Chandigarh News: ਸੈਕਟਰ-25 'ਚ ਨੌਜਵਾਨ ਦੇ ਕਤਲ ਦਾ ਮਾਮਲਾ; ਪੁਲਿਸ ਨੇ 'ਆਪ' ਕੌਂਸਲਰ ਪੂਨਮ ਦੇ ਪਤੀ ਨੂੰ ਕੀਤਾ ਗ੍ਰਿਫਤਾਰ
Published : Dec 7, 2023, 8:09 am IST
Updated : Dec 7, 2023, 9:44 am IST
SHARE ARTICLE
Ajay (File Photo)
Ajay (File Photo)

ਕੌਂਸਲਰ ਦੇ ਪਤੀ 'ਤੇ ਕਤਲ ਦੀ ਸਾਜ਼ਸ਼ ਰਚਣ ਦਾ ਇਲਜ਼ਾਮ ਹੈ।

Chandigarh News: ਸੈਕਟਰ-25 'ਚ ਅਜੇ ਨਾਂਅ ਦੇ ਨੌਜਵਾਨ ਦੀ ਹਤਿਆ ਦੇ ਮਾਮਲੇ 'ਚ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਕੌਂਸਲਰ ਪੂਨਮ ਦੇ ਪਤੀ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ। ਕੌਂਸਲਰ ਦੇ ਪਤੀ 'ਤੇ ਕਤਲ ਦੀ ਸਾਜ਼ਸ਼ ਰਚਣ ਦਾ ਇਲਜ਼ਾਮ ਹੈ। ਪੁਲਿਸ ਨੇ ਉਸ ਵਿਰੁਧ ਆਈਪੀਸੀ ਦੀ ਧਾਰਾ 120ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਜੇ 'ਤੇ ਐਤਵਾਰ ਰਾਤ ਨੂੰ ਜਾਨਲੇਵਾ ਹਮਲਾ ਹੋਇਆ ਸੀ। ਮੰਗਲਵਾਰ ਸਵੇਰੇ ਪੀਜੀਆਈ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੌਂਸਲਰ ਦੇ ਪਤੀ ’ਤੇ ਕਤਲ ਕਰਵਾਉਣ ਦਾ ਦੋਸ਼ ਲਾਇਆ। ਕੌਂਸਲਰ ਦੇ ਪਤੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਬੁਧਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਸੈਕਟਰ 25/38 ਦੇ ਲਾਈਟ ਪੁਆਇੰਟ ’ਤੇ ਪ੍ਰਦਰਸ਼ਨ ਕੀਤਾ ਅਤੇ ਕੌਂਸਲਰ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ।

ਮਾਮਲਾ ਉਦੋਂ ਹੋਰ ਵਧ ਗਿਆ ਜਦੋਂ ਸੰਦੀਪ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰ ਨੇ ਅਜੇ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ। ਸ਼ਾਮ 4 ਵਜੇ ਮ੍ਰਿਤਕ ਅਜੇ ਦੇ ਭਰਾ ਦੀਪਕ ਸਮੇਤ ਇਲਾਕੇ ਦੇ ਲੋਕਾਂ ਨੇ ਮੁੜ ਧਰਨਾ ਸ਼ੁਰੂ ਕਰ ਦਿਤਾ ਅਤੇ ਸੈਕਟਰ-24/25/37/38 ਦੇ ਚੌਕ ਨੂੰ ਜਾਮ ਕਰ ਦਿਤਾ। ਔਰਤਾਂ ਨੇ ਚੌਕ ਦੇ ਆਲੇ-ਦੁਆਲੇ ਸਲਿੱਪ ਰੋਡ ’ਤੇ ਮਨੁੱਖੀ ਚੇਨ ਬਣਾ ਕੇ ਵਾਹਨਾਂ ਦਾ ਰਸਤਾ ਰੋਕ ਦਿਤਾ। ਦਫ਼ਤਰੀ ਛੁੱਟੀ ਦਾ ਸਮਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਜਿਹੇ 'ਚ ਇਕ ਵਾਰ ਫਿਰ ਚੰਡੀਗੜ੍ਹ ਟਰੈਫਿਕ ਪੁਲਿਸ ਨੂੰ ਟਰੈਫਿਕ ਡਾਇਵਰਟ ਕਰਨੀ ਪਈ। ਧਨਾਸ ਅਤੇ ਮਾਰਬਲ ਮਾਰਕੀਟ ਨੂੰ ਜਾਣ ਲਈ ਲੋਕਾਂ ਨੇ ਪੀਜੀਆਈ ਤੋਂ ਸਿੱਧੀ ਸੜਕ ਦਾ ਸਹਾਰਾ ਲਿਆ, ਜਦਕਿ ਮੁਹਾਲੀ ਨੂੰ ਜਾਣ ਵਾਲੇ ਸਿੱਧੇ ਸੈਕਟਰ 24/25 ਅਤੇ ਸੈਕਟਰ 37/38 ਲਾਈਟ ਪੁਆਇੰਟ ਤੋਂ ਹੋ ਕੇ ਗਏ।

ਜਾਮ ਦੀ ਸੂਚਨਾ ਮਿਲਦਿਆਂ ਹੀ ਸੈਂਟਰਲ ਡਿਵੀਜ਼ਨ ਦੇ ਡੀਐਸਪੀ ਗੁਰਮੁੱਖ ਸਿੰਘ, ਸੈਕਟਰ 11 ਥਾਣੇ ਦੇ ਇੰਚਾਰਜ ਮਲਕੀਤ ਸਿੰਘ, ਸੈਕਟਰ 39 ਥਾਣੇ ਦੇ ਇੰਚਾਰਜ ਨਰਿੰਦਰ ਪਟਿਆਲ ਅਤੇ ਸਾਰੰਗਪੁਰ ਥਾਣਾ ਇੰਚਾਰਜ ਹਰਮਿੰਦਰ ਸਿੰਘ ਸਮੇਤ ਮੌਕੇ ’ਤੇ ਪਹੁੰਚ ਗਏ। ਡੀਐਸਪੀ ਗੁਰਮੁਖ ਸਿੰਘ ਨੇ ਕਈ ਵਾਰ ਭਰੋਸਾ ਦਿਤਾ ਕਿ ਸੰਦੀਪ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਸ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ ਪਰ ਪ੍ਰਦਰਸ਼ਨਕਾਰੀ ਨਾ ਮੰਨੇ ਅਤੇ ਐਸਪੀ ਨਾਲ ਗੱਲ ਕਰਨੀ ਸ਼ੁਰੂ ਕਰ ਦਿਤੀ। ਸੂਚਨਾ ਮਿਲਣ ’ਤੇ ਐਸਪੀ ਸਿਟੀ ਮ੍ਰਿਦੁਲ ਮੌਕੇ ’ਤੇ ਪੁੱਜੇ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਐਸਪੀ ਸਿਟੀ ਨੇ ਭਰੋਸਾ ਦਿਤਾ ਕਿ ਸੰਦੀਪ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹ ਦਿਤਾ।

ਲਗਾਤਾਰ ਹਮਲਾਵਰਾਂ ਨਾਲ ਗੱਲਬਾਤ ਕਰ ਰਿਹਾ ਸੀ ਸੰਦੀਪ!

