ਹੁਣ ਲੱਗਣਗੀਆਂ ਮੌਜਾਂ! ਘਰ ਬੈਠਿਆਂ ਨੂੰ ਮਿਲੇਗਾ ਡੀਜ਼ਲ, ਜਲਦ ਕਰੋ ਆਰਡਰ!
Published : Dec 7, 2019, 4:33 pm IST
Updated : Dec 7, 2019, 4:33 pm IST
SHARE ARTICLE
Diesel home delivery starts in noida
Diesel home delivery starts in noida

ਗਾਹਕ ਨੋਇਡਾ ਸਥਿਤ ਸਿਨਰੀ ਟੈਲੀਟੈੱਕ ਪ੍ਰਾਈਵੇਟ ਲਿਮਟਿਡ ਦੁਆਰਾ...

ਨਵੀਂ ਦਿੱਲੀ: ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨੇ ਇੰਡਸਟ੍ਰੀਅਲ ਅਤੇ ਹੋਲਸੇਲ ਗਾਹਕਾਂ ਲਈ ਡੀਜ਼ਲ ਦੀ ਡੋਰ-ਸਟੈੱਪ ਡਲਿਵਰੀ ਨੋਇਡਾ ’ਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਨੋਇਡਾ ਦੇ ਸੈਕਟਰ-95 ’ਚ ਸ਼ਹੀਦ ਰਾਮੇਂਦਰ ਪ੍ਰਤਾਪ ਸਿੰਘ ਪੈਟਰੋਲ ਪੰਪ ਤੋਂ ਈਂਧਨ ਦੀ ਡਲਿਵਰੀ ਕੀਤੀ ਜਾਵੇਗੀ। ਬੀ.ਪੀ.ਸੀ.ਐੱਲ. ਨੇ ਕਿਹਾ ਹੈ ਕਿ ਇਸ ਸਰਵਿਸ ਨਾਲ ਵੱਡੇ ਉਦਯੋਗਾਂ ਦੇ ਨਾਲ-ਨਾਲ ਹਾਊਸਿੰਗ ਸੋਸਾਇਟੀ, ਮਾਲ, ਹਸਪਤਾਲ, ਬੈਂਕ, ਵੱਡੇ ਟ੍ਰਾਂਸਪੋਰਟਸ ਅਤੇ ਕੰਸਟ੍ਰਕਸ਼ਨ ਕੰਪਨੀਆਂ ਨੂੰ ਕਾਫੀ ਫਾਇਦਾ ਮਿਲੇਗਾ। 

PhotoPhotoਗਾਹਕ ਨੋਇਡਾ ਸਥਿਤ ਸਿਨਰੀ ਟੈਲੀਟੈੱਕ ਪ੍ਰਾਈਵੇਟ ਲਿਮਟਿਡ ਦੁਆਰਾ ਬਣਾਈ ਗਈ ‘ਫਿਲ ਨਾਓ’ ਐਪ ਰਾਹੀਂ ਡੀਜ਼ਲ ਬੁੱਕ ਕਰ ਸਕਦੇ ਹਨ। ਇਸ ਤੋਂ ਬਾਅਦ ਡੀਜ਼ਲ ਦੀ ਤੈਅ ਮਾਤਰਾ ਨੂੰ ਚੁਣੀ ਗਈ ਲੋਕੇਸ਼ਨ ’ਤੇ ਪਹੁੰਚਾ ਦਿੱਤਾ ਜਾਵੇਗਾ। ਡੀਜ਼ਲ ਸਪਲਾਈ ਵਾਹਨ ’ਚ 4,000 ਲੀਟਰ ਦਾ ਫਿਊਲ ਟੈਂਕ ਲੱਗਾ ਹੈ। ਇਸ ਸੇਵਾ ਨੂੰ ਈਂਧਨ ਦੀ ਜਲਦੀ ਸਪਲਾਈ ਯਕੀਨੀ ਕਰਨ ਲਈ ਸ਼ੁਰੂ ਕੀਤਾ ਗਿਆ ਹੈ।

PhotoPhotoਦੱਸ ਦੇਈਏ ਕਿ ਇਹ ਸਰਵਿਸ ਸਿਰਫ ਕਮਰਸ਼ੀਅਲ ਵਾਹਨਾਂ ਲਈ ਹੀ ਉਪਲੱਬਧ ਕਰਵਾਈ ਜਾ ਰਹੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਰਵਿਸ ਨੂੰ ਜਲਦ ਹੀ ਪ੍ਰਾਈਵੇਟ ਵਾਹਨਾਂ ਲਈ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਦਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾਂ ਘਟਦੀਆਂ ਰਹਿੰਦੀਆਂ ਹਨ। ਪਿਛਲੇ ਕੁੱਝ ਦਿਨਾਂ ਵਿਚ ਦੇਸ਼ ਦੇ ਚਾਰ ਵੱਡੇ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਆਈ।

Stolen mobile phoneMobile phoneਐਤਵਾਰ ਨੂੰ ਦਿੱਲੀ 'ਚ ਪੈਟਰੋਲ 15 ਪੈਸੇ ਅਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਚਾਰ ਦਿਨ ਦੇ ਦੌਰਾਨ ਪੈਟਰੋਲ ਦੀ ਕੀਮਤ 'ਚ 72 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ ਜਦੋਂਕਿ ਡੀਜ਼ਲ 46 ਪੈਸੇ ਘੱਟ ਚੁੱਕਾ ਹੈ। ਦੇਸ਼ ਦੀ ਮੋਹਰੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਅਨੁਸਾਰ ਦਿੱਲੀ 'ਚ ਪੈਟਰੋਲ 15 ਪੈਸੇ ਘੱਟ ਕੇ 73.89 ਪੈਸੇ ਪ੍ਰਤੀ ਲੀਟਰ ਰਹਿ ਗਿਆ।

PhotoPhotoਡੀਜ਼ਲ ਦੀ ਕੀਮਤ 67.03 ਰੁਪਏ 'ਤੇ 12 ਪੈਸੇ ਘੱਟ ਹੋਈ ਹੈ। ਮੁੰਬਈ 'ਚ ਪੈਟਰੋਲ ਘੱਟ ਕੇ 79.50 ਰੁਪਏ ਅਤੇ ਡੀਜ਼ਲ 70.27 ਰੁਪਏ ਪ੍ਰਤੀ ਲੀਟਰ ਰਹਿ ਗਿਆ। ਕੋਲਕਾਤਾ 'ਚ ਦੋਵਾਂ ਈਂਧਣ ਦੀ ਕਮੀ ਲੜੀਵਾਰ 76.52 ਰੁਪਏ ਅਤੇ 69.39 ਰੁਪਏ 'ਤੇ ਆ ਗਈ ਹੈ। ਚੇਨਈ 'ਚ ਪੈਟਰੋਲ 76.75 ਰੁਪਏ ਤਾਂ ਡੀਜ਼ਲ 70.18 ਰੁਪਏ ਪ੍ਰਤੀ ਲੀਟਰ ਰਹਿ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement