Who is Nikhil Gupta? ਕੌਣ ਹੈ ਨਿਖਿਲ ਗੁਪਤਾ, ਜਿਸ ’ਤੇ ਲੱਗੇ ਅਮਰੀਕਾ ਵਿਚ ਪੰਨੂ ਦੀ ਹਤਿਆ ਦੀ ਸਾਜ਼ਸ਼ ਰਚਣ ਦੇ ਇਲਜ਼ਾਮ
Published : Nov 30, 2023, 1:20 pm IST
Updated : Nov 30, 2023, 1:20 pm IST
SHARE ARTICLE
Who is Nikhil Gupta accused of conspiring killing of Gurpatwant Pannu in America
Who is Nikhil Gupta accused of conspiring killing of Gurpatwant Pannu in America

ਅਮਰੀਕੀ ਨਿਆਂ ਵਿਭਾਗ ਦੀ ਪ੍ਰੈਸ ਰਿਲੀਜ਼ ਅਨੁਸਾਰ 52 ਸਾਲਾ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ, ਜਿਸ ਨੂੰ ਚੈੱਕ ਗਣਰਾਜ ਦੀ ਸਰਕਾਰ ਨੇ 30 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ।

Who is Nikhil Gupta? ਅਮਰੀਕਾ ਵਿਚ ਕਥਿਤ ਤੌਰ ’ਤੇ ਇਕ ਸਿੱਖ ਵੱਖਵਾਦੀ ਦੇ ਕਤਲ ਦੀ ਨਾਕਾਮ ਸਾਜ਼ਸ਼ ’ਚ ਸ਼ਾਮਲ ਹੋਣ ਦੇ ਮਾਮਲੇ ’ਚ ਅਮਰੀਕਾ ਦੇ ਫੈਡਰਲ ਪ੍ਰੋਸੀਕਿਊਟਰਾਂ ਨੇ ਬੁਧਵਾਰ ਨੂੰ ਇਕ ਭਾਰਤੀ ਨਾਗਰਿਕ ’ਤੇ ਦੋਸ਼ ਤੈਅ ਕੀਤੇ ਹਨ। ਨਿਊਯਾਰਕ ਦੇ ਦਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਮੈਥਿਊ ਜੀ. ਓਲਸਨ ਨੇ ਦਸਿਆ ਕਿ ਨਿਖਿਲ ਗੁਪਤਾ (52) ਉਤੇ ਪੈਸੇ ਲੈ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ’ਚ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ।

ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਗੁਪਤਾ ਨਿਊਯਾਰਕ ਸ਼ਹਿਰ ਵਿਚ ਰਹਿ ਰਹੇ ਸਿੱਖ ਵੱਖਵਾਦੀ ਨੇਤਾ ਨੂੰ ਮਾਰਨ ਲਈ ਇਕ ਕਾਤਲ ਨੂੰ 1,00,000 ਡਾਲਰ ਦੇਣ ਲਈ ਸਹਿਮਤ ਹੋ ਗਿਆ ਸੀ। ਦੋਸ਼ਾਂ ਅਨੁਸਾਰ, ‘‘9 ਜੂਨ, 2023 ਨੂੰ ਸੀ.ਸੀ.-1 ਅਤੇ ਗੁਪਤਾ ਨੇ ਕਤਲ ਲਈ ਅਗਾਊਂ ਭੁਗਤਾਨ ਵਜੋਂ ਇਕ ਸਹਿਯੋਗੀ ਨੂੰ ਨਿਊਯਾਰਕ ਦੇ ਮੈਨਹਟਨ ’ਚ ਯੂ.ਸੀ. ਨੂੰ 15,000 ਅਮਰੀਕੀ ਡਾਲਰ ਨਕਦ ਦੇਣ ਦਾ ਪ੍ਰਬੰਧ ਕੀਤਾ।’’

ਕੌਣ ਹੈ ਨਿਖਿਲ ਗੁਪਤਾ?