ਸੂਤਰਾਂ ਮੁਤਾਬਕ ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੰਦੀਪ ਨੇ ਹਮਲੇ ਵਾਲੇ ਦਿਨ ਕਈ ਵਾਰ ਹਮਲਾਵਰਾਂ ਨਾਲ ਫੋਨ 'ਤੇ ਗੱਲ ਕੀਤੀ ਸੀ। ਪੁਲਿਸ ਨੇ ਹਮਲਾਵਰਾਂ ਅਤੇ ਸੰਦੀਪ ਦੀ ਕਾਲ ਡਿਟੇਲ ਹਾਸਲ ਕਰਨ ਤੋਂ ਬਾਅਦ ਕੌਂਸਲਰ ਪਤੀ ਸੰਦੀਪ ਖਿਲਾਫ਼ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੂੰ ਮੰਗਲਵਾਰ ਸ਼ਾਮ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੀ ਤਲਾਸ਼ੀ ਦੌਰਾਨ ਵਰਤੀ ਗਈ ਕਾਲੇ ਅਤੇ ਸਿਲਵਰ ਰੰਗ ਦੀਆਂ ਦੋ ਕਾਰਾਂ 'ਚੋਂ ਇਕ ਬਰਾਮਦ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਬਰਾਮਦ ਕੀਤੀ ਗਈ ਕਾਰ ਸਿਲਵਰ ਰੰਗ ਦੀ ਹੈ। ਘਟਨਾ ਦੇ ਸਮੇਂ ਇਹ ਕਾਰ ਕਾਲੇ ਰੰਗ ਦੀ ਕਾਰ ਦੇ ਪਿੱਛੇ ਖੜ੍ਹੀ ਸੀ ਜਿਸ ਨੇ ਅਜੇ ਦੀ ਬਾਈਕ ਨੂੰ ਟੱਕਰ ਮਾਰੀ।

ਸੈਕਟਰ-24 ਪੁਲਿਸ ਚੌਕੀ ਦੇ ਇੰਚਾਰਜ ਨੂੰ ਹਟਾਇਆ ਗਿਆ

ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸੈਕਟਰ-24 ਪੁਲਿਸ ਚੌਕੀ ਦੇ ਇੰਚਾਰਜ ਕੁਲਦੀਪ ਨੂੰ ਹਟਾ ਕੇ ਸੈਕਟਰ-39 ਪੁਲਿਸ ਸਟੇਸ਼ਨ ਭੇਜ ਦਿਤਾ ਹੈ। ਉਨ੍ਹਾਂ ਦੀ ਥਾਂ ਸੈਕਟਰ-39 ਥਾਣੇ ਵਿਚ ਤਾਇਨਾਤ ਸਬ ਇੰਸਪੈਕਟਰ ਸੁਰਿੰਦਰਾ ਨੂੰ ਸੈਕਟਰ-24 ਪੁਲਿਸ ਚੌਕੀ ਦਾ ਇੰਚਾਰਜ ਲਾਇਆ ਗਿਆ ਹੈ। ਮ੍ਰਿਤਕ ਅਜੇ ਦੇ ਭਰਾ ਦੀਪਕ ਨੇ ਦੋਸ਼ ਲਾਇਆ ਕਿ ਕੌਂਸਲਰ ਦਾ ਪਤੀ ਸੰਦੀਪ ਕਲੋਨੀ ਵਿਚ ਨਾਜਾਇਜ਼ ਕੰਮ ਕਰਵਾਉਂਦਾ ਹੈ। ਪਤਨੀ ਪੂਨਮ ਦੇ ਕੌਂਸਲਰ ਬਣਨ ਤੋਂ ਬਾਅਦ ਉਨ੍ਹਾਂ ਦਾ ਮਨੋਬਲ ਵਧਿਆ ਹੈ। ਇਸ ਕਾਰਨ ਦਸ ਦੇ ਕਰੀਬ ਨੌਜਵਾਨਾਂ ਦੀ ਮੌਤ ਹੋ ਗਈ ਹੈ। ਸੰਦੀਪ ਦੀ ਕਈ ਪੁਲਿਸ ਅਫਸਰਾਂ ਅਤੇ ਇੰਸਪੈਕਟਰਾਂ ਨਾਲ ਚੰਗੀ ਬਣਦੀ ਹੈ। ਇਸ ਦਾ ਉਸ ਨੇ ਬਹੁਤ ਫਾਇਦਾ ਉਠਾਇਆ।

(For more news apart from AAP councilor's husband arrested for conspiracy to murder youth, stay tuned to Rozana Spokesman)

Tags: chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement