ਔਗਸਤਾ ਵੈਸਟਲੈਂਡ ਘਪਲਾ : ਆਰੋਪੀ ਕ੍ਰਿਚਿਅਨ ਮਿਸ਼ੈਲ ਦੁਬਈ ਤੋਂ ਲਿਆਇਆ ਗਿਆ ਦਿੱਲੀ
Published : Dec 5, 2018, 1:07 pm IST
Updated : Dec 5, 2018, 1:07 pm IST
SHARE ARTICLE
Christian Michel
Christian Michel

ਔਗਸਤਾ ਵੈਸਟਲੈਂਡ ਮਾਮਲੇ ਵਿਚ ਸੀਬੀਆਈ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ ਵਿਚ ਮੁੱਖ ਆਰੋਪੀ ਅਤੇ ਵਾਂਟਿਡ ਕ੍ਰਿਚਿਅਨ ਮਿਸ਼ੈਲ ਨੂੰ ਮੰਗਲਵਾਰ ਰਾਤ...

ਦੁਬਈ : (ਪੀਟੀਆਈ) ਔਗਸਤਾ ਵੈਸਟਲੈਂਡ ਮਾਮਲੇ ਵਿਚ ਸੀਬੀਆਈ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ ਵਿਚ ਮੁੱਖ ਆਰੋਪੀ ਅਤੇ ਵਾਂਟਿਡ ਕ੍ਰਿਚਿਅਨ ਮਿਸ਼ੈਲ ਨੂੰ ਮੰਗਲਵਾਰ ਰਾਤ ਦੁਬਈ ਤੋਂ ਭਾਰਤ ਲਿਆਇਆ ਗਿਆ ਹੈ। ਉਹ ਦੁਬਈ ਦੀ ਜੇਲ੍ਹ ਵਿਚ ਬੰਦ ਸੀ। ਦਿੱਲੀ ਲਿਆਏ ਜਾਣ ਤੋਂ ਬਾਅਦ ਹੁਣ ਕ੍ਰਿਚਿਅਨ ਮਿਸ਼ੈਲ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪਿਛਲੇ ਮਹੀਨੇ ਹੀ ਦੁਬਈ ਦੀ ਅਦਾਲਤ ਨੇ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰੱਖਦੇ ਹੋਏ ਇਹ ਮੰਨਿਆ ਸੀ ਕਿ ਮਿਸ਼ੈਲ ਦੀ ਭਾਰਤ ਸਪੁਰਦਗੀ ਕੀਤੀ ਜਾ ਸਕਦੀ ਹੈ।

Christian Michel Christian Michel

ਕੋਰਟ ਨੇ ਮਿਸ਼ੇਲ ਦੇ ਵਕੀਲਾਂ ਦੀ ਗੁਹਾਰ ਖਾਰਜ ਕਰਦੇ ਹੋਏ ਇਹ ਆਦੇਸ਼ ਦਿਤਾ ਸੀ। ਜਿਸ ਤੋਂ ਬਾਅਦ ਹੁਣ ਮਿਸ਼ੈਲ ਨੂੰ ਭਾਰਤ ਲਿਆਇਆ ਗਿਆ ਹੈ। ਇਹ ਸਾਰਾ ਆਪਰੇਸ਼ਨ ਐਨਐਸਏ ਡੋਭਾਲ ਦੀ ਨਿਗਰਾਨੀ ਵਿਚ ਚਲਾਇਆ ਗਿਆ ਸੀ ਜਿਸ ਤੋਂ ਬਾਅਦ ਯੂਏਈ ਨੇ ਮਿਸ਼ੈਲ ਨੂੰ ਭਾਰਤ ਨੂੰ ਸੌਂਪ ਦਿਤਾ। ਮਿਸ਼ੈਲ 3600 ਕਰੋਡ਼ ਰੁਪਏ ਦੇ ਹੈਲੀਕਾਪਟਰ ਸੌਦਾ ਮਾਮਲੇ ਵਿਚ ਭਾਰਤੀ ਜਾਂਚ ਏਜੰਸੀਆਂ ਨੂੰ ਤਲਾਸ਼ ਸੀ। ਇਹ ਸਪੁਰਦਗੀ ਪ੍ਰਕਿਰਿਆ ਇੰਟਰਪੋਲ ਅਤੇ ਸੀਆਈਡੀ ਦੇ ਕੋ - ਆਰਡਿਨੇਸ਼ਨ ਵਿਚ ਹੋ ਰਹੀ ਸੀ।

VVIP chopperVVIP chopper

ਇਹ ਘਟਨਾਕ੍ਰਮ ਅਜਿਹੇ ਦਿਨ ਹੋਈ ਜਦੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਅਪਣੇ ਸਹਮਣੇ ਅਬਦੁੱਲਾ ਬਿਨ ਜਾਇਦ ਨਾਲ ਅਬੂ ਧਾਬੀ ਵਿਚ ਗੱਲਬਾਤ ਕੀਤੀ। ਭਾਰਤ ਨੇ ਮਿਸ਼ੈਲ ਦੀ ਸਪੁਰਦਗੀ ਲਈ ਰਸਮੀ ਤੌਰ 'ਤੇ 2017 ਵਿਚ ਬੇਨਤੀ ਕੀਤੀ ਸੀ। ਇਹ ਬੇਨਤੀ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਕੀਤੀ ਗਈ ਅਪਰਾਧਿਕ ਜਾਂਚ ਉਤੇ ਅਧਾਰਿਤ ਸੀ। 

Christian MichelChristian Michel

ਈਡੀ ਨੇ ਮਿਸ਼ੈਲ ਵਿਰੁਧ ਜੂਨ 2016 ਵਿਚ ਦਾਖਲ ਅਪਣੇ ਇਲਜ਼ਾਮ ਪੱਤਰ ਵਿਚ ਕਿਹਾ ਸੀ ਕਿ ਮਿਸ਼ੈਲ ਨੂੰ ਔਗਸਤਾ ਵੈਸਟਲੈਂਡ ਤੋਂ 225 ਕਰੋਡ਼ ਰੁਪਏ ਮਿਲੇ ਸਨ। ਆਰੋਪ ਪੱਤਰ ਦੇ ਮੁਤਾਬਕ ਉਹ ਕੀਮਤ ਹੋਰ ਕੁੱਝ ਨਹੀਂ ਸਗੋਂ ਕੰਪਨੀ ਵਲੋਂ ਦਿਤੀ ਗਈ ‘‘ਰਿਸ਼ਵਤ’’ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

31 Oct 2024 8:24 AM

ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ

31 Oct 2024 8:18 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

30 Oct 2024 9:36 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:19 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:17 AM
Advertisement