕਥਿਤ ਗਊ ਹੱਤਿਆ ਦੇ ਸ਼ੱਕ 'ਚ ਹੋਈ ਹਿੰਸਾ ਵਿਚ ਸ਼ਹੀਦ ਹੋਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਮਾਮਲੇ ਵਿਚ ਇਕ ਹੋਰ ਖੁਲਾਸਾ ਹੋਇਆ ਹੈ
ਬੁਲੰਦਸ਼ਹਿਰ (ਭਾਸ਼ਾ): ਯੂਪੀ ਦੇ ਬੁਲੰਦਸ਼ਹਿਰ ਵਿਚ ਕਥਿਤ ਗਊ ਹੱਤਿਆ ਦੇ ਸ਼ੱਕ 'ਚ ਹੋਈ ਹਿੰਸਾ ਵਿਚ ਸ਼ਹੀਦ ਹੋਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਮਾਮਲੇ ਵਿਚ ਇਕ ਹੋਰ ਖੁਲਾਸਾ ਹੋਇਆ ਹੈ। ਘਟਨਾ ਤੋਂ ਤਿੰਨ ਮਹੀਨੇ ਪਹਿਲਾਂ ਇਕ ਸਥਾਨਕ ਹਿੰਦੂ ਨੇਤਾ ਨੇ ਸਰਕਾਰ ਨੂੰ ਪੱਤਰ ਲਿਖ ਕੇ ਇੰਸਪੈਕਟਰ ਸੁਬੋਧ ਦੀ ਸ਼ਿਕਾਇਤ ਕੀਤੀ ਸੀ। ਇਸ ਪੱਤਰ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਇੰਸਪੈਕਟਰ ਸੁਬੋਧ ਕੁਮਾਰ ਨੂੰ ਹਿੰਦੂਆਂ ਦੇ ਧਾਰਮਿਕ ਪ੍ਰੋਗਰਾਮਾਂ ਵਿਚ ਰੁਕਾਵਟ ਪਾਉਣ ਦੀ ਆਦਤ ਹੈ। ਇਸ ਕਾਰਨ ਹਿੰਦੂ ਸਮਾਜ ਵਿਚ ਉਨ੍ਹਾਂ ਦੇ ਪ੍ਰਤੀ ਗੁੱਸਾ ਹੈ।
Letter
ਸੋਮਵਾਰ ਨੂੰ ਬੁਲੰਦਸ਼ਹਿਰ ਵਿਚ ਗਊ ਹੱਤਿਆ ਦੇ ਦੋਸ਼ ਤੋਂ ਬਾਅਦ ਹਿੰਸਾ ਭੜਕੀ ਸੀ। ਇਸ ਹਿੰਸਾ ਵਿਚ ਸਿਆਨਾ ਦੇ ਇੰਸਪੈਕਟਰ ਸੁਬੋਧ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਘਟਨਾ ਤੋਂ ਤਿੰਨ ਮਹੀਨੇ ਪਹਿਲਾਂ ਲਿਖੇ ਗਏ ਦੋ ਪੈਰਾਗ੍ਰਾਫ ਦੇ ਇਸ ਪੱਤਰ ਵਿਚ ਕਿਹਾ ਗਿਆ ਸੀ, ਉਨ੍ਹਾਂ ਨੂੰ (ਇੰਸਪੈਕਟਰ ਸੁਬੋਧ) ਅਤੇ ਕੁੱਝ ਹੋਰ ਦੂਜੇ ਪੁਲਿਸਵਾਲਿਆਂ ਨੂੰ ਇਥੋਂ ਤਰੁਤ ਟ੍ਰਾਂਸਫਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਵਿਰੁਧ ਵਿਭਾਗੀ ਜਾਂਚ ਕਰਾਈ ਜਾਵੇ। ਇਸ ਪੱਤਰ ਦੇ ਅੰਤ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਇਹ ਮੰਗ ਬੀਜੇਪੀ ਦੇ ਸਾਰੇ ਸਥਾਨਕ ਨੇਤਾਵਾਂ ਨੇ ਕੀਤੀ ਹੈ।