ਅਮਰੀਕੀ ਨਿਆਂ ਵਿਭਾਗ ਦੀ ਪ੍ਰੈਸ ਰਿਲੀਜ਼ ਅਨੁਸਾਰ 52 ਸਾਲਾ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ, ਜਿਸ ਨੂੰ ਚੈੱਕ ਗਣਰਾਜ ਦੀ ਸਰਕਾਰ ਨੇ 30 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਚੈੱਕ ਗਣਰਾਜ ਨੇ ਹਵਾਲਗੀ ਸੰਧੀ ਤਹਿਤ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰ ਦਿਤਾ। ਅਮਰੀਕੀ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੇ ਇਕ ਅਧਿਕਾਰੀ, ਜਿਸ ਦਾ ਨਾਂ ਨਹੀਂ ਦਸਿਆ ਗਿਆ ਹੈ, ਨਿਖਿਲ ਗੁਪਤਾ ਅਤੇ ਹੋਰ, ਉਸ ਸਰਕਾਰੀ ਅਧਿਕਾਰੀ ਦੇ ਸੰਪਰਕ ਵਿਚ ਸਨ। ਇਹ ਲੋਕ ਅਮਰੀਕਾ ਵਿਚ ਇਕ ਸਿਆਸੀ ਕਾਰਕੁਨ, ਜੋ ਭਾਰਤੀ ਮੂਲ ਦਾ ਹੈ ਅਤੇ ਇਕ ਅਮਰੀਕੀ ਨਾਗਰਿਕ ਹੈ, ਦੇ ਕਤਲ ਦੀ ਸਾਜ਼ਸ਼ ਰਚ ਰਹੇ ਸਨ।

ਅਮਰੀਕੀ ਦਸਤਾਵੇਜ਼ ਮੁਤਾਬਕ ਨਿਖਿਲ ਗੁਪਤਾ ਨੂੰ ਮਈ 2023 ਵਿਚ ਹੀ ਇਕ ਸਰਕਾਰੀ ਅਧਿਕਾਰੀ ਨੇ ਸਾਜ਼ਸ਼ ਵਿਚ ਸ਼ਾਮਲ ਕੀਤਾ ਸੀ। ਮੀਡੀਆ ਰੀਪੋਰਟਾਂ ਅਨੁਸਾਰ ਨਿਖਿਲ ਗੁਪਤਾ ਨੇ ਅਮਰੀਕਾ ਵਿਚ ਇਕ ਹੋਰ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਬਾਰੇ ਮੰਨਿਆ ਜਾ ਰਿਹਾ ਸੀ ਕਿ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੀ ਹਤਿਆ ਦੀ ਯੋਜਨਾ ਬਣਾ ਰਿਹਾ ਹੈ। ਜੂਨ ਵਿਚ ਨਿਖਿਲ ਗੁਪਤਾ ਨੇ ਕਤਲ ਕੀਤੇ ਜਾਣ ਵਾਲੇ ਵਿਅਕਤੀ ਦੀ ਜਾਣਕਾਰੀ ਕੰਟਰੈਕਟ ਕਿਲਰ ਨਾਲ ਸਾਂਝੀ ਕੀਤੀ ਸੀ।

ਨਿਆਂ ਵਿਭਾਗ ਦੇ ਦਸਤਾਵੇਜ਼ਾਂ ਵਿਚ ਹਰਦੀਪ ਸਿੰਘ ਨਿੱਝਰ ਦਾ ਨਾਂਅ ਵੀ ਦਰਜ ਹੈ, ਜਿਸ ਦੀ ਕੈਨੇਡਾ ਵਿਚ ਜੂਨ ਵਿਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਦਸਤਾਵੇਜ਼ਾਂ ਅਨੁਸਾਰ ਨਿਖਿਲ ਗੁਪਤਾ ਨੇ ਕਤਲ ਕਰਨ ਵਾਲੇ ਵਿਅਕਤੀ ਨੂੰ ਦਸਿਆ ਸੀ ਕਿ ਨਿੱਝਰ ਵੀ ਉਸ ਦਾ ਨਿਸ਼ਾਨਾ ਸੀ ਅਤੇ ਕਈ ਹੋਰ ਵੀ ਉਸ ਦੇ ਨਿਸ਼ਾਨੇ 'ਤੇ ਸਨ।

(For more news apart from Who is Nikhil Gupta accused of conspiring killing of Gurpatwant Pannu in America, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement