ਦੂਨ ਹਸਪਤਾਲ ਤੋਂ ਗਾਇਬ ਹੋਏ ਸੰਤ ਗੋਪਾਲ ਦਾਸ 24 ਘੰਟੇ ਬਾਅਦ ਵੀ ਲਾਪਤਾ,  ਪੁਲਿਸ ਵਿਭਾਗ ਵਿਚ ਹੜਕੰਪ
Published : Dec 7, 2018, 3:03 pm IST
Updated : Dec 7, 2018, 3:03 pm IST
SHARE ARTICLE
Sant Gopal Singh
Sant Gopal Singh

ਦੂਨ ਹਸਪਤਾਲ ਤੋਂ ਗਾਇਬ ਹੋਏ ਸੰਤ ਗੋਪਾਲ ਦਾਸ ਦਾ 24 ਘੰਟੇ ਬਾਅਦ ਵੀ ਕੁੱਝ ਪਤਾ ਨਹੀਂ ਲਗਾ ਹੈ। ਪੁਲਿਸ ਨੇ ਉਨ੍ਹਾਂ ਦੀ ਤਲਾਸ਼ ਵਿਚ ਹਸਪਤਾਲ ਅਤੇ ਆਲੇ-ਦੁਆਲੇ

ਦਹਿਰਾਦੂਨ ( ਭਾਸ਼ਾ) : ਦੂਨ ਹਸਪਤਾਲ ਤੋਂ ਗਾਇਬ ਹੋਏ ਸੰਤ ਗੋਪਾਲ ਦਾਸ ਦਾ 24 ਘੰਟੇ ਬਾਅਦ ਵੀ ਕੁੱਝ ਪਤਾ ਨਹੀਂ ਲਗਾ ਹੈ। ਪੁਲਿਸ ਨੇ ਉਨ੍ਹਾਂ ਦੀ ਤਲਾਸ਼ ਵਿਚ ਹਸਪਤਾਲ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੱਢੀ ਹੈ। ਇਸ ਫੁਟੇਜ ਵਿਚ ਗੋਪਾਲ ਦਾਸ ਅਤੇ ਉਨ੍ਹਾਂ ਦੇ ਨਾਲ ਆਇਆ ਵਿਅਕਤੀ ਦੋਵੇਂ ਵੱਖ - ਵੱਖ ਦਿਸ਼ਾਵਾਂ ਵਿਚ ਜਾਂਦੇ ਦਿਖਾਈ ਦੇ ਰਹੇ ਹਨ।  ਇਸ ਦੇ ਲਈ ਪੁਲਿਸ ਨੇ ਰੇਲਵੇ ਸਟੇਸ਼ਨ ਅਤੇ ਆਈਐਸਬੀਟੀ ਉਤੇ ਵੀ ਤਲਾਸ਼ ਸ਼ੁਰੂ ਕੀਤੀ ਹੈ। 

Gopal DasSant Gopal Das

ਧਿਆਨ ਯੋਗ ਗੱਲ ਇਹ ਹੈ ਕਿ ਸੰਤ ਗੋਪਾਲ ਦਾਸ ਗੰਗਾ ਨੂੰ ਲੈ ਕੇ ਭੁੱਖ ਹੜਤਾਲ ਕਰ ਰਹੇ ਸਨ। ਸਿਹਤ ਖ਼ਰਾਬ ਹੋਣ ਉਤੇ ਉਨ੍ਹਾਂ ਨੂੰ ਦਿੱਲੀ ਏਂਮਜ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਵਿਚ ਉਹ ਬੁੱਧਵਾਰ ਨੂੰ ਦੂਨ ਹਸਪਤਾਲ ਪਹੁੰਚੇ। ਕਿਹਾ ਜਾ ਰਿਹਾ ਹੈ ਕਿ ਸੰਤ ਗੋਪਾਲ ਦਾਸ ਹਸਪਤਾਲ ਵਿਚ ਲਗਭਗ ਸੱਤ ਘੰਟੇ ਤੱਕ ਭਰਤੀ ਰਹੇ।

ਇਥੇ ਵਾਰਡ 14 ਦੇ ਬਿਸਤਰੇ ਦੀ ਗਿਣਤੀ 15 ਉੱਤੇ ਰੱਖਿਆ ਗਿਆ ਸੀ। ਸੰਤ ਗੋਪਾਲ ਦਾਸ ਹਸਪਤਾਲ ਵਿਚ ਕਰੀਬ ਸੱਤ ਘੰਟੇ ਤੱਕ ਭਰਤੀ ਰਹੇ। ਇਸ ਤੋਂ ਬਾਅਦ ਰਾਤ ਕਰੀਬ ਪੌਣੇ ਅੱਠ ਵਜੇ ਉਨ੍ਹਾਂ ਦੇ ਗਾਇਬ ਹੋਣ ਦੀ ਸੂਚਨਾ ਫੈਲ ਗਈ। ਨਗਰ ਪੁਲਿਸ ਪ੍ਰਧਾਨ ਪ੍ਰਦੀਪਕ ਕੁਮਾਰ ਰਾਏ ਨੇ ਦੱਸਿਆ ਕਿ ਸੰਤ ਗੋਪਾਲ ਦਾਸ ਦੀ ਭਾਲ ਲਈ ਆਲੇ - ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੱਢੀ ਜਾ ਰਹੀ ਹੈ।

Sant Gopal DasSant Gopal Das

ਪਤਾ ਲਗਿਆ ਹੈ ਕਿ ਸੰਤ ਗੋਪਾਲ ਦਾਸ ਸੱਤ ਵਜਗੇ 10 ਮਿੰਟ ਉੱਤੇ ਹੀ ਹਸਪਤਾਲ ਵਿਚੋਂ ਨਿਕਲ ਗਏ ਸਨ। ਉਨ੍ਹਾਂ ਦੇ  ਨਾਲ ਆਇਆ ਵਿਅਕਤੀ ਵੀ ਲਗਭਗ ਸੱਤ ਵਜਗੇ 11 ਮਿੰਟ ਉੱਤੇ ਹਸਪਤਾਲ ਚੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ।ਤੁਹਾਨੂੰ ਦਸ ਦਈਏ ਕਿ ਸੰਤ ਗੋਪਾਲ ਦਾਸ ਨੇ 28 ਸਾਲ ਦੀ ਉਮਰ ਵਿਚ ਅਪਣਾ ਘਰਬਾਰ ਛੱਡ ਦਿਤਾ ਅਤੇ ਵਾਤਾਵਰਣ ਸਵੱਛਤਾ ਲਈ ਸੰਘਰਸ਼ ਕਰਨ 'ਚ ਜੁਟ ਗਏ ਸਨ। ਸਾਲ 2011 ਦੀ ਗੱਲ ਹੈ। ਜਦੋਂ ਗੰਗਾ ਨੂੰ ਸਾਫ਼ ਕਰਵਾਉਣ ਲਈ 126 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਸਵਾਮੀ ਨਿਗਮਾਨੰਦ ਦੀ ਦੇਹਰਾਦੂਨ ਦੇ ਇਕ ਹਸਪਤਾਲ ਵਿਚ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਸੀ।

Sawami NigmanandSawami Nigmanand

ਮੌਤ ਦੀ ਜਾਂਚ ਲਈ 23 ਦਿਨਾਂ ਦਾ ਵਰਤ ਸ਼ੁਰੂ ਹੋਇਆ ਅਤੇ ਇਸ ਦੀ ਜਾਂਚ ਸੀਬੀਆਈ ਕੋਲ ਗਈ ਸੀ। ਇਸੇ ਵਰਤ ਦੌਰਾਨ ਹੀ ਗੋਪਾਲਦਾਸ ਦੀ ਮੁਲਾਕਾਤ ਪ੍ਰੋਫੈਸਰ ਜੀਡੀ ਅਗਰਵਾਲ ਯਾਨੀ ਸਵਾਮੀ ਸਾਨੰਦ ਨਾਲ ਹੋਈ ਸੀ। ਇੱਥੋਂ ਹੀ ਉਨ੍ਹਾਂ ਦੇ ਤਿੱਖੇ ਸੰਘਰਸ਼ ਦੀ ਸ਼ੁਰੂਆਤ ਹੋਈ। ਉਦੋਂ ਤੋਂ ਲੈ ਕੇ ਹੁਣ ਤਕ ਗੋਪਾਲਦਾਸ ਨੇ ਕਈ ਅੰਦੋਲਨ ਕੀਤੇ। 28 ਵਾਰ ਜੇਲ੍ਹ ਦੀ ਹਵਾ ਖਾਦੀ, 50 ਤੋਂ ਜ਼ਿਆਦਾ ਵਾਰ ਇਲਾਜ ਲਈ ਹਸਪਤਾਲ ਰੈਫ਼ਰ ਕੀਤੇ ਗਏ ਪਰ ਉਨ੍ਹਾਂ ਨੇ ਸੰਘਰਸ਼ ਮੱਠਾ ਨਹੀਂ ਪੈਣ ਦਿਤਾ।

Sawami SanandSawami Sanand

24 ਜੂਨ ਤੋਂ ਉਹ ਗੰਗਾ ਨੂੰ ਬਚਾਉਣ ਸਬੰਧੀ ਅਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਸਨ। ਇਸੇ ਦੌਰਾਨ ਸਵਾਮੀ ਸਾਨੰਦ ਦੀ 11 ਅਕਤੂਬਰ ਨੂੰ 111 ਦਿਨਾਂ ਦੇ ਮਰਨ ਵਰਤ ਦੌਰਾਨ ਮੌਤ ਹੋ ਗਈ ਪਰ ਗੋਪਾਲ ਦਾਸ ਨੇ ਫਿਰ ਵੀ ਅਪਣਾ ਮਰਨ ਵਰਤ ਜਾਰੀ ਰੱਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਪ੍ਰਾਣਾਂ ਨਾਲੋਂ ਜ਼ਿਆਦਾ ਜ਼ਰੂਰੀ ਉਨ੍ਹਾਂ ਵਲੋਂ ਉਠਾਇਆ ਗਿਆ ਮੁੱਦਾ ਹੈ। ਇਕ ਗ਼ਮ ਸਦਾ ਉਨ੍ਹਾਂ ਦੇ ਦਿਲ ਵਿਚ ਹੈ ਕਿ ਦੇਸ਼ ਦੇ ਪੰਜ ਰਾਜਾਂ ਵਿਚ ਵਹਿਣ ਵਾਲੀ ਗੰਗਾ ਸਿੱਧੇ ਤੌਰ 'ਤੇ 40 ਕਰੋੜ ਲੋਕਾਂ ਨਾਲ ਜੁੜੀ ਹੋਈ ਹੈ। ਇਹ ਦੇਸ਼ ਦੀ ਸਭ ਤੋਂ ਵੱਡੀ ਨਦੀ ਵੀ ਹੈ ਪਰ ਫਿਰ ਵੀ ਇਸ ਨੂੰ ਲੈ ਕੇ ਹੋਣ ਵਾਲਾ ਅੰਦੋਲਨ ਦੇਸ਼ਵਿਆਪੀ ਕਿਉਂ ਨਹੀਂ ਬਣ ਸਕਿਆ???

Location: India, Uttarakhand, Dehradun

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement