ਹੀਰਿਆਂ ਨਾਲ ਜੜੇ ਹਵਾਈ ਜਹਾਜ਼ ਨੂੰ ਵੇਖ ਹੈਰਾਨ ਹੋਏ ਲੋਕ

ਸਪੋਕਸਮੈਨ ਸਮਾਚਾਰ ਸੇਵਾ
Published Dec 7, 2018, 5:32 pm IST
Updated Dec 7, 2018, 5:32 pm IST
ਹੀਰਿਆਂ ਨਾਲ ਜੜੇ ਮੋਬਾਈਲ ਫੋਨ ਅਤੇ ਬਾਕੀ ਚੀਜ਼ਾਂ ਤਾਂ ਤੁਸੀਂ ਕਈ ਵੇਖੀਆਂ ਹੋਣਗੀਆਂ ਪਰ ਹੁਣ ਹੀਰਿਆਂ ਨਾਲ ਜੜਿਆ ਇਕ ਹਵਾਈ ਜਹਾਜ਼ ਸਾਹਮਣੇ ਆਇਆ ਹੈ।...
Shiny Diamond-Studded Emirates Plane
 Shiny Diamond-Studded Emirates Plane

ਨਵੀਂ ਦਿੱਲੀ : (ਪੀਟੀਆਈ) ਹੀਰਿਆਂ ਨਾਲ ਜੜੇ ਮੋਬਾਈਲ ਫੋਨ ਅਤੇ ਬਾਕੀ ਚੀਜ਼ਾਂ ਤਾਂ ਤੁਸੀਂ ਕਈ ਵੇਖੀਆਂ ਹੋਣਗੀਆਂ ਪਰ ਹੁਣ ਹੀਰਿਆਂ ਨਾਲ ਜੜਿਆ ਇਕ ਹਵਾਈ ਜਹਾਜ਼ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਉਤੇ ਹੀਰਿਆਂ ਨਾਲ ਜੜੇ ਹਵਾਈ ਜਹਾਜ਼ ਦੀ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ ਅਤੇ ਹਜ਼ਾਰਾਂ ਲੋਕਾਂ ਨੇ ਇਸ ਤਸਵੀਰ ਨੂੰ ਲਾਈਕ ਕੀਤਾ ਹੈ। ਇਸ ਹਵਾਈ ਜਹਾਜ਼ ਉਤੇ ਏਮਿਰੇਟਸ ਏਅਰਲਾਈਨਜ਼ ਲਿਖਿਆ ਹੈ ਅਤੇ ਇਹ ਰਨਵੇ ਉਤੇ ਖਡ਼ਾ ਹੈ।


ਪਹਿਲੀ ਵਾਰ ਕਿਸੇ ਜਹਾਜ਼ ਨੂੰ ਹੀਰਿਆਂ ਨਾਲ ਜੜਿਆ ਵੇਖ ਸੋਸ਼ਲ ਮੀਡੀਆ ਉਤੇ ਲੋਕ ਭੌਂਚੱਕੇ ਰਹਿ ਗਏ ਹੋ ਪਰ ਕੀ ਇਹ ਹਵਾਈ ਜਹਾਜ਼ ਸਹੀ ਵਿਚ ਅਸਲੀ ਹੈ ? ਜਾਣੋ ਵਾਇਰਲ ਹੋ ਰਹੇ ਇਸ ਹਵਾਈ ਜਹਾਜ਼ ਦਾ ਸੱਚ। ਸੋਸ਼ਲ ਮੀਡੀਆ ਉਤੇ ਹੀਰਿਆਂ ਨਾਲ ਜੜੇ ਹਵਾਈ ਜਹਾਜ਼ ਦੀ ਫੋਟੋ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਇੰਸਟਾਗ੍ਰਾਮ ਯੂਜ਼ਰ ਨੇ ਪੋਸਟ ਕੀਤਾ ਹੈ। ਲੋਕ ਹੀਰਿਆਂ ਨਾਲ ਜੜੇ ਇਹ ਹਵਾਈ ਜਹਾਜ਼ ਵੇਖ ਕੇ ਹੈਰਾਨ ਹੈ।  ਉਨ੍ਹਾਂ ਨੂੰ ਭਰੋਸਾ ਨਹੀਂ ਹੋ ਰਿਹਾ ਕਿ ਸਹੀ ਵਿਚ ਇਕ ਪਲੇਨ ਵਿਚ ਹੀਰੇ ਲਗਾਏ ਗਏ ਹਨ। ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਹਵਾਈ ਜਹਾਜ਼ ਅਸਲੀ ਨਹੀਂ ਹੈ।

Advertisement

 

Advertisement
Advertisement