ਬੀਜੇਪੀ ਬੁਲੰਦਸ਼ਹਿਰ ਦੇ ਜਨਰਲ ਸੱਕਤਰ ਸੰਜੈ ਸ਼ਰੋਤੀਆ ਨੇ ਕਿਹਾ, ਬੁਲੰਦਸ਼ਹਿਰ ਵਿਚ ਸਾਡੇ ਅਤੇ ਇੰਸਪੈਕਟਰ ਸੁਬੋਧ ਦੇ ਵਿਚਕਾਰ ਕਈ ਵਾਰ ਮੱਤਭੇਦ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇੰਸਪੈਕਟਰ ਸੁਬੋਧ ਨੂੰ ਕਿਹਾ ਸੀ ਕਿ ਜੋ ਲੋਕ ਸ਼ਹਿਰ ਵਿਚ ਬਿਨਾਂ ਹੈਲਮਟ ਦੇ ਚਲਦੇ ਹਨ, ਉਨ੍ਹਾਂ ਨੂੰ ਜੁਰਮਾਨਾ ਨਹੀਂ ਲਗਾਇਆ ਜਾਵੇਗਾ, ਸਿਰਫ਼ ਹਾਈਵੇ ਉਤੇ ਬਿਨਾਂ ਹੈਲਮਟ ਦੇ ਚਲਣ ਵਾਲਿਆਂ ਨੂੰ ਹੀ ਜੁਰਮਾਨਾ ਲਾਉਣਾ ਚਾਹੀਦਾ ਹੈ ਪਰ ਉਨ੍ਹਾਂ ਨੇ ਸਾਡੀ ਇਕ ਨਹੀਂ ਸੁਣੀ।
Subodh Kumar Singh
ਉਨ੍ਹਾਂ ਨੇ ਕਿਹਾ ਕਿ ਕਈ ਵਾਰ ਇੰਸਪੈਕਟਰ ਸੁਬੋਧ ਹਿੰਦੂਆਂ ਦੇ ਪਰੋਗਰਾਮ ਵਿਚ ਰੁਕਾਵਟ ਪਾਉਂਦੇ ਸਨ। ਉਨ੍ਹਾਂ ਵਿਰੁਧ ਹਿੰਦੂ ਸਮਾਜ ਵਿਚ ਗੁੱਸਾ ਸੀ। ਲੋਕ ਉਨ੍ਹਾਂ ਦੀ ਬਦਲੀ ਦੀ ਮੰਗ ਕਰ ਰਹੇ ਸਨ ਇਸ ਲਈ ਅਸੀਂ ਲੋਕਾਂ ਸਥਾਨਕ ਸੰਸਦ ਦੇ ਨਾਮ 1 ਸਤੰਬਰ ਨੂੰ ਪੱਤਰ ਲਿਖਿਆ ਸੀ ਅਤੇ ਇੰਸਪੈਕਟਰ ਸੁਬੋਧ ਦੀ ਬਦਲੀ ਦੀ ਮੰਗ ਕੀਤੀ ਸੀ।
ਇਸ ਪੱਤਰ ਵਿਚ ਕਈ ਸਥਾਨਕ ਨੇਤਾਵਾਂ ਨੇ ਦਸਤਖਤ ਕੀਤੇ ਸਨ। ਬੀਜੇਪੀ ਦੇ ਸਾਬਕਾ ਸੇਵਾਦਾਰ ਕਾਮਦੇਵ ਤਿਆਗੀ ਦੇ ਵੀ ਇਸ ਪੱਤਰ ਵਿੱਚ ਦਸਤਖਤ ਸਨ। ਉਨ੍ਹਾਂ ਨੇ ਕਿਹਾ ਕਿ ਇੰਸਪੈਕਟਰ ਸੁਬੋਧ ਦਾ ਵਰਤਾਅ ਬਹੁਤ ਮਾੜਾ ਸੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪਾਰਟੀ ਦੇ ਨੇਤਾਵਾਂ ਨੇ ਸੰਸਦ ਨੂੰ ਇਕ ਜਨਤਕ ਪੱਤਰ ਲਿਖਿਆ ਸੀ ।