
ਕੇਰਲ ਵਿਚ ਆਈ ਹੜ੍ਹ ਨੇ ਪੂਰੇ ਕੇਰਲ ਨੂੰ ਬਰਬਾਦ ਕਰ ਦਿਤਾ, ਜ਼ਿੰਦਗੀ ਹੌਲੀ - ਹੌਲੀ ਪਟੜੀ 'ਤੇ ਪਰਤ ਰਹੀ ਹੈ ਪਰ ਇਸ ਵਿਚ ਕਰਨਾਟਕ ਦੇ ਬੀਜੇਪੀ ਵਿਧਾਇਕ ਨੇ ਕੇਰਲ ਦੇ ਜ਼ਖ਼ਮ...
ਨਵੀਂ ਦਿੱਲੀ : ਕੇਰਲ ਵਿਚ ਆਈ ਹੜ੍ਹ ਨੇ ਪੂਰੇ ਕੇਰਲ ਨੂੰ ਬਰਬਾਦ ਕਰ ਦਿਤਾ, ਜ਼ਿੰਦਗੀ ਹੌਲੀ - ਹੌਲੀ ਪਟੜੀ 'ਤੇ ਪਰਤ ਰਹੀ ਹੈ ਪਰ ਇਸ ਵਿਚ ਕਰਨਾਟਕ ਦੇ ਬੀਜੇਪੀ ਵਿਧਾਇਕ ਨੇ ਕੇਰਲ ਦੇ ਜ਼ਖ਼ਮ 'ਤੇ ਲੂਣ ਛਿੜਕਣ ਵਾਲਾ ਬਿਆਨ ਦਿਤਾ ਹੈ। ਕਰਨਾਟਕ ਦੇ ਵਿਜੈਪੁਰਾ ਦੇ ਬੀਜੇਪੀ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ਨੇ ਕਿਹਾ ਕਿ ਕੇਰਲ ਵਿਚ ਹੜ੍ਹ ਗਊਹਤਿਆ ਦੇ ਕਾਰਨ ਆਈ।
Karnataka BJP MLA
ਬਸਨਗੌੜਾ ਦਾ ਕਹਿਣਾ ਹੈ ਕਿ ਹਿੰਦੁਆਂ ਦੀਆਂ ਭਾਵਨਾਵਾਂ ਠੇਸ ਪਹੁੰਚਾਉਣ ਦੀ ਸਜ਼ਾ ਮਿਲੀ ਹੈ। ਬਸਨਗੌੜਾ ਅਪਣੇ ਵਿਵਾਦਿਤ ਬਿਆਨਾਂ ਦੀ ਵਜ੍ਹਾ ਨਾਲ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਬੀਜੇਪੀ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ਨੇ ਕਿਹਾ ਕਿ ਜੇਕਰ ਹਿੰਦੂ ਭਾਵਨਾਵਾਂ ਨੂੰ ਉਕਸਾਇਆ ਜਾਵੇਗਾ ਤਾਂ ਧਰਮ ਉਨ੍ਹਾਂ ਨੂੰ ਦੰਡਿਤ ਕਰੇਗਾ। ਉਦਾਹਰਣ ਲਈ ਦੇਖ ਲਓ ਕਿ ਕੇਰਲ ਵਿਚ ਕੀ ਹੋਇਆ।
Kerala Flood
ਇਸ ਨੂੰ ਸਵਰਗ ਕਿਹਾ ਜਾਂਦਾ ਹੈ ਪਰ ਇੱਥੇ ਗਉਹੱਤਿਆ ਹੁੰਦੀ ਹੈ। ਬੀਫ ਫੈਸਟਿਵਲ ਦੇ ਇਕ ਸਾਲ ਦੇ ਅੰਦਰ ਇਸ ਪ੍ਰਦੇਸ਼ ਨੂੰ ਹੜ੍ਹ ਨੇ ਅਪਣੀ ਚਪੇਟ ਵਿਚ ਲੈ ਲਿਆ ਹੈ।ਕੁਦਰਤੀ ਆਫ਼ਤ ਨੂੰ ਲੈ ਕੇ ਦਿੱਤੇ ਬੀਜੇਪੀ ਵਿਧਾਇਕ ਦੇ ਬਿਆਨ ਨਾਲ ਕੇਰਲ ਦੀ ਜਨਤਾ ਨਰਾਜ਼ ਹੈ। ਕੇਰਲ ਦੇ ਲੋਕਾਂ ਦਾ ਕਹਿਣਾ ਹੈ ਕਿ ਬੀਜੇਪੀ ਦਾ ਨਫ਼ਰਤ ਫੈਲਾਉਣ ਦਾ ਏਜੰਡਾ ਕੇਰਲ ਵਿਚ ਨਹੀਂ ਚੱਲੇਗਾ।
Kerala Flood
ਕੇਰਲ ਦੀ ਜਨਤਾ ਦਾ ਕਹਿਣਾ ਹੈ ਕਿ ਬੀਜੇਪੀ ਰਾਜਨੀਤੀ ਕਰ ਰਹੀ ਹੈ ਕੇਰਲ ਦੇ ਬੀਜੇਪੀ ਨੇਤਾ ਵੀ ਛੁਪ ਕੇ ਗਊ ਮਾਸ ਖਾਂਦੇ ਹਨ। ਹਿੰਦੂ ਮਹਾਸਭਾ ਪ੍ਰਧਾਨ ਸਵਾਮੀ ਵਿਸ਼ਨੂ ਮਹਾਰਾਜ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਜੋ ਆਫ਼ਤ ਆਈ ਹੈ ਉਹ ਕੇਰਲ ਵਿਚ ਗਊ ਹੱਤਿਆ ਦੀ ਵਜ੍ਹਾ ਨਾਲ, ਗਊ ਮਾਸ ਖਾਣ ਨਾਲ ਅਤੇ ਦੇਵੀ ਦੇਵਤਰਪਣ ਨੂੰ ਨਾਖ਼ੁਸ਼ ਕਰਨ ਨਾਲ, ਹਿੰਦੁਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਨਾਲ ਕੇਰਲ ਵਿਚ ਹੜ੍ਹ ਆਈਆ ਹੈ।
kerala Flood
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 29 ਅਗਸਤ ਨੂੰ ਹੜ੍ਹ ਪ੍ਰਭਾਵਿਤ ਕੇਰਲ ਦਾ ਦੌਰਾ ਕਰਣਗੇ। ਕੇਰਲ ਨਾ ਜਾ ਕੇ ਲੰਡਨ ਜਾਣ 'ਤੇ ਵਿਰੋਧੀ ਸਵਾਲ ਉਠਾ ਰਹੇ ਸਨ। ਹਾਲਾਂਕਿ ਰਾਹੁਲ ਗਾਂਧੀ ਨੇ ਟਵਿਟਰ ਦੇ ਜ਼ਰੀਏ ਕੇਰਲ ਦੀ ਹੜ੍ਹ 'ਤੇ ਦੁੱਖ ਜਤਾਇਆ ਸੀ।